ਮੈਨੀਕਿਓਰ ਕਰਵਾਉਣ ਵਾਲੀਆਂ ਔਰਤਾਂ ਹੋ ਜਾਓ ਸਾਵਧਾਨ! ਹੋ ਸਕਦੀ ਹੈ ਗੰਭੀਰ ਬਿਮਾਰੀ
Thursday, Nov 14, 2024 - 04:32 PM (IST)
ਵੈੱਬ ਡੈਸਕ - ਤੁਹਾਡੇ ’ਚੋਂ ਬਹੁਤ ਸਾਰੀਆਂ ਔਰਤਾਂ ਅਜਿਹੀਆਂ ਜ਼ਰੂਰ ਹੋਣਗੀਆਂ ਜੋ ਹਰ ਛੇ ਮਹੀਨੇ ਬਾਅਦ ਮੈਨੀਕਿਓਰ ਕਰਵਾਉਣ ਲਈ ਪਾਰਲਰ ਜਾਂਦੀਆਂ ਹਨ, ਜਿਸ ’ਚ ਨੇਲ ਪਾਲਿਸ਼ ਨੂੰ ਸੁਕਾਉਣ ਲਈ ਯੂਵੀ ਡਰਾਇਰ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਨੇਲ ਪਾਲਿਸ਼ ਕਰਨ ਦੀ ਪ੍ਰਕਿਰਿਆ 'ਚ ਤੁਸੀਂ ਕੈਂਸਰ ਵਰਗੀ ਵੱਡੀ ਅਤੇ ਖਤਰਨਾਕ ਬੀਮਾਰੀ ਨੂੰ ਸੱਦਾ ਦੇ ਰਹੇ ਹੋ! ਇਸ ਤੋਂ ਪਹਿਲਾਂ ਕਿ ਤੁਹਾਡੇ ਦਿਮਾਗ 'ਚ ਕੋਈ ਜਵਾਬ ਆਵੇ, ਤੁਹਾਨੂੰ ਦੱਸ ਦੇਈਏ ਕਿ ਮੈਨੀਕਿਓਰ ਦੌਰਾਨ ਨੇਲ ਪਾਲਿਸ਼ ਨੂੰ ਸੁਕਾਉਣ ਲਈ ਯੂਵੀ ਲੈਂਪ ਜਾਂ ਡਰਾਇਰ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸਕਿਨ ਲਈ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ।
ਪੜ੍ਹੋ ਇਹ ਵੀ ਖਬਰ - ਸਰਦੀਆਂ ’ਚ ਇਸ ਡੇਅਰੀ ਪ੍ਰੋਡਕਟਸ ਨਾਲ ਕਰੋ ਫੇਸ਼ੀਅਲ, ਚੰਨ ਵਾਂਗ ਚਮਕੇਗਾ ਚਿਹਰਾ
ਮਾਹਿਰਾਂ ਵੱਲੋਂ ਦਿੱਤੇ ਗਏ ਇਕ ਅਧਿਐਨ ਅਨੁਸਾਰ ਮੈਨੀਕਿਓਰ ’ਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਬਹੁਤ ਜ਼ਿਆਦਾ ਵਰਤੋਂ ਡੀ.ਐੱਨ.ਏ. ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਜਿਸ ਨਾਲ ਸਕਿਨ ਦਾ ਕੈਂਸਰ ਵਧ ਸਕਦਾ ਹੈ। ਆਓ ਜਾਣਦੇ ਹਾਂ ਨੇਲ ਪਾਲਿਸ਼ ਡਰਾਇਰ ਬਾਰੇ ਅਤੇ ਚਮੜੀ ਦੇ ਕੈਂਸਰ ਤੋਂ ਬਚਣ ਦੇ ਉਪਾਅ ਕੀ ਹਨ।
