ਸਰਦੀਆਂ ’ਚ ਵੀ ਸ਼ਾਰਟ ਡਰੈੱਸ ਦਾ ਕ੍ਰੇਜ਼

Friday, Jan 23, 2026 - 10:33 AM (IST)

ਸਰਦੀਆਂ ’ਚ ਵੀ ਸ਼ਾਰਟ ਡਰੈੱਸ ਦਾ ਕ੍ਰੇਜ਼

ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਜ਼ਿਆਦਾਤਰ ਲੰਬੇ, ਗਰਮ ਅਤੇ ਭਾਰੀ ਕੱਪੜਿਆਂ ਵੱਲ ਰੁਖ ਕੀਤਾ ਜਾਂਦਾ ਹੈ। ਕਈ ਮੁਟਿਆਰਾਂ ਅਤੇ ਔਰਤਾਂ ਸਰਦੀਆਂ ਦੇ ਮੌਸਮ ’ਚ ਸ਼ਾਰਟ ਡਰੈੱਸਾਂ ਨੂੰ ਪਰਹੇਜ਼ ਕਰਦੀਆਂ ਹਨ ਪਰ ਬਹੁਤ ਸਾਰੀਆਂ ਅਜਿਹੀਆਂ ਮੁਟਿਆਰਾਂ ਅਤੇ ਔਰਤਾਂ ਹਨ ਜੋ ਸਰਦੀਆਂ ’ਚ ਵੀ ਸ਼ਾਰਟ ਡਰੈੱਸ ਦੀਆਂ ਦੀਵਾਨੀਆਂ ਹਨ। ਇਹੀ ਕਾਰਨ ਹੈ ਕਿ ਸਰਦੀਆਂ ’ਚ ਵੀ ਸ਼ਾਰਟ ਡਰੈੱਸ ਦਾ ਕ੍ਰੇਜ਼ ਪੂਰੀ ਤਰ੍ਹਾਂ ਬਰਕਰਾਰ ਹੈ। ਕਈ ਮੁਟਿਆਰਾਂ ਅਤੇ ਔਰਤਾਂ ਰਵਾਇਤੀ ਲੰਬੀ ਡਰੈੱਸ ਜਾਂ ਕੁੜਤੀਆਂ ਦੇ ਨਾਲ-ਨਾਲ ਸ਼ਾਰਟ ਡਰੈੱਸ, ਮਿੰਨੀ ਸਕਰਟ ਅਤੇ ਸ਼ਾਰਟ ਟਾਪਸ ਨੂੰ ਤਰਜੀਹ ਦੇ ਰਹੀਆਂ ਹਨ। ਇਹ ਟਰੈਂਡ ਨਾ ਸਿਰਫ਼ ਮੁਟਿਆਰਾਂ ’ਚ ਹੈ, ਸਗੋਂ ਕੰਮਕਾਜੀ ਔਰਤਾਂ ਅਤੇ ਫੈਸ਼ਨ ਪ੍ਰੇਮੀਆਂ ਵਿਚਾਲੇ ਵੀ ਲੋਕਪ੍ਰਿਯ ਹੋ ਰਿਹਾ ਹੈ। ਠੰਢ ਦੇ ਬਾਵਜੂਦ ਸ਼ਾਰਟ ਡਰੈੱਸ ਪਹਿਨਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਸਮਾਰਟ ਲੇਅਰਿੰਗ ਤਕਨੀਕਾਂ ਨਾਲ ਸਟਾਈਲ ਅਤੇ ਕੰਫਰਟ ਦੋਵਾਂ ਨੂੰ ਬਣਾਈ ਰੱਖ ਰਹੀਆਂ ਹਨ। ਸ਼ਾਰਟ ਡਰੈੱਸ ਦੇ ਕਈ ਬਦਲ ਉਪਲੱਬਧ ਹਨ, ਜਿਵੇਂ ਕ੍ਰਾਪ ਟਾਪ ਦੇ ਨਾਲ ਮਿੰਨੀ ਸਕਰਟ, ਸ਼ਾਰਟ ਪਾਰਟੀ ਡਰੈੱਸ, ਬਾਡੀਕਾਨ ਸ਼ਾਰਟ ਡਰੈੱਸ, ਡੈਨਿਮ ਸ਼ਾਰਟਸ, ਓਵਰਆਲ ਸ਼ਾਰਟ ਡਾਂਗਰੀ ਅਤੇ ਟਾਪ ਦੇ ਨਾਲ ਸਕਰਟ ਕੰਬੀਨੇਸ਼ਨ।

