ਸਰਦੀਆਂ ’ਚ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਬਲੇਜ਼ਰ ਸੂਟ

Monday, Dec 01, 2025 - 09:40 AM (IST)

ਸਰਦੀਆਂ ’ਚ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਬਲੇਜ਼ਰ ਸੂਟ

ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਫ਼ੈਸ਼ਨ ਦੀ ਦੁਨੀਆ ’ਚ ਬਲੇਜ਼ਰ ਸੂਟ ਟਰੈਂਡ ਵੇਖਿਆ ਜਾ ਸਕਦਾ ਹੈ। ਸਰਦੀਆਂ ’ਚ ਮੁਟਿਆਰਾਂ ਅਤੇ ਕਾਮ-ਕਾਜੀ ਔਰਤਾਂ ਹੁਣ ਸਿਰਫ ਗਰਮ ਕੱਪੜੇ ਹੀ ਨਹੀਂ, ਸਗੋਂ ਸਟਾਈਲਿਸ਼ ਅਤੇ ਪਾਵਰਫੁਲ ਲੁਕ ਵੀ ਚਾਹੁੰਦੀਆਂ ਹਨ। ਇਹੀ ਵਜ੍ਹਾ ਹੈ ਕਿ ਬਲੇਜ਼ਰ ਸੂਟ ਇਸ ਸੀਜ਼ਨ ’ਚ ਹਰ ਜਗ੍ਹਾ ਛਾਏ ਹੋਏ ਹਨ। ਬਲੇਜ਼ਰ ਸੂਟ ਅੱਜਕੱਲ ਹਰ ਮੌਕੇ ’ਤੇ ਫਿਟ ਬੈਠਦਾ ਹੈ। ਭਾਵੇਂ ਆਫਿਸ ਮੀਟਿੰਗ ਹੋਵੇ, ਜੌਬ ਇੰਟਰਵਿਊ, ਕਾਲਜ ਪ੍ਰੈਜ਼ੈਂਟੇਸ਼ਨ, ਦੋਸਤਾਂ ਨਾਲ ਆਊਟਿੰਗ ਹੋਵੇ ਜਾਂ ਫਿਰ ਸ਼ਾਮ ਦੀ ਪਾਰਟੀ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਬੇਹੱਦ ਵਰਸੇਟਾਈਲ ਹੈ। ਮੁਟਿਆਰਾਂ ਇਸ ਨੂੰ ਫਾਰਮਲ ਵੀ ਰੱਖ ਸਕਦੀਆਂ ਹਨ ਅਤੇ ਕੈਜ਼ੂਅਲ ਟੱਚ ਵੀ ਦੇ ਸਕਦੀਆਂ ਹਨ। ਮਾਰਕੀਟ ’ਚ ਟੂ-ਪੀਸ ਤੋਂ ਲੈ ਕੇ ਥ੍ਰੀ-ਪੀਸ ਬਲੇਜ਼ਰ ਸੂਟ ਤੱਕ ਹਰ ਵੈਰਾਇਟੀ ਉਪਲੱਬਧ ਹੈ। ਡਿਜ਼ਾਈਨ ਦੇ ਮਾਮਲੇ ’ਚ ਵੀ ਬਲੇਜ਼ਰ ਸੂਟ ਪਿੱਛੇ ਨਹੀਂ ਹੈ। ਲੰਬੇ ਕੋਟ ਸਟਾਈਲ, ਕ੍ਰਾਪ ਬਲੇਜ਼ਰ, ਸ਼ਾਰਟ ਲੈਂਥ ਬਲੇਜ਼ਰ, ਸਿੰਗਲ ਬਟਨ, ਬੈਲਟਿਡ, ਓਵਰਸਾਈਜ਼ਡ ਤੋਂ ਲੈ ਕੇ ਅੰਬ੍ਰੇਲਾ ਕੱਟ ਤੱਕ ਹਰ ਤਰ੍ਹਾਂ ਦੇ ਡਿਜ਼ਾਈਨ ਟਰੈਂਡ ’ਚ ਹਨ।