ਪੜ੍ਹੋ ਇਹ ਵੀ ਖਬਰ - ਹੋਰ ਨਿਖਾਰੋ ਆਪਣੀ ਸੁੰਦਰਤਾ, ਇਨ੍ਹਾਂ ਟਿਪਸ ਸਦਕਾ ਚਮਕਦਾਰ ਬਣੇਗੀ ਸਕਿਨ
ਜੈੱਲ ਮੈਨੀਕਿਓਰ ਕੈਂਸਰ ਦਾ ਬਣ ਸਕਦੈ ਕਾਰਨ
ਕੀ ਤੁਸੀਂ ਜਾਣਦੇ ਹੋ ਕਿ ਜੈੱਲ ਮੈਨੀਕਿਓਰ ਕਰਵਾਉਣ ਨਾਲ ਤੁਸੀਂ ਕੈਂਸਰ ਦਾ ਸ਼ਿਕਾਰ ਹੋ ਸਕਦੇ ਹੋ? ਅਸਲ ’ਚ, ਨਕਲੀ ਯੂਵੀ ਕਿਰਨਾਂ ਦੀ ਵਰਤੋਂ ਨਕਲੀ ਪੋਲਿਸ਼ ਨੂੰ ਸੁਕਾਉਣ ਲਈ ਕੀਤੀ ਜਾਂਦੀ ਹੈ। ਡਰਾਇਰ ਤੋਂ ਆਉਣ ਵਾਲੀ ਇਹ ਰੋਸ਼ਨੀ ਸਾਡੇ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਕੈਂਸਰ ਦੀ ਸੰਭਾਵਨਾ ਨੂੰ ਵਧਾ ਸਕਦੀ ਹੈ ਜਿਵੇਂ ਕਿ ਬੇਸਲ ਅਤੇ ਸਕੁਆਮਸ ਸੈੱਲ ਸਕਿਨ ਦੇ ਕੈਂਸਰ। ਇਸ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਆਪਣਾ ਮੈਨੀਕਿਓਰ ਕਰਵਾਉਂਦੇ ਸਮੇਂ ਇਨ੍ਹਾਂ ਮਹੱਤਵਪੂਰਨ ਗੱਲਾਂ ਨੂੰ ਧਿਆਨ ’ਚ ਰੱਖੋ।
ਪੜ੍ਹੋ ਇਹ ਵੀ ਖਬਰ - ਸਰਦੀਆਂ 'ਚ ਫੱਟੀਆਂ ਅੱਡੀਆਂ ਤੋਂ ਹੋ ਪ੍ਰੇਸ਼ਾਨ ਤਾਂ ਇਸ ਤਰ੍ਹਾਂ ਰੱਖੋ ਧਿਆਨ
Gloves ਦੀ ਵਰਤੋਂ ਕਰੋ
ਇਕ ਅਧਿਐਨ ਅਨੁਸਾਰ, ਮੈਨੀਕਿਓਰ ਦੌਰਾਨ ਸਕਿਨ ਦੇ ਕੈਂਸਰ ਦੀ ਸੰਭਾਵਨਾ ਤੋਂ ਬਚਣ ਦੇ ਕਈ ਤਰੀਕੇ ਹਨ। ਜਿਸ 'ਚੋਂ ਪਹਿਲਾ ਇਹ ਹੈ ਕਿ ਤੁਸੀਂ ਫਿੰਗਰ ਰਹਿਤ ਦਸਤਾਨੇ ਦੀ ਵਰਤੋਂ ਕਰ ਸਕਦੇ ਹੋ। ਜਿਵੇਂ ਤੁਸੀਂ ਸੂਰਜ ਦੀਆਂ ਕਿਰਨਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਹੱਥਾਂ ਦੁਆਲੇ ਕੱਪੜਾ ਬੰਨ੍ਹਦੇ ਹੋ ਜਾਂ ਪੂਰੀ ਬਾਹਾਂ ਵਾਲੇ ਕੱਪੜੇ ਪਹਿਨਦੇ ਹੋ। ਇਸੇ ਤਰ੍ਹਾਂ, ਤੁਸੀਂ ਮੈਨੀਕਿਓਰ ਕਰਵਾਉਂਦੇ ਸਮੇਂ ਫਿੰਗਰ ਰਹਿਤ ਦਸਤਾਨੇ ਪਹਿਨ ਸਕਦੇ ਹੋ। ਜੋ ਯੂਵੀ ਲੈਂਪ ਨੂੰ ਸਿੱਧੇ ਸਕਿਨ ਤੱਕ ਪਹੁੰਚਣ ਤੋਂ ਰੋਕਦਾ ਹੈ।
