ਆਕਰਸ਼ਕ ਫੈਸ਼ਨ ਸਟੇਟਮੈਂਟ ਬਣੀ ਵਿੰਟਰ ਮਰਮੇਡ ਡਰੈੱਸ
Sunday, Jan 18, 2026 - 09:12 AM (IST)
ਵੈੱਬ ਡੈਸਕ- ਵਿੰਟਰ ਮਰਮੇਡ ਡਰੈੱਸ ਅੱਜਕਲ ਔਰਤਾਂ ਅਤੇ ਮੁਟਿਆਰਾਂ ਦੀ ਫੈਸ਼ਨ ਚੁਆਇਸ ਬਣ ਚੁੱਕੀ ਹੈ। ਇਹ ਡਰੈੱਸ ਉਨ੍ਹਾਂ ਨੂੰ ਗਲੈਮਰਜ਼ ਲੁਕ ਪ੍ਰਦਾਨ ਕਰਦੀ ਹੈ। ਮਰਮੇਡ ਡਰੈੱਸ ਦਾ ਡਿਜ਼ਾਈਨ ਮਰਮੇਡ ਦੀ ਪੂਛ ਤੋਂ ਪ੍ਰੇਰਿਤ ਹੈ, ਜਿੱਥੇ ਉੱਪਰਲਾ ਹਿੱਸਾ ਬਾਡੀ-ਹਗਿੰਗ ਅਤੇ ਫਿਟਿੰਗ ਵਾਲਾ ਹੁੰਦਾ ਹੈ ਜਦਕਿ ਹੇਠਾਂ ਵੱਲ ਇਹ ਹੌਲੀ-ਹੌਲੀ ਫੈਲ ਕੇ ਫਲੇਅਰ ਬਣਾਉਂਦਾ ਹੈ। ਸਰਦੀਆਂ ਲਈ ਖਾਸ ਤੌਰ ’ਤੇ ਤਿਆਰ ਕੀਤੀ ਜਾਣ ਵਾਲੀ ਮਰਮੇਡ ਡਰੈੱਸ ਵਿਚ ਆਮ ਤੌਰ ’ਤੇ ਗਰਮ ਅਤੇ ਲਗਜ਼ਰੀ ਫੈਬਰਿਕਸ ਦੀ ਵਰਤੋਂ ਕੀਤੀ ਜਾਂਦੀ ਹੈ। ਵੈਲਵੇਟ, ਬ੍ਰੋਕੇਡ, ਹੈਵੀ ਸਾਟਨ, ਕ੍ਰੇਪ ਅਤੇ ਕਦੇ-ਕਦੇ ਥੋੜ੍ਹੀ ਮੋਟੀ ਸਿਲਕ ਵਰਗੀ ਸਮੱਗਰੀ ਇਸ ਵਿਚ ਪ੍ਰਮੁੱਖ ਰਹਿੰਦੀ ਹੈ। ਇਹ ਫੈਬਰਿਕਸ ਨਾ ਸਿਰਫ਼ ਸਰੀਰ ਨੂੰ ਗਰਮ ਰੱਖਦੇ ਹਨ, ਸਗੋਂ ਡਰੈੱਸ ਨੂੰ ਇਕ ਅਮੀਰ ਅਤੇ ਸ਼ਾਹੀ ਦਿੱਖ ਵੀ ਦਿੰਦੇ ਹਨ। ਇਨ੍ਹਾਂ ਵਿਚ ਅਕਸਰ ਗੋਲਡਨ ਜਾਂ ਸਿਲਵਰ ਕਢਾਈ, ਜ਼ਰੀ ਵਰਕ, ਸੀਕੁਇਨਜ਼, ਬੀਡਿੰਗ ਜਾਂ ਸਟੋਨ ਵਰਕ ਵਰਗੀ ਡਿਟੇਲਿੰਗ ਕੀਤੀ ਜਾਂਦੀ ਹੈ, ਜੋ ਰੋਸ਼ਨੀ ’ਚ ਚਮਕਦੇ ਹੋਏ ਡਰੈੱਸ ਨੂੰ ਹੋਰ ਵੀ ਖੂਬਸੂਰਤ ਬਣਾਉਂਦੇ ਹਨ।
