ਮੁਟਿਆਰਾਂ ਨੂੰ ਟ੍ਰੈਂਡੀ ਲੁਕ ਦੇ ਰਹੀ ਲੈਦਰ ਜੈਕਟ

Monday, Jan 19, 2026 - 10:03 AM (IST)

ਮੁਟਿਆਰਾਂ ਨੂੰ ਟ੍ਰੈਂਡੀ ਲੁਕ ਦੇ ਰਹੀ ਲੈਦਰ ਜੈਕਟ

ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਮੁਟਿਆਰਾਂ ਅਤੇ ਔਰਤਾਂ ਆਪਣੇ ਵਾਰਡਰੋਬ ਨੂੰ ਸਟਾਈਲਿਸ਼ ਵਿੰਟਰ ਵੀਅਰ ਨਾਲ ਭਰਨ ਲੱਗਦੀਆਂ ਹਨ। ਸੂਟ, ਕੋਟ, ਸਵੈਟਰ, ਜੈਕਟ ਅਤੇ ਟਾਪ ਵਰਗੇ ਆਪਸ਼ਨਜ਼ ’ਚ ਲੈਦਰ ਜੈਕਟ ਹਮੇਸ਼ਾ ਤੋਂ ਸਭ ਤੋਂ ਪਸੰਦੀਦਾ ਰਹੀ ਹੈ। ਇਹ ਨਾ ਸਿਰਫ ਠੰਢ ਤੋਂ ਸੁਰੱਖਿਆ ਦਿੰਦੀ ਹੈ, ਸਗੋਂ ਟ੍ਰੈਂਡੀ, ਮਾਡਰਨ ਅਤੇ ਕਲਾਸੀ ਅਪੀਅਰੈਂਸ ਵੀ ਦਿੰਦੀ ਹੈ। ਇਸ ਸੀਜ਼ਨ ’ਚ ਵੀ ਲੈਦਰ ਜੈਕਟ ਫੈਸ਼ਨ ਦਾ ਪ੍ਰਮੁੱਖ ਸਟੇਟਮੈਂਟ ਬਣੀ ਹੋਈ ਹੈ, ਜਿੱਥੇ ਕ੍ਰਾਪਡ, ਓਵਰਸਾਈਜ਼ਡ ਅਤੇ ਐਲੀਵੇਟਿਡ ਸਟਾਈਲਜ਼ ਮੁਟਿਆਰਾਂ ਵਿਚ ਖੂਬ ਪਾਪੂਲਰ ਹਨ।

ਲੈਦਰ ਜੈਕਟ ਦੀ ਮੁੱਖ ਖ਼ਾਸੀਅਤ ਇਸ ਦਾ ਅਸਲੀ ਜਾਂ ਹਾਈ-ਕੁਆਲਿਟੀ ਲੈਦਰ ਮਟੀਰੀਅਲ ਹੈ, ਜੋ ਚਮਕੀਲਾ ਅਤੇ ਟਿਕਾਊ ਹੁੰਦਾ ਹੈ। ਅੱਜਕੱਲ ਬਾਈਕਰ, ਬੌਂਬਰ, ਕ੍ਰਾਪਡ ਅਤੇ ਓਵਰਸਾਈਜ਼ਡ ਡਿਜ਼ਾਈਨ ਟ੍ਰੈਂਡ ’ਚ ਹਨ, ਜੋ ਸਸਟੇਨੇਬਲ ਅਤੇ ਵਰਸੇਟਾਈਲ ਆਪਸ਼ਨਜ਼ ਦੇ ਨਾਲ ਆਉਂਦੇ ਹਨ। ਮੁਟਿਆਰਾਂ ਇਸ ਨੂੰ ਇੰਡੀਅਨ, ਵੈਸਟਰਨ ਅਤੇ ਇੰਡੋ-ਵੈਸਟਰਨ ਆਊਟਫਿੱਟਸ ਦੇ ਨਾਲ ਆਸਾਨੀ ਨਾਲ ਸਟਾਈਲ ਕਰ ਰਹੀਆਂ ਹਨ। ਸੂਟ, ਸਾੜ੍ਹੀ, ਲਹਿੰਗਾ-ਚੋਲੀ ਤੋਂ ਲੈ ਕੇ ਜੀਨਸ-ਟਾਪ, ਬਾਡੀਕਾਨ ਡਰੈੱਸ, ਫਰਾਕ ਅਤੇ ਲੌਂਗ ਡਰੈੱਸ ਤੱਕ, ਲੈਦਰ ਜੈਕਟ ਹਰ ਕੰਬੀਨੇਸ਼ਨ ’ਚ ਫਿੱਟ ਬੈਠਦੀ ਹੈ।

