ਮੁਟਿਆਰਾਂ ਦਾ ਸਟਾਈਲਿਸ਼ ਸਾਥੀ ਬਣੇ ਓਵਰਸਾਈਜ਼ ਸਨਗਲਾਸਿਜ਼

Monday, Feb 09, 2026 - 09:39 AM (IST)

ਮੁਟਿਆਰਾਂ ਦਾ ਸਟਾਈਲਿਸ਼ ਸਾਥੀ ਬਣੇ ਓਵਰਸਾਈਜ਼ ਸਨਗਲਾਸਿਜ਼

ਵੈੱਬ ਡੈਸਕ- ਅੱਜ ਦੇ ਦੌਰ ’ਚ ਫੈਸ਼ਨ ਸਿਰਫ਼ ਕੱਪੜਿਆਂ ਤੱਕ ਹੀ ਸੀਮਤ ਨਹੀਂ ਰਿਹਾ ਹੈ। ਮੁਟਿਆਰਾਂ ਅਤੇ ਔਰਤਾਂ ਆਪਣੀ ਪਰਸਨੈਲਿਟੀ ਨੂੰ ਹੋਰ ਵੱਧ ਆਕਰਸ਼ਕ ਬਣਾਉਣ ਲਈ ਮੇਕਅੱਪ, ਹੇਅਰ ਸਟਾਈਲ, ਡਰੈੱਸ ਅਤੇ ਅਸੈਸਰੀਜ਼ ’ਤੇ ਖ਼ਾਸ ਧਿਆਨ ਦਿੰਦੀਆਂ ਹਨ। ਇਨ੍ਹਾਂ ’ਚ ਸਨਗਲਾਸਿਜ਼ ਦਾ ਮਹੱਤਵ ਸਭ ਤੋਂ ਵੱਖਰਾ ਹੈ। ਪਹਿਲਾਂ ਜਿੱਥੇ ਸਨਗਲਾਸਿਜ਼ ਨੂੰ ਸਿਰਫ਼ ਧੁੱਪ ਤੋਂ ਅੱਖਾਂ ਦੀ ਸੁਰੱਖਿਆ ਲਈ ਵਰਤਿਆ ਜਾਂਦਾ ਸੀ, ਉੱਥੇ ਹੀ, ਹੁਣ ਇਹ ਫੈਸ਼ਨ ਦਾ ਇਕ ਅਨਿੱਖੜਵਾਂ ਅੰਗ ਬਣ ਚੁੱਕਾ ਹੈ। ਖ਼ਾਸ ਕਰ ਕੇ ਓਵਰਸਾਈਜ਼ ਸਨਗਲਾਸਿਜ਼ ਦਾ ਕ੍ਰੇਜ਼ ਇਨ੍ਹੀਂ ਦਿਨੀਂ ਸਿਖਰਾਂ ’ਤੇ ਹੈ। ਇਹ ਨਾ ਸਿਰਫ ਅੱਖਾਂ ਨੂੰ ਪੂਰੀ ਤਰ੍ਹਾਂ ਕਵਰ ਕਰਦਾ ਹੈ, ਸਗੋਂ ਚਿਹਰੇ ਨੂੰ ਮਾਡਰਨ, ਟ੍ਰੈਂਡੀ ਅਤੇ ਸਟਾਈਲਿਸ਼ ਲੁਕ ਵੀ ਦਿੰਦਾ ਹੈ।

ਇਹ ਆਮ ਸਨਗਲਾਸਿਜ਼ ਤੋਂ ਕਾਫ਼ੀ ਵੱਡੇ ਸਾਈਜ਼ ’ਚ ਆਉਂਦੇ ਹਨ, ਜਿਸ ਨਾਲ ਅੱਖਾਂ ਪੂਰੀ ਤਰ੍ਹਾਂ ਢਕੀਆਂ ਜਾਂਦੀਆਂ ਹਨ ਅਤੇ ਚਿਹਰਾ ਵਧੇਰੇ ਸੁੰਦਰ ਤੇ ਆਕਰਸ਼ਕ ਦਿਸਦਾ ਹੈ। ਇਨ੍ਹਾਂ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਧੁੱਪ ਦੀਆਂ ਤੇਜ਼ ਕਿਰਨਾਂ ਤੋਂ ਅੱਖਾਂ ਨੂੰ ਬਿਹਤਰ ਸੁਰੱਖਿਆ ਦਿੰਦੇ ਹਨ। ਨਾਲ ਹੀ ਡ੍ਰਾਈਵਿੰਗ, ਆਊਟਿੰਗ, ਪਿਕਨਿਕ, ਟ੍ਰੈਵਲ ਜਾਂ ਦੋਸਤਾਂ ਨਾਲ ਘੁੰਮਦੇ ਸਮੇਂ ਧੂੜ, ਪ੍ਰਦੂਸ਼ਣ ਅਤੇ ਹਵਾ ਤੋਂ ਵੀ ਅੱਖਾਂ ਦੀ ਰੱਖਿਆ ਕਰਦੇ ਹਨ। ਇਹ ਟ੍ਰੈਂਡ ਖ਼ਾਸ ਕਰ ਕੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਆਫਿਸ ’ਚ ਕੰਮ ਕਰਨ ਵਾਲੀਆਂ ਮੁਟਿਆਰਾਂ ਅਤੇ ਬਾਈਕ ਰਾਈਡਰਜ਼ ’ਚ ਬਹੁਤ ਲੋਕਪ੍ਰਿਯ ਹੈ। ਓਵਰਸਾਈਜ਼ ਸਨਗਲਾਸਿਜ਼ ਹਰ ਤਰ੍ਹਾਂ ਦੇ ਆਊਟਫਿਟ ਨਾਲ ਆਸਾਨੀ ਨਾਲ ਮੈਚ ਹੋ ਜਾਂਦੇ ਹਨ।