ਇਨ੍ਹਾਂ ’ਚੋਂ ਜ਼ਿਆਦਾਤਰ ਔਰਤਾਂ ਵਿੰਟਰ ਫੈਬਰਿਕ ਵਾਲੀ ਸਕਰਟ ਚੁਣ ਰਹੀਆਂ ਹਨ, ਜਿਵੇਂ ਵੂਲਨ ਸਕਰਟ, ਡੈਨਿਮ ਸਕਰਟ ਜਾਂ ਲੈਦਰ ਵਰਗੀ ਮੋਟੀ ਫੈਬਰਿਕ ਵਾਲੀ ਸਕਰਟ, ਜੋ ਠੰਢ ’ਚ ਗਰਮਾਹਟ ਦਿੰਦੀਆਂ ਹਨ ਅਤੇ ਉਨ੍ਹਾਂ ਨੂੰ ਕਲਾਸਿਕ ਲੁਕ ਦਿੰਦੀਆਂ ਹਨ। ਉੱਤੇ ਕ੍ਰਾਪ ਟਾਪ, ਟੀ-ਸ਼ਰਟ, ਸ਼ਰਟ ਟਾਪ ਜਾਂ ਸਵੈਟਰ ਪਹਿਨ ਕੇ ਲੁਕ ਨੂੰ ਬੈਲੇਂਸ ਕੀਤਾ ਜਾ ਰਿਹਾ ਹੈ। ਠੰਢ ਤੋਂ ਬਚਾਅ ਲਈ ਲੇਅਰਿੰਗ ਸਭ ਤੋਂ ਮਹੱਤਵਪੂਰਨ ਟ੍ਰਿਕ ਹੈ। ਮੁਟਿਆਰਾਂ ਅਤੇ ਔਰਤਾਂ ਵਾਰਮ ਲੈਗਿੰਗਸ ਜਾਂ ਥਿੱਕ ਟਾਈਟਸ ਦੀ ਵਰਤੋਂ ਕਰ ਰਹੀਆਂ ਹਨ, ਜੋ ਸ਼ਾਰਟ ਡਰੈੱਸ ਜਾਂ ਸਕਰਟ ਦੇ ਨਾਲ ਪਹਿਨਣ ’ਤੇ ਪੈਰਾਂ ਨੂੰ ਪੂਰੀ ਤਰ੍ਹਾਂ ਕਵਰ ਕਰਦੀਆਂ ਹਨ। ਇਸ ਨਾਲ ਨਾ ਸਿਰਫ਼ ਠੰਢ ਤੋਂ ਰਾਹਤ ਮਿਲਦੀ ਹੈ, ਸਗੋਂ ਲੁਕ ਨੂੰ ਵੀ ਚਾਰ ਚੰਨ ਲੱਗ ਜਾਂਦੇ ਹਨ। ਲੈਗਿੰਗਸ ਨੂੰ ਬਲੈਕ, ਗ੍ਰੇਅ ਜਾਂ ਬ੍ਰਾਊਨ ਕਲਰ ’ਚ ਚੁਣ ਕੇ ਮੈਚਿੰਗ ਆਸਾਨ ਹੋ ਜਾਂਦੀ ਹੈ। ਵੱਧ ਠੰਢ ਵਾਲੇ ਦਿਨਾਂ ’ਚ ਲਾਂਗ ਕੋਟ, ਜੈਕਟ, ਓਵਰਸਾਈਜ਼ਡ ਕੋਟ, ਸਟੋਲ, ਪੋਂਚੋ ਜਾਂ ਸ਼ਾਲ ਨੂੰ ਲੇਅਰ ਕੀਤਾ ਜਾ ਰਿਹਾ ਹੈ। ਇਹ ਲੇਅਰਸ ਨਾ ਸਿਰਫ਼ ਗਰਮਾਹਟ ਦਿੰਦੇ ਹਨ, ਸਗੋਂ ਪੂਰੇ ਆਊਟਫਿੱਟ ਨੂੰ ਟਰੈਂਡੀ ਅਤੇ ਐਲੀਗੈਂਟ ਬਣਾਉਂਦੇ ਹਨ। ਉਦਾਹਰਣ ਲਈ, ਇਕ ਸ਼ਾਰਟ ਡਰੈੱਸ ’ਤੇ ਲੰਬਾ ਕੋਟ ਅਤੇ ਮਫ਼ਲਰ ਜੋੜਨ ਨਾਲ ਸਟਾਈਲਿਸ਼ ਵਿੰਟਰ ਲੁਕ ਤਿਆਰ ਹੋ ਜਾਂਦੀ ਹੈ। ਫੁੱਟਵੀਅਰ ’ਚ ਵੀ ਵੰਨ-ਸੁਵੰਨਤਾ ਦਿਸ ਰਹੀ ਹੈ।