ਪਾਰਟੀ ਵੀਅਰ ’ਚ ਸ਼ਾਰਟ ਲੈਂਥ ਵਾਲੀ ਕ੍ਰਾਪਡ ਲੈਦਰ ਜੈਕਟ ਲੌਂਗ ਡਰੈੱਸ ’ਤੇ ਗ੍ਰੇਸਫੁੱਲ ਲੁਕ ਦਿੰਦੀ ਹੈ, ਜਦਕਿ ਕੈਜ਼ੂਅਲ ਆਊਟਿੰਗਜ਼ ’ਚ ਮੀਡੀਅਮ ਲੈਂਥ ਵਾਲੀ ਜੈਕਟ ਬੈਸਟ ਲੱਗਦੀ ਹੈ। ਪੈਟਰਨ ਦੀ ਗੱਲ ਕਰੀਏ ਤਾਂ ਲੈਦਰ ਜੈਕਟ ਚੌੜੇ, ਛੋਟੇ ਜਾਂ ਡਿਜ਼ਾਈਨਰ ਕਾਲਰ ਦੇ ਨਾਲ ਆਉਂਦੀ ਹੈ। ਜ਼ਿੱਪ ਅਤੇ ਬਟਨ ਡਿਟੇਲਿੰਗ ਅਤੇ ਅਸਿਮੈਟ੍ਰੀਕਲ ਡਿਜ਼ਾਈਨ ਇਸ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ। ਸ਼ਾਰਟ ਲੈਂਥ ਪਾਰਟੀ ਸਟਾਈਲ ਲਈ ਆਈਡੀਅਲ ਹੈ, ਜਦਕਿ ਮੀਡੀਅਮ ਲੈਂਥ ਡੇਲੀ ਵੀਅਰ ’ਚ ਕੰਫਰਟ ਦਿੰਦੀ ਹੈ। ਰੰਗਾਂ ’ਚ ਬਲੈਕ ਸਭ ਤੋਂ ਕਲਾਸਿਕ ਅਤੇ ਵਰਸੇਟਾਈਲ ਹੈ, ਜੋ ਮੋਨੋਕ੍ਰੋਮੈਟਿਕ ਲੁਕ ਲਈ ਪਰਫੈਕਟ ਹੈ। ਇਸ ਤੋਂ ਇਲਾਵਾ ਬ੍ਰਾਊਨ, ਡਾਰਕ ਚਾਕਲੇਟ, ਬਰਗੰਡੀ, ਗ੍ਰੇਅ, ਡਾਰਕ ਬਲਿਊ ਅਤੇ ਡਾਰਕ ਗ੍ਰੀਨ ਵਰਗੇ ਰਿਚ ਸ਼ੇਡਜ਼ ਮੁਟਿਆਰਾਂ ਦੀ ਪਹਿਲੀ ਪਸੰਦ ਹਨ। ਬਲੈਕ ਲੈਦਰ ਜੈਕਟ ਨੂੰ ਬਲੈਕ ਜੀਨਸ ਜਾਂ ਸਕਰਟ ਦੇ ਨਾਲ ਪੇਅਰ ਕਰਨ ਨਾਲ ਯੂਨੀਕ ਲੁਕ ਮਿਲਦੀ ਹੈ।

ਫੁੱਟਵੀਅਰ ’ਚ ਲੈਦਰ ਜੈਕਟ ਦੇ ਨਾਲ ਲਾਂਗ ਬੂਟਸ, ਐਂਕਲ ਬੂਟਸ, ਹਾਈ ਹੀਲਜ਼ ਜਾਂ ਕਾਂਬੈਟ ਬੂਟਸ ਸਭ ਤੋਂ ਜ਼ਿਆਦਾ ਸੂਟ ਕਰਦੇ ਹਨ। ਜੀਨਸ, ਸ਼ਾਰਟ ਡਰੈੱਸ ਜਾਂ ਲਾਂਗ ਡਰੈੱਸ ਦੇ ਨਾਲ ਇਹ ਫੁੱਟਵੀਅਰ ਲੁਕ ਨੂੰ ਕੰਪਲੀਟ ਕਰਦੇ ਹਨ ਅਤੇ ਕਾਫ਼ੀ ਸੁੰਦਰ ਲੱਗਦੇ ਹਨ। ਓਪਨ ਹੇਅਰ ਜਾਂ ਸਿੰਪਲ ਪੋਨੀਟੇਲ ਦੇ ਨਾਲ ਇਸ ਨੂੰ ਕੈਰੀ ਕਰਨਾ ਮੁਟਿਆਰਾਂ ਦਾ ਫੇਵਰੇਟ ਤਰੀਕਾ ਹੈ। ਬਾਲੀਵੁੱਡ ਅਭਿਨੇਤਰੀਆਂ, ਮਾਡਲਜ਼ ਅਤੇ ਇਨਫਲੂਐਂਸਰਸ ਅਕਸਰ ਲੈਦਰ ਜੈਕਟ ’ਚ ਸਪਾਟ ਹੁੰਦੀਆਂ ਹਨ, ਜੋ ਇਸ ਨੂੰ ਟ੍ਰੈਂਡੀ ਫੈਸ਼ਨ ਸਟੇਟਮੈਂਟ ਬਣਾਉਂਦਾ ਹੈ। ਕੁੱਲ ਮਿਲਾ ਕੇ, ਲੈਦਰ ਜੈਕਟ ਹੁਣ ਸਿਰਫ਼ ਵਿੰਟਰ ਵੀਅਰ ਨਹੀਂ, ਸਗੋਂ ਇਕ ਐਵਰਗ੍ਰੀਨ ਫੈਸ਼ਨ ਆਈਕਨ ਬਣ ਚੁੱਕੀ ਹੈ। ਇਹ ਸਟਾਈਲ, ਵਾਰਮ ਅਤੇ ਕਾਨਫੀਡੈਂਸ ਦਾ ਬਿਹਤਰੀਨ ਕੰਬੀਨੇਸ਼ਨ ਦਿੰਦੀ ਹੈ। ਇਹ ਸਰਦੀਆਂ ’ਚ ਮੁਟਿਆਰਾਂ ਨੂੰ ਟ੍ਰੈਂਡੀ ਲੁਕ ਦਿੰਦੀ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਮੁਟਿਆਰਾਂ ਲੈਦਰ ਜੈਕਟ ਆਪਣੇ ਵਾਰਡਰੋਬ ’ਚ ਜ਼ਰੂਰ ਸ਼ਾਮਲ ਕਰ ਰਹੀਆਂ ਹਨ। 


author

DIsha

Content Editor

Related News