ਇਸ ਤਰ੍ਹਾਂ ਬਣਾਓ ਪਨੀਰ ਦੀ ਸਬਜ਼ੀ

02/15/2017 1:40:50 PM

ਜਲੰਧਰ— ਪਨੀਰ ਦੀ ਸਬਜੀ ਤਾਂ ਹਰ ਘਰ ''ਚ ਕਈ ਤਰੀਕਿਆਂ ਨਾਲ ਬਣਾਈ ਜਾਂਦੀ ਹੈ। ਸ਼ਾਇਦ ਹੀ ਕੋਈ ਹੋਵੋ ਜਿਸਨੂੰ ਪਨੀਰ ਨਾ ਪਸੰਦ ਨਾ ਹੋਵੇ। ਪਨੀਰ ਦੋ ਪਿਆਜ਼ਾ. ਬਟਰ ਪਨੀਰ ਮਸਾਲਾ ਅਤੇ ਪਨੀਰ ਭੁਰਜੀ ਤੋਂ ਕੁਝ ਅਲੱਗ ਸੁਆਦ ਚਾਹੁੰਦੇ ਹੋ ਤਾਂ ਤੁਸੀਂ ਗਾਰਲੀਕ ਪਨੀਰ ਦੀ ਸਬਜੀ ਟ੍ਰਾਈ ਕਰੋ। ਲਸਣ ਇਸਦੇ ਸੁਆਦ ਨੂੰ ਹੋਰ ਵੀ ਵਧਾ ਦਿੰਦਾ ਹੈ।
ਸਮੱਗਰੀ
- 35 ਗ੍ਰਾਮ ਲਸਣ
- 4 ਪਿਆਜ਼ ( ਕੱਟੇ ਹੋਏ)
- 350 ਗ੍ਰਾਮ ਪਨੀਰ
- 5 ਗ੍ਰਾਮ ਸੁੱਕੀ ਲਾਲ ਮਿਰਚ
- 1 ਛੋਟਾ ਚਮਚ ਚੀਨੀ
-1-2 ਛੋਟਾ ਚਮਚ ਨਮਕ
- 1 ਛੋਟਾ ਚਮਚ ਸਿਰਕਾ
- 1 ਵੱਡਾ ਚਮਚ ਤੇਲ
- 1-2 ਛੋਟਾ ਚਮਚ ਜੀਰਾ
- 1-2 ਛੋਟਾ ਚਮਚ ਟਮਾਟਰ ਸਾਸ
- ਹਰਾ ਧਨੀਆ 
ਵਿਧੀ
1. ਇੱਰ ਬਲੇਂਡਰ ''ਚ ਲਸਣ , ਸੁੱਕੀ ਲਾਲ ਮਿਰਚ, ਚੀਨੀ, ਨਮਕ, ਸਿਰਕਾ, ਅਤੇ ਥੋੜਾ ਜਿਹਾ ਪਾਣੀ ਪਾਓ।
2. ਇਸ ਮੁਲਾਇਮ ਪੇਸਟ ਬਣਾ ਲਓ।
3. ਇੱਕ ਪੈਨ ''ਚ ਤੇਲ ਗਰਮ ਕਰੋ, ਫਿਰ ਇਸ ''ਚ ਜੀਰਾ ਅਤੇ ਪਿਆਜ਼ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ।
4. ਹੁਣ ਇਸ ''ਚ ਪੇਸਟ ਅਤੇ ਥੋੜਾ ਜਿਹਾ ਪਾਣੀ ਪਾ ਕੇ ਪਕਾਓ। ਜਦੋਂ ਤੜਕਾ ਘਿਓ ਛੱਡਣ ਲੱਗੇ ਤਾਂ ਇਸ ''ਚ ਕੱਟਿਆਂ ਹੋਇਆ ਪਨੀਰ ਮਿਕਸ ਕਰੋ।
5. ਇਸਨੂੰ 2-3 ਮਿੰਟ ਤਕ ਪਕਾਉਣ ਦੇ ਬਾਅਦ ਥੋੜੀ ਜਹੀ ਟਮਾਟਰ ਸਾਸ ਪਾਓ ਅਤੇ ਮਿਕਸ ਕਰਕੇ ਗੈਸ ਬੰਦ ਕਰ ਦਿਓ।
6. ਗਾਰਲਿਕ ਪਨੀਰ ਤਿਆਰ ਹੈ, ਇਸਨੂੰ ਇੱਕ ਪਲੇਟ ''ਚ ਕੱਢ ਕੇ ਹਰੇ ਧਨੀਏ ਨਾਲ ਸਜਾਓ।


Related News