ਪਤਨੀ ਨੂੰ ਰੱਖਣਾ ਹੈ ਖੁਸ਼ ਤਾਂ ਉਸ ਦੀਆਂ ਗੱਲਾਂ ਨੂੰ ਨਾ ਕਰੋ ਨਜ਼ਰ ਅੰਦਾਜ਼

09/20/2019 4:45:32 PM

ਨਵੀਂ ਦਿੱਲੀ— ਜੇਕਰ ਤੁਹਾਡੇ ਵਿਆਹ ਨੂੰ ਬਹੁਤ ਸਮਾਂ ਹੋ ਗਿਆ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਇਹ ਰਿਸ਼ਤਾ ਹਮੇਸ਼ਾ ਲਈ ਬਣਿਆ ਰਹੇ ਤਾਂ ਅਜਿਹੇ 'ਚ ਤੁਹਾਨੂੰ ਆਪਣੀ ਪਤਨੀ ਦੀਆਂ ਗੱਲਾਂ ਵੱਲ ਧਿਆਨ ਦੇਣਾ ਪਵੇਗਾ। ਪਤਨੀਆਂ ਦੇ ਦਿਲਾਂ 'ਚ ਕੁਝ ਅਜਿਹੀਆਂ ਗੱਲਾਂ ਹੁੰਦੀਆਂ ਹਨ, ਜਿਨ੍ਹਾਂ ਬਾਰੇ ਉਹ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਪਤੀ ਉਨ੍ਹਾਂ ਵੱਲ ਧਿਆਨ ਦੇਵੇ।

ਜੇਕਰ ਆਪਣੇ ਰਿਸ਼ਤੇ 'ਚ ਮਜ਼ਬੂਤੀ ਕਾਇਮ ਰੱਖਣੀ ਹੈ ਤਾਂ ਜ਼ਰੂਰ ਧਿਆਨ ਦਓ ਕਿ ਤੁਹਾਡੀ ਪਤਨੀ ਕੀ ਕਹਿ ਰਹੀ ਹੈ। ਜੇਕਰ ਤੁਸੀਂ ਉਸ ਦੀਆਂ ਗੱਲਾਂ ਨੂੰ ਨਹੀਂ ਸੁਣਦੇ ਤੇ ਉਨ੍ਹਾਂ ਦੇ ਬੋਲਣ ਦੇ ਤਰੀਕੇ ਨੂੰ ਨਹੀਂ ਸਮਝਦੇ ਤਾਂ ਇਹ ਗੱਲ ਤੁਹਾਨੂੰ ਮੁਸ਼ਕਲ 'ਚ ਪਾ ਸਕਦੀ ਹੈ। ਇਸ ਦਾ ਅਸਰ ਤੁਹਾਡੇ ਰਿਸ਼ਤੇ 'ਤੇ ਪੈ ਸਕਦਾ ਹੈ। ਅਜਿਹਾ ਹੋਣ 'ਤੇ ਔਰਤਾਂ ਸੋਚਦੀਆਂ ਹਨ ਕਿ ਤੁਸੀਂ ਉਨ੍ਹਾਂ ਦੀ ਪਰਵਾਹ ਨਹੀਂ ਕਰਦੇ।

ਕਈ ਵਾਰ ਔਰਤਾਂ ਆਪਣੇ ਹਾਵ-ਭਾਵ ਨਾਲ ਬਹੁਤ ਕੁਝ ਕਹਿ ਜਾਂਦੀਆਂ ਹਨ। ਜੇਕਰ ਉਹ ਤੁਹਾਡੀ ਛੋਹ ਤੋਂ ਦੂਰ ਹੁੰਦੀਆਂ ਹਨ ਤਾਂ ਉਨ੍ਹਾਂ ਦੀ ਇਸ ਭਾਵਨਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਔਰਤਾਂ ਅਕਸਰ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਪਤੀ ਬਿਨਾਂ ਬੋਲਿਆਂ ਵੀ ਉਨ੍ਹਾਂ ਦੀ ਗੱਲ ਨੂੰ ਸਮਝੇ।

ਜੇਕਰ ਤੁਹਾਡੀ ਪਤਨੀ ਦੀ ਲਾਈਫ 'ਚ ਕੋਈ ਸਮੱਸਿਆ ਆ ਜਾਂਦੀ ਹੈ ਤਾਂ ਉਸ ਦੀ ਗੱਲ ਸੁਣੇ ਬਿਨਾਂ ਸਮੱਸਿਆ ਬਾਰੇ ਕੁਝ ਨਾ ਕਰੋ। ਅਕਸਰ ਔਰਤਾਂ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਪਤੀ ਉਸ ਦੀ ਸਮੱਸਿਆ ਨੂੰ ਸੁਣੇ ਪਰ ਇਹ ਜ਼ਰੂਰੀ ਨਹੀਂ ਕਿ ਉਹ ਹਮੇਸ਼ਾ ਹੀ ਚਾਹੇ ਕਿ ਉਸ ਦਾ ਪਤੀ ਸਮੱਸਿਆ ਦਾ ਹੱਲ ਪੇਸ਼ ਕਰੇ।

ਕਿਸੇ ਰਿਸ਼ਤੇ 'ਚ ਅਤੀਤ ਬਾਰੇ ਗੱਲ ਕਰਨ ਨਾਲ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਸਕਦੀ ਹੈ। ਇਸ ਦੌਰਾਨ ਕੋਈ ਵੀ ਅਤੀਤ ਦੀ ਅਜਿਹੀ ਗੱਲ ਨਾ ਕਰੋ ਜਿਸ ਨਾਲ ਤੁਹਾਡੀ ਪਤਨੀ 'ਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਵੇ।

ਕਹਿੰਦੇ ਹਨ ਕਿ ਹਰ ਕਿਸੇ ਦਾ ਪਿਆਰ ਕਰਨ ਦਾ ਅੰਦਾਜ਼ ਵੱਖਰਾ ਹੁੰਦਾ ਹੈ। ਅਜਿਹੇ 'ਚ ਜੇਕਰ ਤੁਹਾਡੀ ਪਤਨੀ ਤੁਹਾਨੂੰ ਪਿਆਰ ਕਰਦੀ ਹੈ ਤਾਂ ਤੁਹਾਨੂੰ ਵੀ ਉਸ ਦੇ ਪਿਆਰ ਕਰਨ ਦੇ ਤਰੀਕੇ ਨੂੰ ਸਮਝਣਾ ਚਾਹੀਦਾ ਹੈ। ਚਾਹੇ ਉਹ ਸਰੀਰਕ ਪਿਆਰ ਹੋਵੇ, ਖਾਣਾ ਬਣਾਉਣਾ, ਤੋਹਫਾ ਦੇਣਾ ਜਾਂ ਤੁਹਾਨੂੰ ਦੇਖਦੇ ਹੀ ਮੁਸਕੁਰਾ ਦੇਣਾ ਹੋਵੇ।


Baljit Singh

Content Editor

Related News