PunjabKesari

ਬਾਟਮ ’ਚ ਪਲਾਜ਼ੋ, ਪੈਰਲਲ ਟਰਾਊਜ਼ਰ, ਸਿਗਰੇਟ ਪੈਂਟ, ਵਾਈਡ ਲੈੱਗ ਪੈਂਟ ਵਰਗੇ ਕਈ ਆਪਸ਼ਨ ਮਿਲ ਜਾਂਦੇ ਹਨ, ਜੋ ਪੂਰਾ ਦਿਨ ਕੰਫਰਟ ਦਿੰਦੇ ਹਨ ਅਤੇ ਲੁਕ ਨੂੰ ਐਲੀਗੈਂਟ ਬਣਾਉਂਦੇ ਹਨ। ਰੰਗਾਂ ਦੀ ਗੱਲ ਕਰੀਏ ਤਾਂ ਇਸ ਵਾਰ ਡਾਰਕ ਅਤੇ ਰਿਚ ਸ਼ੇਡਜ਼ ਦਾ ਬੋਲਬਾਲਾ ਹੈ। ਬਲੈਕ, ਨੇਵੀ ਬਲਿਊ, ਚਾਰਕੋਲ ਗ੍ਰੇਅ, ਬ੍ਰਾਊਨ, ਬਾਟਲ ਗ੍ਰੀਨ, ਵਾਈਨ, ਐਮਰਾਲਡ ਗ੍ਰੀਨ ਦੇ ਨਾਲ-ਨਾਲ ਪੇਸਟਲ ਸ਼ੇਡਜ਼ ਜਿਵੇਂ ਪੀਚ, ਬੇਬੀ ਪਿੰਕ, ਲੈਵੇਂਡਰ ਅਤੇ ਕਰੀਮ ਰੰਗ ਵੀ ਖੂਬ ਪਸੰਦ ਕੀਤੇ ਜਾ ਰਹੇ ਹਨ। ਮੁਟਿਆਰਾਂ ਵੱਲੋਂ ਮੋਨੋਕ੍ਰੋਮ ਲੁਕ ਤੋਂ ਲੈ ਕੇ ਕੰਟਰਾਸਟ ਕਲਰ ਕੰਬੀਨੇਸ਼ਨ ਤੱਕ ਹਰ ਤਰ੍ਹਾਂ ਦਾ ਐਕਸਪੈਰੀਮੈਂਟ ਚੱਲ ਰਿਹਾ ਹੈ। ਬਲੇਜ਼ਰ ਸੂਟ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਨੂੰ ਮਿਕਸ ਐਂਡ ਮੈਚ ਕਰ ਕੇ ਵੀ ਸਟਾਈਲ ਕੀਤਾ ਜਾ ਸਕਦਾ ਹੈ। ਮੁਟਿਆਰਾਂ ਇਕ ਹੀ ਬਲੇਜ਼ਰ ਨੂੰ ਜੀਨਜ਼-ਟਾਪ ਦੇ ਨਾਲ ਸਟਾਈਲ ਕਰ ਕੇ ਖੁਦ ਨੂੰ ਕੈਜ਼ੂਅਲ ਲੁਕ ਦੇ ਸਕਦੀਆਂ ਹਨ, ਸਾੜ੍ਹੀ ਜਾਂ ਲਹਿੰਗੇ ਦੇ ਨਾਲ ਇੰਡੋ-ਵੈਸਟਰਨ ਲੁਕ ਕ੍ਰੀਏਟ ਕਰ ਸਕਦੀਆਂ ਹਨ ਜਾਂ ਫਿਰ ਕੁੜਤੀ-ਸੂਟ ਦੇ ਨਾਲ ਵੀ ਸਟਾਈਲ ਕਰ ਸਕਦੀਆਂ ਹਨ। ਬਾਟਮ ਨੂੰ ਵੱਖ-ਵੱਖ ਟਾਪ, ਸਵੈਟਰ ਜਾਂ ਸ਼ਰਟਜ਼ ਦੇ ਨਾਲ ਵੀ ਪਹਿਨਿਆ ਜਾ ਸਕਦਾ ਹੈ। ਇਸ ਨਾਲ ਇਕ ਹੀ ਸੈੱਟ ਨਾਲ ਬਹੁਤ ਸਾਰੇ ਲੁਕ ਬਣ ਜਾਂਦੇ ਹਨ। ਅਸੈਸਰੀਜ਼ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਮਿਨੀਮਲ ਜਿਊਲਰੀ ਜਿਵੇਂ ਛੋਟੇ ਇਅਰਰਿੰਗਸ, ਪਤਲੀ ਚੇਨ, ਬ੍ਰੈਸਲੇਟ ਜਾਂ ਸਮਾਰਟ ਵਾਚ ਕੈਰੀ ਕਰ ਰਹੀਆਂ ਹਨ। ਫੁੱਟਵੀਅਰ ’ਚ ਲੋਫਰਸ, ਹਾਈ ਬੂਟਸ, ਐਂਕਲ ਬੂਟਸ, ਪੁਆਇੰਟਿਡ ਹੀਲਸ ਜਾਂ ਬੈਲੀ ਸ਼ੂਜ ਪ੍ਰਫੈਕਟ ਲੱਗਦੇ ਹਨ। ਹੇਅਰ ਸਟਾਈਲ ’ਚ ਬਲੇਜ਼ਰ ਸੂਟ ਦੇ ਨਾਲ ਸਲੀਕ ਪੋਨੀ, ਮੈਸੀ ਬੰਨ, ਓਪਨ ਹੇਅਰ ਜਾਂ ਹਾਫ ਪੋਨੀ ਹਰ ਲੁਕ ਜੱਚਦੀ ਹੈ। 


author

DIsha

Content Editor

Related News