ਪੜ੍ਹੋ ਇਹ ਵੀ ਖਬਰ - ਚਾਹ 'ਚ ਮਿਲਾ ਕੇ ਵਾਲਾਂ 'ਤੇ ਲਗਾਓ ਇਹ ਚੀਜ਼, ਚਿੱਟੇ ਵਾਲ ਵੀ ਹੋ ਜਾਣਗੇ ਕਾਲੇ, ਨਹੀਂ ਪੈਣੀ ਮਹਿੰਦੀ ਦੀ ਲੋੜ
ਸਨਸਕ੍ਰੀਨ ਲਾਉਣਾ ਨਾ ਭੁੱਲੋ
ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਅਸੀਂ ਆਪਣੇ ਸਰੀਰ 'ਤੇ ਸਨਸਕ੍ਰੀਨ ਦੀ ਵਰਤੋਂ ਕਰਦੇ ਹਾਂ। ਇਸੇ ਤਰ੍ਹਾਂ, ਇਹ ਨਕਲੀ ਕਿਰਨਾਂ ਤੋਂ ਬਚਾਉਣ ’ਚ ਵੀ ਕਾਰਗਰ ਹੈ। ਇਸ ਲਈ ਮੈਨੀਕਿਓਰ ਕਰਵਾਉਣ ਤੋਂ ਪਹਿਲਾਂ ਆਪਣੇ ਹੱਥਾਂ 'ਤੇ ਸਨਸਕ੍ਰੀਨ ਲਗਾਉਣਾ ਨਾ ਭੁੱਲੋ। ਮਾਹਿਰਾਂ ਦਾ ਕਹਿਣਾ ਹੈ ਕਿ ਐੱਸ.ਪੀ.ਐੱਫ. ਦਾ ਪੱਧਰ 30 ਤੋਂ ਵੱਧ ਹੋਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖਬਰ - Makeup ਕਰਨ ਉਪਰੰਤ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਸਕਿਨ ’ਤੇ ਹੋਵੇਗਾ ਬੁਰਾ ਅਸਰ
ਨੇਲ ਪਾਲਿਸ਼ ਨੂੰ ਕੁਦਰਤੀ ਤੌਰ 'ਤੇ ਸੁਕਾਓ
ਸਕਿਨ ਦੇ ਕੈਂਸਰ ਤੋਂ ਆਪਣੇ ਆਪ ਨੂੰ ਬਚਾਉਣ ਲਈ, ਇਹ ਜ਼ਰੂਰੀ ਹੈ ਕਿ ਯੂਵੀ ਨੇਲ ਪਾਲਿਸ਼ ਡ੍ਰਾਇਅਰ ਦੀ ਵਰਤੋਂ ਕਰਨ ਦੀ ਬਜਾਏ, ਤੁਸੀਂ ਇਸਨੂੰ ਕੁਦਰਤੀ ਤੌਰ 'ਤੇ ਸੁਕਾਉਣ ਦਾ ਬਦਲ ਚੁਣੋ। ਭਾਵੇਂ ਇਸ ਵਿਚ ਜ਼ਿਆਦਾ ਸਮਾਂ ਲੱਗ ਸਕਦਾ ਹੈ ਪਰ ਇਹ ਵਿਧੀ ਚਮੜੀ ਦੇ ਕੈਂਸਰ ਤੋਂ ਬਚਣ ’ਚ ਵੀ ਤੁਹਾਡੀ ਮਦਦ ਕਰੇਗੀ।
ਪੜ੍ਹੋ ਇਹ ਵੀ ਖਬਰ - ਬੱਚਿਆਂ ਤੋਂ ਫੋਨ ਛੁਡਾਉਣਾ ਹੋਇਆ ਸੌਖਾ, ਬਸ ਫੋਨ ’ਚ ਕਰੋ ਲਓ ਇਹ ਸੈਟਿੰਗਾਂ On
ਨੋਟ : ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