ਔਰਤਾਂ ਦੇ ਪਸੰਦੀਦਾ ਬਣੇ ਬ੍ਰਾਈਟ ਕਲਰ ਦੇ ਸੂਟ

Wednesday, Jan 14, 2026 - 09:52 AM (IST)

ਔਰਤਾਂ ਦੇ ਪਸੰਦੀਦਾ ਬਣੇ ਬ੍ਰਾਈਟ ਕਲਰ ਦੇ ਸੂਟ

ਵੈੱਬ ਡੈਸਕ- ਫੈਸ਼ਨ ਦੀ ਦੁਨੀਆ ’ਚ ਜਿੱਥੇ ਗਰਮੀਆਂ ’ਚ ਹਲਕੇ ਅਤੇ ਪੇਸਟਲ ਸ਼ੇਡਜ਼ ਦਾ ਬੋਲਬਾਲਾ ਰਹਿੰਦਾ ਹੈ, ਉੱਥੇ ਹੀ ਸਰਦੀਆਂ ਦੇ ਦਿਨਾਂ ’ਚ ਔਰਤਾਂ ਬ੍ਰਾਈਟ ਕਲਰ ਦੇ ਸੂਟ ਪਹਿਨ ਕੇ ਆਪਣੀ ਖ਼ੂਬਸੂਰਤੀ ਨੂੰ ਨਿਖਾਰਦੀਆਂ ਹਨ। ਬ੍ਰਾਈਟ ਕਲਰ ਦੇ ਸੂਟ ਨਾ ਸਿਰਫ਼ ਉਨ੍ਹਾਂ ਨੂੰ ਰਾਇਲ ਅਤੇ ਕਲਾਸੀ ਲੁਕ ਦਿੰਦੇ ਹਨ, ਸਗੋਂ ਹਰ ਮੌਕੇ ਸਭ ਤੋਂ ਆਕਰਸ਼ਕ ਬਣਾਉਂਦੇ ਹਨ। ਵਿਆਹ, ਪਾਰਟੀ, ਵਰ੍ਹੇਗੰਢ, ਕਰਵਾ ਚੌਥ ਜਾਂ ਕਿਸੇ ਵੀ ਖ਼ਾਸ ਮੌਕੇ ’ਤੇ ਇਹ ਸੂਟ ਔਰਤਾਂ ਨੂੰ ‘ਸਪੈਸ਼ਲ’ ਫੀਲ ਕਰਵਾਉਂਦੇ ਹਨ।

ਬ੍ਰਾਈਟ ਕਲਰ ਔਰਤਾਂ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਦਿੰਦੇ ਹਨ। ਇਨ੍ਹਾਂ ’ਚ ਰੈੱਡ, ਪਿੰਕ, ਮਜੈਂਟਾ, ਆਰੇਂਜ, ਯੈਲੋ, ਪਰਪਲ, ਗ੍ਰੀਨ, ਮੈਰੂਨ ਅਤੇ ਕਈ ਹੋਰ ਗੂੜ੍ਹੇ ਸ਼ੇਡਜ਼ ਇਸ ਸੀਜ਼ਨ ’ਚ ਖੂਬ ਛਾ ਰਹੇ ਹਨ। ਸਰਦੀਆਂ ’ਚ ਬ੍ਰਾਈਟ ਕਲਰ ਚੁਣਨ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਇਹ ਠੰਢ ਦੇ ਮਾਹੌਲ ’ਚ ਊਰਜਾ ਦਾ ਅਹਿਸਾਸ ਕਰਵਾਉਂਦੇ ਹਨ। ਫੈਬਰਿਕ ਦੀ ਗੱਲ ਕਰੀਏ ਤਾਂ ਵੈਲਵੇਟ, ਵੂਲਨ, ਥਿਕ ਕਾਟਨ, ਗਰਮ ਫੈਬਰਿਕ ਅਤੇ ਕਦੇ-ਕਦੇ ਸਿਲਕ-ਸੈਟਿਨ ਵਰਗੇ ਮਟੀਰੀਅਲ ਬ੍ਰਾਈਟ ਕਲਰ ’ਚ ਬੇਹੱਦ ਸ਼ਾਨਦਾਰ ਲੱਗਦੇ ਹਨ। ਬਾਜ਼ਾਰ ’ਚ ਬ੍ਰਾਈਟ ਕਲਰ ਦੇ ਸੂਟਾਂ ਦੀ ਵਰਾਇਟੀ ਇੰਨੀ ਜ਼ਿਆਦਾ ਹੈ ਕਿ ਹਰ ਔਰਤ ਆਪਣੀ ਪਸੰਦ ਅਨੁਸਾਰ ਕੁਝ ਨਾ ਕੁਝ ਚੁਣ ਸਕਦੀ ਹੈ।

