ਮੁਟਿਆਰਾਂ ਨੂੰ ਡਿਫਰੈਂਟ ਤੇ ਟਰੈਂਡੀ ਲੁਕ ਦੇ ਰਹੀ ਹੈ ‘ਅਤਰੰਗੀ ਸਾੜ੍ਹੀ’
Saturday, Jan 24, 2026 - 09:46 AM (IST)
ਵੈੱਬ ਡੈਸਕ- ਅੱਜਕੱਲ ਫੈਸ਼ਨ ਦੀ ਦੁਨੀਆ ’ਚ ਅਤਰੰਗੀ ਸਾੜ੍ਹੀ ਮੁਟਿਆਰਾਂ ਅਤੇ ਔਰਤਾਂ ਦੇ ਦਿਲਾਂ ’ਤੇ ਛਾ ਗਈ ਹੈ। ‘ਅਤਰੰਗੀ’ ਸ਼ਬਦ ਦਾ ਅਰਥ ਹੀ ਅਸਾਧਾਰਨ, ਜੀਵੰਤ ਅਤੇ ਸਭ ਤੋਂ ਵੱਖਰਾ ਹੁੰਦਾ ਹੈ। ਇਹ ਸਾੜ੍ਹੀਆਂ ਰਵਾਇਤੀ ਸਾੜ੍ਹੀਆਂ ਤੋਂ ਹਟ ਕੇ ਹੁੰਦੀਆਂ ਹਨ, ਜੋ ਪਹਿਨਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਮਾਡਰਨ, ਸਟਾਈਲਿਸ਼ ਅਤੇ ਦੂਜਿਆਂ ਤੋਂ ਵੱਖਰਾ ਦਿਖਾਉਂਦੀਆਂ ਹਨ। ਭਾਰਤੀ ਡਰੈਸਿੰਗ ’ਚ ਸਾੜ੍ਹੀ ਹਮੇਸ਼ਾ ਤੋਂ ਔਰਤਾਂ ਦੀ ਪਹਿਲੀ ਪਸੰਦ ਰਹੀ ਹੈ, ਪਰ ਹੁਣ ਮੁਟਿਆਰਾਂ ਅਜਿਹੀਆਂ ਸਾੜ੍ਹੀਆਂ ਵੱਲ ਆਕਰਸ਼ਿਤ ਹੋ ਰਹੀਆਂ ਹਨ ਜੋ ਉਨ੍ਹਾਂ ਨੂੰ ਟਰੈਂਡੀ ਅਤੇ ਯੂਨੀਕ ਲੁੱਕ ਦੇਣ। ਅਤਰੰਗੀ ਸਾੜ੍ਹੀਆਂ ਇਸੇ ਟਰੈਂਡ ਦੀ ਸਭ ਤੋਂ ਬਿਹਤਰੀਨ ਮਿਸਾਲ ਹਨ, ਜੋ ਬੋਲਡ ਰੰਗਾਂ, ਅਨੋਖੇ ਪੈਟਰਨ ਅਤੇ ਕ੍ਰਿਏਟਿਵ ਡਿਜ਼ਾਈਨ ਨਾਲ ਭਰੀਆਂ ਹੁੰਦੀਆਂ ਹਨ।
ਅਤਰੰਗੀ ਸਾੜ੍ਹੀ ਦੀ ਸਭ ਤੋਂ ਖਾਸ ਗੱਲ ਇਸ ਦਾ ਅਦਭੁੱਤ ਡਿਜ਼ਾਈਨ ਹੈ। ਇਹ ਆਮ ਸਾੜ੍ਹੀਆਂ ਨਾਲੋਂ ਬਿਲਕੁਲ ਵੱਖਰੀਆਂ ਹੁੰਦੀਆਂ ਹਨ, ਜਿਸ ’ਚ ਜਟਿਲ ਪੈਚਵਰਕ, ਮਲਟੀਕਲਰ ਕੰਬੀਨੇਸ਼ਨ, ਚਮਕੀਲੇ ਰੰਗ ਅਤੇ ਗੈਰ-ਰਵਾਇਤੀ ਪੈਟਰਨ ਜਿਵੇਂ ਡਾਟਸ, ਜ਼ਿਗਜ਼ੈਗ, ਫਲੋਰਲ, ਲਹਿਰੀਆ ਜਾਂ ਐਬਸਟ੍ਰੈਕਟ ਮੋਟਿਫਸ ਦੇਖਣ ਨੂੰ ਮਿਲਦੇ ਹਨ। ਕਈ ਬ੍ਰਾਂਡਸ ਇਨ੍ਹਾਂ ਸਾੜ੍ਹੀਆਂ ਨੂੰ ਰੰਗ-ਬਿਰੰਗੇ ਕੱਪੜਿਆਂ ਦੇ ਸਕ੍ਰੈਪਸ (ਬਚੇ ਹੋਏ ਟੁਕੜਿਆਂ) ਤੋਂ ਪੈਚਵਰਕ ਕਰ ਕੇ ਬਣਾਉਂਦੇ ਹਨ, ਜੋ ਜ਼ੀਰੋ-ਵੇਸਟ ਅਤੇ ਸਸਟੇਨੇਬਲ ਫੈਸ਼ਨ ਦੀ ਸ਼ਾਨਦਾਰ ਮਿਸਾਲ ਹੈ। ਇਸ ਨਾਲ ਨਾ ਿਸਰਫ ਵਾਤਾਵਰਣ ਨੂੰ ਫਾਇਦਾ ਹੁੰਦਾ ਹੈ, ਸਗੋਂ ਹਰ ਸਾੜ੍ਹੀ ਇੱਕਦਮ ਯੂਨੀਕ ਅਤੇ ਕਸਟਮ-ਮੇਡ ਲੱਗਦੀ ਹੈ।
ਇਹ ਸਾੜ੍ਹੀਆਂ ਵੱਖ-ਵੱਖ ਫੈਬਰਿਕਸ ’ਚ ਉਪਲਬਧ ਹਨ, ਜਿਵੇਂ 100 ਫੀਸਦੀ ਕਾਟਨ ਜੋ ਆਰਾਮਦਾਇਕ ਅਤੇ ਬ੍ਰਿਦਬਲ ਹੁੰਦਾ ਹੈ, ਸੈਟਿਨ ਜਾਂ ਜਾਰਜੈਟ ਜੋ ਹਲਕਾ ਅਤੇ ਆਕਰਸ਼ਕ ਲੁੱਕ ਦਿੰਦਾ ਹੈ ਅਤੇ ਪ੍ਰੀਮੀਅਮ ਗਿਚਾ ਸਿਲਕ ਜੋ ਲਗਜ਼ਰੀ ਅਤੇ ਸ਼ਾਨਦਾਰ ਫੀਲ ਪ੍ਰਦਾਨ ਕਰਦਾ ਹੈ। ਇਨ੍ਹਾਂ ’ਚ ਹੱਥ ਦੀ ਕਢਾਈ, ਸੀਕਵੈਂਸ ਵਰਕ, ਮਿਰਰ ਵਰਕ ਜਾਂ ਡਿਜੀਟਲ ਪ੍ਰਿੰਟਿੰਗ ਵਰਗੀ ਜਟਿਲ ਕ੍ਰਾਫਟਿੰਗ ਦਾ ਇਸਤੇਮਾਲ ਹੁੰਦਾ ਹੈ, ਜੋ ਹਰ ਪੀਸ ਨੂੰ ਸਪੈਸ਼ਲ ਬਣਾਉਂਦਾ ਹੈ। ਵੱਖ-ਵੱਖ ਰੰਗਾਂ ਦਾ ਮਿਸ਼ਰਣ ਇਨ੍ਹਾਂ ਸਾੜ੍ਹੀਆਂ ਨੂੰ ਜੀਵੰਤ ਅਤੇ ਆਕਰਸ਼ਕ ਬਣਾਉਂਦਾ ਹੈ, ਜਿਸ ਨਾਲ ਪਹਿਨਣ ਵਾਲੀਆਂ ਮੁਟਿਆਰਾਂ ਦੀ ਸ਼ਖਸੀਅਤ ਸਭ ਤੋਂ ਵੱਖਰੀ ਨਜ਼ਰ ਆਉਂਦੀ ਹੈ। ਸਟਾਈਲਿੰਗ ਦੀ ਗੱਲ ਕਰੀਏ ਤਾਂ ਅਤਰੰਗੀ ਸਾੜ੍ਹੀਆਂ ਬੇਹੱਦ ਵਰਸੇਟਾਈਲ ਹਨ। ਮੁਟਿਆਰਾਂ ਇਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਰ ਬਲਾਊਜ਼ਾਂ ਦੇ ਨਾਲ ਪਹਿਨ ਰਹੀਆਂ ਹਨ, ਜਿਵੇਂ ਫੁੱਲ ਸਲੀਵਜ਼, ਲਾਂਗ ਸਲੀਵਜ਼, ਬੈੱਲ ਸਲੀਵਜ਼, ਕੱਟ ਸਲੀਵਜ਼ ਜਾਂ ਸਲੀਵਲੈੱਸ। ਇਨ੍ਹਾਂ ਸਾੜ੍ਹੀਆਂ ’ਚ ਮਲਟੀਕਲਰ ਹੋਣ ਕਾਰਨ ਬਲੈਕ, ਵ੍ਹਾਈਟ, ਪਿੰਕ, ਰੈੱਡ ਜਾਂ ਕਿਸੇ ਵੀ ਨਿਊਟਰਲ ਸ਼ੇਡ ਦਾ ਬਲਾਊਜ਼ ਆਸਾਨੀ ਨਾਲ ਮੈਚ ਹੋ ਜਾਂਦਾ ਹੈ। ਸਰਦੀਆਂ ’ਚ ਇਨ੍ਹਾਂ ਨੂੰ ਲੇਅਰਿੰਗ ਦੇ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਉੱਪਰ ਲੰਬਾ ਕੋਟ, ਲੈਦਰ ਜੈਕਟ ਜਾਂ ਸ਼ਰਟ ਪਹਿਨ ਕੇ ਇਕ ਫਿਊਜ਼ਨ ਲੁੱਕ ਕ੍ਰਿਏਟ ਕੀਤਾ ਜਾ ਰਿਹਾ ਹੈ।
