ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ‘ਲੌਂਗ ਕੱਟ ਪਾਰਟੀ ਗਾਊਨ’

Wednesday, Jan 21, 2026 - 09:59 AM (IST)

ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ‘ਲੌਂਗ ਕੱਟ ਪਾਰਟੀ ਗਾਊਨ’

ਵੈੱਬ ਡੈਸਕ- ਮੁਟਿਆਰਾਂ ਤੇ ਔਰਤਾਂ ਖਾਸ ਮੌਕਿਆਂ ਲਈ ਅਜਿਹੀ ਡਰੈੱਸ ਚੁਣਦੀਆਂ ਹਨ ਜੋ ਉਨ੍ਹਾਂ ਨੂੰ ਨਾ ਸਿਰਫ਼ ਖੂਬਸੂਰਤ ਸਗੋਂ ਬੇਹੱਦ ਸਟਾਈਲਿਸ਼ ਤੇ ਆਤਮ-ਵਿਸ਼ਵਾਸੀ ਵੀ ਬਣਾਉਣ। ਇਸੇ ਕਾਰਨ ਲੌਂਗ ਕੱਟ ਪਾਰਟੀ ਗਾਊਨ ਮੁਟਿਆਰਾਂ ਦੀ ਸਭ ਤੋਂ ਮਨਪਸੰਦ ਚੁਆਇਸ ਬਣ ਚੁੱਕੇ ਹਨ। ਇਹ ਗਾਊਨ ਉਨ੍ਹਾਂ ਨੂੰ ਕਲਾਸੀ ਲੁੱਕ ਦਿੰਦੇ ਹਨ ਅਤੇ ਕਿਸੇ ਵੀ ਖਾਸ ਮੌਕੇ ’ਤੇ ਪਹਿਨਣ ਵਾਲੀ ਔਰਤ ਜਾਂ ਮੁਟਿਆਰ ਨੂੰ ਭੀੜ ਤੋਂ ਵੱਖਰਾ ਤੇ ਆਕਰਸ਼ਕ ਬਣਾਉਂਦੇ ਹਨ। ਮੁਟਿਆਰਾਂ ਹਮੇਸ਼ਾ ਤੋਂ ਹੀ ਵੱਖ-ਵੱਖ ਫੈਸ਼ਨ ਟ੍ਰਾਈ ਕਰਨਾ ਪਸੰਦ ਕਰਦੀਆਂ ਹਨ। ਭਾਰਤੀ ਪਹਿਰਾਵਿਆਂ ਵਿਚ ਸਾੜ੍ਹੀ ਤੇ ਲਹਿੰਗਾ-ਚੋਲੀ ਉਨ੍ਹਾਂ ਦੀ ਪਸੰਦ ਵਿਚ ਸਭ ਤੋਂ ਉੱਪਰ ਰਹਿੰਦੇ ਹਨ। ਇਸੇ ਤਰ੍ਹਾਂ ਵੈਸਟਰਨ ਵੀਅਰ ਵਿਚ ਡਿਜ਼ਾਈਨਰ ਗਾਊਨ ਉਨ੍ਹਾਂ ਦੀ ਪਹਿਲੀ ਪਸੰਦ ਬਣ ਗਏ ਹਨ। ਇਨ੍ਹਾਂ ਵਿਚ ਲੌਂਗ ਕੱਟ ਗਾਊਨ ਖਾਸ ਤੌਰ ’ਤੇ ਲੋਕਪ੍ਰਿਯ ਹਨ ਕਿਉਂਕਿ ਇਹ ਮੁਟਿਆਰਾਂ ਨੂੰ ਇਕ ਕਲਾਸੀ ਤੇ ਐਲੀਗੈਂਟ ਅਪੀਅਰੈਂਸ ਦਿੰਦੇ ਹਨ। ਬਰਥ ਡੇ ਪਾਰਟੀ, ਈਵਨਿੰਗ ਫੰਕਸ਼ਨ, ਵੈਡਿੰਗ ਸੈਲੀਬ੍ਰੇਸ਼ਨ ਜਾਂ ਨਿਊ ਯੀਅਰ ਪਾਰਟੀ ਵਰਗੇ ਮੌਕਿਆਂ ’ਤੇ ਮੁਟਿਆਰਾਂ ਇਨ੍ਹਾਂ ਨੂੰ ਚੁਣ ਕੇ ਚਮਕ ਬਿਖੇਰਦੀਆਂ ਨਜ਼ਰ ਆਉਂਦੀਆਂ ਹਨ।