ਇਸ ਡਰੈੱਸ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਪ੍ਰਫੈਕਟ ਫਿਟਿੰਗ ਹੈ। ਬਾਡੀਕਾਨ ਸਟਾਈਲ ਕਰਵਜ਼ ਨੂੰ ਹਾਈਲਾਈਟ ਕਰਦਾ ਹੈ, ਜਦਕਿ ਇਸ ਦਾ ਫਿਸ਼-ਟੇਲ ਵਰਗਾ ਫਲੇਅਰ ਚੱਲਣ ਵਿਚ ਸ਼ਾਨਦਾਰ ਮੂਵਮੈਂਟ ਦਿੰਦਾ ਹੈ। ਇਹ ਹਰ ਬਾਡੀ ਟਾਈਪ ’ਤੇ ਵਧੀਆ ਲੱਗਦਾ ਹੈ। ਵਿੰਟਰ ਮਰਮੇਡ ਡਰੈੱਸ ਨੂੰ ਵੱਖ-ਵੱਖ ਮੌਕਿਆਂ ’ਤੇ ਸਟਾਈਲ ਕੀਤਾ ਜਾ ਸਕਦਾ ਹੈ। ਵਿਆਹਾਂ, ਰਿਸੈਪਸ਼ਨ, ਇੰਗੇਜ਼ਮੈਂਟ, ਕਾਕਟੇਲ ਪਾਰਟੀਜ਼, ਪ੍ਰੋਮ ਨਾਈਟਸ ਜਾਂ ਨਵੇਂ ਸਾਲ ਦੇ ਜਸ਼ਨਾਂ ਵਿਚ ਇਹ ਡਰੈੱਸ ਹਮੇਸ਼ਾ ਧਿਆਨ ਖਿੱਚਦੀ ਹੈ। ਸਰਦੀਆਂ ਵਿਚ ਇਸ ਨੂੰ ਹੋਰ ਵੀ ਸਟਾਈਲਿਸ਼ ਬਣਾਉਣ ਲਈ ਲੇਅਰਿੰਗ ਦਾ ਸਹਾਰਾ ਲਿਆ ਜਾ ਸਕਦਾ ਹੈ। ਇਕ ਖੂਬਸੂਰਤ ਫਰ ਕੋਟ, ਲੰਬਾ ਸ਼ਰੱਗ, ਸਟਾਈਲਿਸ਼ ਜੈਕਟ ਜਾਂ ਇੱਥੋਂ ਤੱਕ ਕਿ ਇਕ ਥਿਨ ਵੂਲਨ ਸਟਾਲ ਇਸ ਦੇ ਨਾਲ ਕਮਾਲ ਦਾ ਸੁਮੇਲ ਬਣਾਉਂਦਾ ਹੈ।
ਫੁੱਟਵੀਅਰ ਵਿਚ ਹਾਈ ਹੀਲਜ਼ ਜਾਂ ਸਟਾਈਲਿਸ਼ ਬੂਟ ਮੁਟਿਆਰਾਂ ਅਤੇ ਔਰਤਾਂ ਦੀ ਲੁਕ ਨੂੰ ਪੂਰਾ ਕਰਦੇ ਹਨ। ਅਕਸੈੱਸਰੀਜ਼ ਦੇ ਮਾਮਲੇ ਵਿਚ ਘੱਟ ਪਰ ਪ੍ਰਭਾਵਸ਼ਾਲੀ ਜਿਊਲਰੀ ਸਭ ਤੋਂ ਵਧੀਆ ਰਹਿੰਦੀ ਹੈ। ਸਟੇਟਮੈਂਟ ਨੈਕਲੈੱਸ, ਵੱਡੇ ਈਅਰਰਿੰਗਜ਼ ਜਾਂ ਇਕ ਚੰਕੀ ਬ੍ਰੈੱਸਲੇਟ ਡਰੈੱਸ ਦੀ ਚਮਕ ਨਾਲ ਜ਼ਿਆਦਾ ਜਚਦੇ ਹਨ। ਕਲੱਚ ਬੈਗ ਨੂੰ ਹੱਥ ਵਿਚ ਲੈਣਾ ਲੁਕ ਨੂੰ ਹੋਰ ਪ੍ਰਫੈਕਟ ਬਣਾਉਂਦਾ ਹੈ। ਮੇਕਅਪ ਵਿਚ ਸਮੋਕੀ ਆਈਜ਼, ਡਾਰਕ ਲਿਪਸ ਜਾਂ ਗਲਿਟਰੀ ਹਾਈਲਾਈਟਰ ਦੀ ਵਰਤੋਂ ਕਰ ਕੇ ਮੁਟਿਆਰਾਂ ਆਪਣੇ ਅਪੀਅਰੈਂਸ ਨੂੰ ਨੈਕਸਟ ਲੈਵਲ ’ਤੇ ਲੈ ਜਾ ਸਕਦੀਆਂ ਹਨ। ਮੁਟਿਆਰਾਂ ਹੇਅਰ ਸਟਾਈਲ ਵਿਚ ਓਪਨ ਵੇਵਜ਼, ਸਲੀਕ ਬਨ ਜਾਂ ਸਾਈਡ ਸਵੈਪਟ ਸਟਾਈਲ ਕਰ ਕੇ ਆਪਣੀ ਲੁਕ ਨੂੰ ਹੋਰ ਖੂਬਸੂਰਤ ਬਣਾ ਰਹੀਆਂ ਹਨ।
ਅੱਜਕਲ ਫੈਸ਼ਨ ਡਿਜ਼ਾਈਨਰਜ਼ ਵਿੰਟਰ ਮਰਮੇਡ ਡਰੈੱਸ ਵਿਚ ਨਵੇਂ-ਨਵੇਂ ਅੈਕਸਪੈਰੀਮੈਂਟ ਕਰ ਰਹੇ ਹਨ। ਇਨ੍ਹਾਂ ਵਿਚ ਆਫ-ਸ਼ੋਲਡਰ, ਹਾਈ ਨੈੱਕ, ਡੀਪ ਵੀ-ਨੈੱਕ, ਸਪਲਿਟ ਸਲੀਵਜ਼, ਵੱਖ-ਵੱਖ ਕਲਰ ਬਲਾਕਿੰਗ ਅਤੇ ਗ੍ਰੇਡੀਐਂਟ ਪੈਟਰਨ ਵਰਗੀਆਂ ਕਿਸਮਾਂ ਉਪਲੱਬਧ ਹਨ। ਡਾਰਕ ਸ਼ੇਡਜ਼ ਜਿਵੇਂ ਬਰਗੰਡੀ, ਇਮਰਲਡ ਗ੍ਰੀਨ, ਬਲੈਕ, ਨੇਵੀ ਬਲੂ ਅਤੇ ਰਾਇਲ ਬਲੂ ਸਰਦੀਆਂ ਵਿਚ ਸਭ ਤੋਂ ਵੱਧ ਪਸੰਦ ਕੀਤੇ ਜਾਂਦੇ ਹਨ। ਕੁੱਲ ਮਿਲਾ ਕੇ, ਵਿੰਟਰ ਮਰਮੇਡ ਡਰੈੱਸ ਸਿਰਫ਼ ਇਕ ਡਰੈੱਸ ਨਹੀਂ, ਸਗੋਂ ਇਕ ਪੂਰੀ ਫੈਸ਼ਨ ਸਟੇਟਮੈਂਟ ਹੈ। ਇਹ ਡਰੈੱਸ ਪਹਿਨਣ ਵਾਲੀ ਹਰ ਔਰਤ ਅਤੇ ਮੁਟਿਆਰ ਨੂੰ ਰਾਇਲ, ਗਲੈਮਰਸ ਅਤੇ ਕਾਨਫੀਡੈਂਟ ਫੀਲ ਕਰਵਾਉਂਦੀ ਹੈ। ਸਹੀ ਸਟਾਈਲਿੰਗ ਅਤੇ ਅਕਸੈੱਸਰੀਜ਼ ਦੇ ਨਾਲ ਇਹ ਸਰਦੀਆਂ ਦੇ ਹਰ ਸਪੈਸ਼ਲ ਮੌਕੇ ਨੂੰ ਯਾਦਗਾਰ ਬਣਾ ਸਕਦੀ ਹੈ।