ਸੇਲਿਬ੍ਰਿਟੀਜ਼ ਅਤੇ ਮਾਡਲਸ ਵੀ ਅਤਰੰਗੀ ਸਾੜ੍ਹੀਆਂ ਦੀਆਂ ਦੀਵਾਨੀਆਂ ਹਨ। ਬਾਲੀਵੁੱਡ ਅਭਿਨੇਤਰੀਆਂ ਕਈ ਮੌਕਿਆਂ ’ਤੇ ਅਜਿਹੀਆਂ ਸਾੜ੍ਹੀਆਂ ’ਚ ਸਪਾਟ ਹੋ ਚੁੱਕੀਆਂ ਹਨ, ਜਿਸ ਨਾਲ ਇਹ ਟਰੈਂਡ ਹੋਰ ਤੇਜ਼ੀ ਨਾਲ ਫੈਲ ਰਿਹਾ ਹੈ। ਹੇਅਰ ਸਟਾਈਲ ’ਚ ਓਪਨ ਹੇਅਰ, ਹਾਈ ਬਨ ਜਾਂ ਸਾਈਡ ਬ੍ਰੇਡਿਡ ਲੁੱਕ ਕਾਫੀ ਪਾਪੂਲਰ ਹੈ, ਜੋ ਇਨ੍ਹਾਂ ਸਾੜ੍ਹੀਆਂ ਦੇ ਨਾਲ ਗਾਰਜੀਅਸ ਲੱਗਦਾ ਹੈ। ਫੁੱਟਵੀਅਰ ’ਚ ਮੁਟਿਆਰਾਂ ਹਾਈ ਹੀਲਸ, ਸਟਾਈਲਿਸ਼ ਸੈਂਡਲ ਜਾਂ ਜੁੱਤੀਆਂ ਚੁਣ ਕੇ ਆਪਣੀ ਲੁੱਕ ਨੂੰ ਸੁੰਦਰ ਬਣਾ ਰਹੀਆਂ ਹਨ। ਮੇਕਅੱਪ ਘੱਟ ਤੋਂ ਘੱਟ ਰੱਖਿਆ ਜਾਂਦਾ ਹੈ, ਜਦਕਿ ਜਿਊਲਰੀ ’ਚ ਲਾਈਟ ਤੋਂ ਲੈ ਕੇ ਹੈਵੀ ਤੱਕ ਨੂੰ ਸਟਾਈਲ ਕਰ ਰਹੀਆਂ ਹਨ। ਲਾਈਟ ਜਿਊਲਰੀ ਇਨ੍ਹਾਂ ਦੇ ਨਾਲ ਸਭ ਤੋਂ ਜ਼ਿਆਦਾ ਬੈਲੇਂਸਡ ਅਤੇ ਐਲੀਗੈਂਟ ਲੱਗਦੀ ਹੈ। ਕੁੱਲ ਮਿਲਾ ਕੇ, ਅਤਰੰਗੀ ਸਾੜ੍ਹੀ ਅੱਜ ਦੀਆਂ ਮੁਟਿਆਰਾਂ ਦੀ ਪਰਫੈਕਟ ਚੁਆਇਸ ਬਣ ਗਈ ਹੈ। ਇਹ ਨਾ ਸਿਰਫ ਟ੍ਰੈਡੀਸ਼ਨਲ ਐਲੀਗੈਂਸ ਨੂੰ ਬਣਾਈ ਰੱਖਦੀ ਹੈ, ਸਗੋਂ ਮਾਡਰਨ ਟਵਿਸਟ ਦੇ ਕੇ ਪਹਿਨਣ ਵਾਲੀਆਂ ਮੁਟਿਆਰਾਂ ਨੂੰ ਕਾਨਫੀਡੈਂਟ ਅਤੇ ਡਿਫਰੈਂਟ ਬਣਾਉਂਦੀ ਹੈ। ਸਸਟੇਨੇਬਲ ਫੈਸ਼ਨ ਦੇ ਦੌਰ ’ਚ ਇਹ ਸਾੜ੍ਹੀਆਂ ਵਾਤਾਵਰਣ ਦੇ ਅਨੁਕੂਲ ਹੋਣ ਦੇ ਨਾਲ-ਨਾਲ ਸਟਾਈਲ ਸਟੇਟਮੈਂਟ ਵੀ ਹਨ। ਇਹੀ ਕਾਰਨ ਹੈ ਕਿ ਜ਼ਿਆਦਾਤਰ ਮੁਟਿਆਰਾਂ ਅਤਰੰਗੀ ਸਾੜ੍ਹੀ ਨੂੰ ਆਪਣੇ ਵਾਰਡਰੋਬ ਦਾ ਅਹਿਮ ਹਿੱਸਾ ਬਣਾ ਰਹੀਆਂ ਹਨ।