ਸ਼ੇਪ ਦੀ ਗੱਲ ਕਰੀਏ ਤਾਂ ਓਵਲ, ਰਾਊਂਡ, ਕੈਟ-ਆਈ, ਬਟਰਫਲਾਈ, ਸਕੇਅਰ, ਰੈਕਟੈਂਗੂਲਰ ਅਤੇ ਇੱਥੋਂ ਤੱਕ ਕਿ ਹਾਰਟ ਸ਼ੇਪ ਦੇ ਓਵਰਸਾਈਜ਼ ਸਨਗਲਾਸਿਜ਼ ਵੀ ਟ੍ਰੈਂਡ ’ਚ ਹਨ। ਕੁਝ ਔਰਤਾਂ ਰੈੱਡ, ਬਲੈਕ ਜਾਂ ਚਾਕਲੇਟ ਬਰਾਊਨ ਕਲਰ ਦੇ ਓਵਰਸਾਈਜ਼ ਸਨਗਲਾਸਿਜ਼ ਪਹਿਨ ਕੇ ਰਾਇਲ ਅਤੇ ਕਲਾਸੀ ਲੁਕ ਪਾਉਂਦੀਆਂ ਹਨ, ਜਦਕਿ ਹਲਕੇ ਪੇਸਟਲ ਕਲਰ ਮੁਟਿਆਰਾਂ ਨੂੰ ਕਿਊਟ ਅਤੇ ਪਲੇਅਫੁਲ ਅਪੀਅਰੈਂਸ ਦਿੰਦੇ ਹਨ। ਇਹ ਵਿਭਿੰਨਤਾ ਹੀ ਓਵਰਸਾਈਜ਼ ਸਨਗਲਾਸਿਜ਼ ਨੂੰ ਇੰਨਾ ਪਾਪੁਲਰ ਬਣਾ ਰਹੇ ਹਨ। ਸਨਗਲਾਸਿਜ਼ ਹੁਣ ਸਿਰਫ਼ ਪ੍ਰੋਟੈਕਸ਼ਨ ਦਾ ਮਾਧਿਅਮ ਨਹੀਂ, ਸਗੋਂ ਪਰਸਨੈਲਿਟੀ ਦਾ ਸਟੇਟਮੈਂਟ ਬਣ ਚੁੱਕੇ ਹਨ। ਹਰ ਮੌਸਮ, ਹਰ ਮੌਕੇ ’ਤੇ ਮੁਟਿਆਰਾਂ ਇਨ੍ਹਾਂ ਨੂੰ ਸਟਾਈਲਿਸ਼ ਤਰੀਕੇ ਨਾਲ ਕੈਰੀ ਕਰਦੀਆਂ ਦਿਸਦੀਆਂ ਹਨ। ਭਾਵੇਂ ਬੀਚ ’ਤੇ ਘੁੰਮਣਾ ਹੋਵੇ, ਪਾਰਟੀ ’ਚ ਜਾਣਾ ਹੋਵੇ ਜਾਂ ਰੋਜ਼ਾਨਾ ਦੀ ਜ਼ਿੰਦਗੀ ’ਚ, ਓਵਰਸਾਈਜ਼ ਸਨਗਲਾਸਿਜ਼ ਉਨ੍ਹਾਂ ਨੂੰ ਵੱਖਰੀ ਪਛਾਣ ਦਿੰਦੇ ਹਨ।

ਮਾਰਕੀਟ ’ਚ ਇਨ੍ਹਾਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਬ੍ਰਾਂਡਸ ਅਤੇ ਲੋਕਲ ਦੁਕਾਨਾਂ ਵੀ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਲਿਆ ਰਹੀਆਂ ਹਨ, ਜਿਸ ਨਾਲ ਹਰ ਬਜਟ ’ਚ ਚੰਗੀ ਕੁਆਲਿਟੀ ਦੇ ਸਨਗਲਾਸਿਜ਼ ਉਪਲਬਧ ਹੋ ਰਹੇ ਹਨ। ਓਵਰਸਾਈਜ਼ ਸਨਗਲਾਸਿਜ਼ ਅੱਜ ਦੀਆਂ ਮੁਟਿਆਰਾਂ ਲਈ ਇਕ ਪਰਫੈਕਟ ਅਸੈਸਰੀ ਹੈ ਜੋ ਫੈਸ਼ਨ, ਪ੍ਰੋਟੈਕਸ਼ਨ ਅਤੇ ਕਾਨਫੀਡੈਂਸ ਤਿੰਨੇ ਇਕੱਠੇ ਦਿੰਦੀ ਹੈ। ਇਹ ਟ੍ਰੈਂਡ ਆਉਣ ਵਾਲੇ ਸਮੇਂ ’ਚ ਹੋਰ ਵੀ ਤੇਜ਼ੀ ਨਾਲ ਵਧਣ ਵਾਲਾ ਹੈ, ਕਿਉਂਕਿ ਜ਼ਿਆਦਾਤਰ ਔਰਤਾਂ ਅਤੇ ਮੁਟਿਆਰਾਂ ਆਪਣੀ ਲੁਕ ਨੂੰ ਹਰ ਤਰੀਕੇ ਨਾਲ ਪਰਫੈਕਟ ਬਣਾਉਣ ਲਈ ਸਨਗਲਾਸਿਜ਼ ਨੂੰ ਸਟਾਈਲ ਕਰ ਰਹੀਆਂ ਹਨ।


author

DIsha

Content Editor

Related News