ਮਾਰਕੀਟ ਵਿਚ ਲੌਂਗ ਕੱਟ ਗਾਊਨ ਦੀ ਵੈਰਾਇਟੀ ਇੰਨੀ ਜ਼ਿਆਦਾ ਹੈ ਕਿ ਹਰ ਮੌਸਮ ਲਈ ਕੁਝ ਨਾ ਕੁਝ ਮੁਹੱਈਆ ਰਹਿੰਦਾ ਹੈ। ਸਰਦੀਆਂ ਵਿਚ ਫੁੱਲ ਸਲੀਵਜ਼ ਜਾਂ ਲੌਂਗ ਸਲੀਵਜ਼ ਵਾਲੇ ਗਾਊਨ ਟ੍ਰੈਂਡ ਵਿਚ ਹਨ। ਇਹ ਗਾਊਨ ਨਾ ਸਿਰਫ਼ ਸਟਾਈਲਿਸ਼ ਹੁੰਦੇ ਹਨ ਸਗੋਂ ਠੰਢ ਤੋਂ ਵੀ ਬਚਾਉਂਦੇ ਹਨ। ਇਨ੍ਹਾਂ ਵਿਚ ਡਰਾਪ ਸ਼ੋਲਡਰ, ਬੈਲੂਨ ਸਲੀਵਜ਼, ਪਫ ਸਲੀਵਜ਼, ਅੰਬਰੇਲਾ ਸਲੀਵਜ਼ ਅਤੇ ਕੱਪ ਸਲੀਵਜ਼ ਵਰਗੇ ਡਿਜ਼ਾਈਨ ਮਿਲਦੇ ਹਨ, ਜੋ ਗਾਊਨ ਨੂੰ ਹੋਰ ਆਧੁਨਿਕ ਬਣਾਉਂਦੇ ਹਨ। ਨੈੱਕਲਾਈਨ ਦੀ ਵੈਰਾਇਟੀ ਵੀ ਕਮਾਲ ਦੀ ਹੈ। ਹਾਈ ਨੈੱਕ, ਵੀ-ਨੈੱਕ, ਰਾਊਂਡ ਨੈੱਕ, ਸਵੀਟਹਾਰਟ ਨੈੱਕ, ਸਕੁਏਅਰ ਨੈੱਕ ਅਤੇ ਡੀਪ ਨੈੱਕ ਲਾਈਨ ਵਰਗੇ ਕਈ ਸਟਾਈਲ ਮੌਜੂਦ ਹਨ। ਲੌਂਗ ਕੱਟ ਗਾਊਨ ਦੀ ਸਭ ਤੋਂ ਖਾਸ ਗੱਲ ਉਨ੍ਹਾਂ ਦਾ ਸਲਿਟ ਭਾਵ ਕੱਟ ਡਿਜ਼ਾਈਨ ਹੁੰਦਾ ਹੈ। ਇਹ ਸਲਿਟ ਖੱਬੇ ਜਾਂ ਸੱਜੇ ਪਾਸੇ ਹੋ ਸਕਦਾ ਹੈ ਜਾਂ ਫਿਰ ਸੈਂਟਰ ਵਿਚ ਵੀ ਹੁੰਦਾ ਹੈ। ਕੁਝ ਗਾਊਨਜ਼ ਵਿਚ ਮਿੱਡੀ ਲੈਂਥ ਸਲਿਟ ਵੀ ਦੇਖਣ ਨੂੰ ਮਿਲਦਾ ਹੈ, ਜੋ ਗਾਊਨ ਨੂੰ ਗ੍ਰੇਸਫੁੱਲ ਲੁੱਕ ਦਿੰਦਾ ਹੈ।

ਇਹ ਗਾਊਨ ਬਾਡੀ ’ਤੇ ਫਿੱਟ ਹੋਣ ਕਾਰਨ ਫਾਰਮ-ਫਿਟਿੰਗ ਡਰੈੱਸ ਵਰਗੇ ਲੱਗਦੇ ਹਨ ਅਤੇ ਪਹਿਨਣ ਵਾਲੀ ਨੂੰ ਸਲਿਮ ਤੇ ਸੁੰਦਰ ਦਿਖਾਉਂਦੇ ਹਨ। ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਹਰ ਬਾਡੀ ਟਾਈਪ ਦੀਆਂ ਔਰਤਾਂ ’ਤੇ ਆਸਾਨੀ ਨਾਲ ਸੂਟ ਕਰ ਜਾਂਦੇ ਹਨ। ਕਲਰ ਤੇ ਐਂਬੈਲਿਸ਼ਮੈਂਟ ਦੀ ਗੱਲ ਕਰੀਏ ਤਾਂ ਮਾਰਕੀਟ ਵਿਚ ਪਲੇਨ ਕਲਰ ਦੇ ਸਿੰਪਲ ਗਾਊਨ ਤੋਂ ਲੈ ਕੇ ਭਾਰੀ ਵਰਕ ਵਾਲੇ ਗਾਊਨ ਤੱਕ ਸਭ ਮਿਲਦੇ ਹਨ। ਸ਼ਾਮ ਦੀਆਂ ਪਾਰਟੀਆਂ ਲਈ ਸੀਕੁਐਂਸ, ਸਟੋਨ, ਲੇਸ, ਐਂਬ੍ਰਾਇਡਰੀ ਅਤੇ ਬੀਡ ਵਰਕ ਵਾਲੇ ਗਾਊਨ ਖਾਸ ਤੌਰ ’ਤੇ ਟ੍ਰੈਂਡ ਵਿਚ ਹਨ। ਕੁੱਲ ਮਿਲਾ ਕੇ ਲੌਂਗ ਕੱਟ ਪਾਰਟੀ ਗਾਊਨ ਮੁਟਿਆਰਾਂ ਦੇ ਵਾਰਡਰੋਬ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਇਹ ਨਾ ਸਿਰਫ਼ ਪਾਰਟੀ ਅਤੇ ਈਵਨਿੰਗ ਫੰਕਸ਼ਨ ਲਈ ਬੈਸਟ ਹਨ ਸਗੋਂ ਆਫਿਸ ਪਾਰਟੀ, ਸੈਲੀਬ੍ਰੇਸ਼ਨ ਅਤੇ ਹੋਰ ਫਾਰਮਲ ਮੌਕਿਆਂ ’ਤੇ ਵੀ ਪਰਫੈਕਟ ਚੁਆਇਸ ਸਾਬਤ ਹੋ ਰਹੇ ਹਨ। ਸਟਾਈਲ, ਕੰਫਰਟ ਤੇ ਐਲੀਗੈਂਸ ਦਾ ਬਿਹਤਰੀਨ ਮਿਸ਼ਰਣ ਹੋਣ ਕਾਰਨ ਇਹ ਗਾਊਨ ਮੁਟਿਆਰਾਂ ਦੇ ਫੇਵਰੇਟ ਬਣ ਗਏ ਹਨ।


author

DIsha

Content Editor

Related News