ਸਿੰਪਲ ਸੂਟ ਤੋਂ ਲੈ ਕੇ ਪਲਾਜ਼ੋ ਸੂਟ, ਫਲੇਅਰ ਸੂਟ, ਪਟਿਆਲਾ ਸੂਟ, ਸ਼ਰਾਰਾ ਸੂਟ ਅਤੇ ਅਨਾਰਕਲੀ ਸੂਟ ਤੱਕ ਹਰ ਡਿਜ਼ਾਈਨ ’ਚ ਬ੍ਰਾਈਟ ਕਲਰ ਵੱਖਰਾ ਹੀ ਜਾਦੂ ਬਿਖੇਰਦਾ ਹੈ। ਇਨ੍ਹਾਂ ’ਤੇ ਕੀਤੇ ਗਏ ਵਰਕ, ਜਿਵੇਂ ਭਾਰੀ ਕਢਾਈ, ਸਟੋਨ ਵਰਕ, ਮਿਰਰ ਵਰਕ, ਥ੍ਰੈੱਡ ਵਰਕ ਅਤੇ ਸੀਕਵੈਂਸ ਇਨ੍ਹਾਂ ਸੂਟਾਂ ਨੂੰ ਡਿਜ਼ਾਈਨਰ ਲੁਕ ਦਿੰਦੇ ਹਨ। ਕਈ ਵਾਰ ਸੂਟ ’ਚ ਮਲਟੀ-ਕਲਰ ਕੰਬੀਨੇਸ਼ਨ ਜਾਂ ਕੰਟਰਾਸਟ ਦੁਪੱਟਾ ਹੁੰਦਾ ਹੈ, ਜੋ ਪੂਰੇ ਪਹਿਰਾਵੇ ਦੀ ਸ਼ਾਨ ਨੂੰ ਦੁੱਗਣਾ ਕਰ ਦਿੰਦਾ ਹੈ। ਦੁਪੱਟੇ ’ਤੇ ਵੀ ਮੈਚਿੰਗ ਜਾਂ ਕੰਪਲੀਮੈਂਟਰੀ ਵਰਕ ਕੀਤਾ ਜਾਂਦਾ ਹੈ, ਜਿਸ ਨਾਲ ਲੁਕ ਹੋਰ ਵੀ ਪਰਫੈਕਟ ਹੋ ਜਾਂਦੀ ਹੈ।