ਰੁਟੀਨ ਲਈ ਲਾਂਗ ਬੂਟਸ, ਐਂਕਲ ਬੂਟਸ, ਸਪੋਰਟਸ ਸ਼ੂਜ਼ ਜਾਂ ਸਨੀਕਰਸ ਪਾਪੂਲਰ ਹਨ, ਜੋ ਠੰਢ ਤੋਂ ਬਚਾਉਂਦੇ ਹੋਏ ਕੰਫਰਟ ਦਿੰਦੇ ਹਨ। ਪਾਰਟੀ, ਈਵਨਿੰਗ ਫੰਕਸ਼ਨ, ਬਰਥਡੇ ਜਾਂ ਨਾਈਟ ਆਊਟ ਲਈ ਹਾਈ ਹੀਲਸ, ਲੇਸਰ ਸੈਂਡਲ ਜਾਂ ਸਟਾਈਲਿਸ਼ ਹੀਲਸ ਚੁਣੀਆਂ ਜਾ ਰਹੀਆਂ ਹਨ। ਇਨ੍ਹਾਂ ਦੇ ਨਾਲ ਸਟਾਈਲਿਸ਼ ਸਟਾਕਿੰਗਜ਼ ਜਾਂ ਲੈਗਿੰਗਸ ਦਾ ਕੰਬੀਨੇਸ਼ਨ ਲੁਕ ਨੂੰ ਹੋਰ ਨਿਖਾਰਦਾ ਹੈ। ਇਹ ਟਰੈਂਡ ਸਿਰਫ਼ ਆਮ ਮੁਟਿਆਰਾਂ ਅਤੇ ਔਰਤਾਂ ਤੱਕ ਹੀ ਸੀਮਤ ਨਹੀਂ ਹੈ, ਬਾਲੀਵੁੱਡ ਅਭਿਨੇਤਰੀਆਂ ਅਤੇ ਮਾਡਲ ਵੀ ਸਰਦੀਆਂ ’ਚ ਸ਼ਾਰਟ ਡਰੈੱਸ ’ਚ ਨਜ਼ਰ ਆਉਂਦੀਆਂ ਹਨ, ਜੋ ਸੋਸ਼ਲ ਮੀਡੀਆ ’ਤੇ ਇੰਸਪੀਰੇਸ਼ਨ ਦਾ ਕੰਮ ਕਰਦਾ ਹੈ। ਆਊਟਿੰਗ, ਪਿਕਨਿਕ, ਯਾਤਰਾ, ਪਾਰਟੀ ਜਾਂ ਕੈਜ਼ੂਅਲ ਮੀਟਅਪਸ ’ਚ ਸ਼ਾਰਟ ਡਰੈੱਸ ਪਹਿਨਣਾ ਹੁਣ ਹਰ ਮੌਸਮ ’ਚ ਸੰਭਵ ਹੋ ਗਿਆ ਹੈ। ਇਸ ਨਾਲ ਔਰਤਾਂ ਟਰੈਂਡੀ, ਮਾਡਰਨ ਅਤੇ ਆਤਮ-ਵਿਸ਼ਵਾਸੀ ਮਹਿਸੂਸ ਕਰਦੀਆਂ ਹਨ। ਕੁੱਲ ਮਿਲਾ ਕੇ, ਸਰਦੀਆਂ ’ਚ ਸ਼ਾਰਟ ਡਰੈੱਸ ਦਾ ਫੈਸ਼ਨ ਲੇਅਰਿੰਗ, ਸਮਾਰਟ ਫੈਬਰਿਕ ਚੁਆਇਸ ਅਤੇ ਅਸੈਸਰੀਜ਼ ਦੇ ਦਮ ’ਤੇ ਸੰਭਵ ਹੋ ਰਿਹਾ ਹੈ। ਇਹ ਟਰੈਂਡ ਦਿਖਾਉਂਦਾ ਹੈ ਕਿ ਫੈਸ਼ਨ ਅਤੇ ਕੰਫਰਟ ਨਾਲ-ਨਾਲ ਚੱਲ ਸਕਦੇ ਹਨ।


author

DIsha

Content Editor

Related News