ਬ੍ਰਾਈਟ ਕਲਰ ਦੇ ਸੂਟ ਹੋਰ ਭਾਰੀ ਪਹਿਰਾਵਿਆਂ ਜਿਵੇਂ ਲਹਿੰਗਾ-ਚੋਲੀ, ਗਾਊਨ ਜਾਂ ਸਾੜ੍ਹੀ ਦੇ ਮੁਕਾਬਲੇ ਜ਼ਿਆਦਾ ਕੰਫਰਟੇਬਲ ਹੁੰਦੇ ਹਨ। ਇਨ੍ਹਾਂ ਨੂੰ ਪੂਰਾ ਦਿਨ ਆਸਾਨੀ ਨਾਲ ਪਹਿਨਿਆ ਜਾ ਸਕਦਾ ਹੈ। ਇਸੇ ਕਰ ਕੇ ਔਰਤਾਂ ਇਨ੍ਹਾਂ ਨੂੰ ਰੋਜ਼ਾਨਾ ਤੋਂ ਲੈ ਕੇ ਸਪੈਸ਼ਲ ਆਕੇਜ਼ਨ ਤੱਕ ਚੁਣਦੀਆਂ ਹਨ। ਬਾਜ਼ਾਰ ’ਚ ਇਨ੍ਹਾਂ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਡਿਜ਼ਾਈਨਰ ਬ੍ਰਾਂਡ ਤੋਂ ਲੈ ਕੇ ਸਥਾਨਕ ਬਾਜ਼ਾਰਾਂ ਤੱਕ ਸੈਂਕੜੇ ਵਰਾਇਟੀਆਂ ਉਪਲੱਬਧ ਹਨ। ਇਨ੍ਹਾਂ ਸੂਟਾਂ ਨੂੰ ਸਟਾਈਲ ਕਰਨ ਲਈ ਔਰਤਾਂ ਹੈਵੀ ਜਿਊਲਰੀ ਜਿਵੇਂ ਗੋਲਡਨ ਜਾਂ ਸਿਲਵਰ ਸੈੱਟ ਪਸੰਦ ਕਰ ਰਹੀਆਂ ਹਨ। ਹੇਅਰ ਸਟਾਈਲ ’ਚ ਓਪਨ ਹੇਅਰ, ਪਰਾਂਦਾ, ਗੁੱਤ ਜਾਂ ਜੂੜਾ ਸਭ ਕੁਝ ਸੂਟ ਨਾਲ ਮੈਚ ਕੀਤਾ ਜਾਂਦਾ ਹੈ। ਫੁੱਟਵੀਅਰ ’ਚ ਹਾਈ ਹੀਲਜ਼, ਬੈਲੀ ਜਾਂ ਜੁੱਤੀਆਂ ਸੋਹਣੀਆਂ ਲੱਗਦੀਆਂ ਹਨ, ਜਦਕਿ ਅਸੈਸਰੀਜ਼ ’ਚ ਮੈਚਿੰਗ ਪਰਸ, ਬਿੰਦੀ ਅਤੇ ਹੋਰ ਛੋਟੀਆਂ-ਛੋਟੀਆਂ ਆਈਟਮਾਂ ਲੁਕ ਨੂੰ ਕੰਪਲੀਟ ਕਰਦੀਆਂ ਹਨ। ਕੁੱਲ ਮਿਲਾ ਕੇ, ਸਰਦੀਆਂ ’ਚ ਬ੍ਰਾਈਟ ਕਲਰ ਦੇ ਸੂਟ ਔਰਤਾਂ ਦੇ ਫੇਵਰੇਟ ਬਣ ਚੁੱਕੇ ਹਨ। ਇਹ ਨਾ ਸਿਰਫ਼ ਫੈਸ਼ਨੇਬਲ ਹਨ, ਸਗੋਂ ਆਤਮ-ਵਿਸ਼ਵਾਸ ਅਤੇ ਰਾਇਲਟੀ ਦਾ ਅਹਿਸਾਸ ਵੀ ਦਿਵਾਉਂਦੇ ਹਨ। ਇਸ ਸੀਜ਼ਨ ’ਚ ਜਿਹੜੀਆਂ ਔਰਤਾਂ ਕੁਝ ਸਪੈਸ਼ਲ ਪਹਿਨਣਾ ਚਾਹੁੰਦੀਆਂ ਹਨ, ਉਨ੍ਹਾਂ ਲਈ ਬ੍ਰਾਈਟ ਕਲਰ ਦੇ ਸੂਟ ਸਭ ਤੋਂ ਬਿਹਤਰੀਨ ਬਦਲ ਸਾਬਤ ਹੋ ਰਹੇ ਹਨ।


author

DIsha

Content Editor

Related News