ਵਾਸਤੂ ਸ਼ਾਸਤਰ : ਘਰ ਬਣਾਉਂਦੇ ਸਮੇਂ ਭੁੱਲ ਕੇ ਵੀ ਕਦੇ ਨਾ ਕਰੋ ਇਹ ਗ਼ਲਤੀਆਂ, ਹੋ ਸਕਦੈ ਨੁਕਸਾਨ
Tuesday, Jun 15, 2021 - 01:16 PM (IST)
ਜਲੰਧਰ (ਬਿਊਰੋ) - ਅਕਸਰ ਘਰ ਬਣਾਉਂਦੇ ਅਤੇ ਸਜਾਉਦੇ ਸਮੇਂ ਕੁਝ ਲੋਕ ਅਨਜਾਨੇ 'ਚ ਅਜਿਹੀ ਗਲਤੀਆਂ ਕਰ ਦਿੰਦੇ ਹਨ, ਜੋ ਕਿ ਬਾਅਦ ਵਿਚ ਨਕਾਰਾਤਮਕ ਊਰਜਾ ਦਾ ਕਾਰਨ ਬਣ ਜਾਦੀਆਂ ਹਨ। ਵਾਸਤੂ ਅਨੁਸਾਰ ਘਰ ਦੀ ਸਜਾਵਟ ਠੀਕ ਤਰੀਕੇ ਨਾਲ ਨਾ ਕਰਨ 'ਤੇ ਪਰਿਵਾਰ 'ਚ ਲੜਾਈ-ਝਗੜੇ ਹੋਣ ਦੇ ਨਾਲ-ਨਾਲ ਉਨ੍ਹਾਂ 'ਤੇ ਬੁਰਾ ਅਸਰ ਵੀ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਵਾਸਤੂ ਦੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਕਰਨ ਨਾਲ ਤੁਹਾਡੇ ਘਰ 'ਚ ਨੈਗਿਟਿਵੀ ਐਨਰਜੀ ਨਾਲ-ਨਾਲ ਕਈ ਹੋਰ ਸਮੱਸਿਆਵਾਂ ਵੀ ਆਉਂਦੀਆਂ ਹਨ।
1. ਮੇਨ ਗੇਟ
ਵਸਤੂ ਸ਼ਾਸਤਰ ਅਨੁਸਾਰ ਘਰ ਦਾ ਮੇਨ ਗੇਟ ਹਮੇਸ਼ਾ ਦੱਖਣ ਦਿਸ਼ਾ ਦੀ ਵੱਲ ਬਣਵਾਓ। ਇਸ ਨਾਲ ਘਰ ਵਿਚ ਸੁਖ ਸ਼ਾਂਤੀ ਬਣੀ ਰਹਿੰਦੀ ਹੈ। ਜੇਕਰ ਕਿਸੇ ਕਾਰਨ ਘਰ ਦਾ ਮੇਨ ਗੇਟ ਦੂਜੇ ਪਾਸੇ ਹੈ ਤਾਂ ਮੁੱਖ ਦਵਾਰ 'ਤੇ ਵਵਿੰਡ ਚਾਇਮ ਲਗਾ ਦਿਓ। ਇਸ ਨਾਲ ਘਰ 'ਚ ਗਲਤ ਊਰਜਾ ਨਹੀਂ ਆਵੇਗੀ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ‘ਕਾਰੋਬਾਰ ਤੇ ਧਨ’ ’ਚ ਵਾਧਾ ਕਰਨ ਲਈ ਘਰ ’ਚ ਰੱਖੋ ਇਹ ਖ਼ਾਸ ਚੀਜ਼ਾਂ, ਹੋਵੇਗਾ ਫ਼ਾਇਦਾ
2. ਇਕ ਲਕੀਰ 'ਚ ਤਿੰਨ ਦਰਵਾਜ਼ੇ
ਕਦੇ ਇਕ ਲਕੀਰ 'ਚ ਤਿੰਨ ਦਰਵਾਜ਼ੇ ਨਾ ਬਨਵਾਓ। ਇਸ ਨਾਲ ਘਰ 'ਚ ਗਲਤ ਐਨਰਜੀ ਤਾਂ ਆਉਂਦੀ ਹੀ ਹੈ ਨਾਲ ਹੀ ਇਸ ਨਾਲ ਪਰਿਵਾਰ ਦੀ ਸਿਹਤ 'ਤੇ ਭੈੜਾ ਅਸਰ ਵੀ ਪੈਂਦਾ ਹੈ। ਇਸ ਲਈ ਵਾਸਤੂ ਅਨੁਸਾਰ ਇਕ ਹੀ ਲਕੀਰ 'ਚ ਤਿੰਨ ਦਰਵਾਜ਼ੇ ਨਹੀਂ ਬਨਵਾਓ।
ਪੜ੍ਹੋ ਇਹ ਵੀ ਖ਼ਬਰ - Health Tips: ਸਰੀਰ ਦੀ ਸਖ਼ਤ ਚਰਬੀ ਨੂੰ ਤੇਜ਼ੀ ਨਾਲ ਘੱਟ ਕਰਦੈ ਇਹ ‘ਜੂਸ’, ਰੋਜ਼ਾਨਾ ਕਰੋ ਵਰਤੋਂ
3. ਬਾਥਰੂਮ ਅਤੇ ਬੈੱਡਰੂਮ
ਘਰ ਦੇ ਬੈਡਰੂਮ ਅਤੇ ਬਾਥਰੂਮ ਨੂੰ ਵੱਖਰਾ-ਵੱਖਰਾ ਬਨਵਾਓ। ਇਸ ਤੋਂ ਇਲਾਵਾ ਬਾਥਰੂਮ ਨੂੰ ਕਿਚਨ ਤੋਂ ਦੂਰ ਬਣਵਾਓ। ਬਾਥਰੂਮ ਨੂੰ ਕਿਚਨ ਜਾਂ ਬੈੱਡਰੂਮ ਨਾਲ ਬਣਵਾਉਣ ਨਾਲ ਘਰ 'ਚ ਸਿਹਤ ਸੰਬੰਧੀ ਕਈ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।
4. ਪੂਜਾ ਘਰ
ਵਾਸਤੂ ਅਨੁਸਾਰ ਪੂਜਾ ਘਰ ਨੂੰ ਅਜਿਹੀ ਜਗ੍ਹਾ 'ਤੇ ਬਣਵਾਓ। ਜਿੱਥੋਂ ਉਸ ਦੀ ਦੀਵਾਰ ਬਾਥਰੂਮ ਨਾਲ ਨਾ ਲੱਗਦੀ ਹੋਵੇ। ਇਸ ਤੋਂ ਇਲਾਵਾ ਪੂਜਾ ਘਰ ਨੂੰ ਪੌੜੀਆਂ ਹੇਠਾਂ ਬਣਵਾਉਣਾ ਵੀ ਵਾਸਤੂ ਦੇ ਹਿਸਾਬ ਨਾਲ ਗਲਤ ਮੰਨਿਆ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਸਾਵਧਾਨ! ‘ਮੀਂਹ’ ਦੇ ਮੌਸਮ ’ਚ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਸਕਦੀਆਂ ਨੇ ਕਈ ਗੰਭੀਰ ‘ਬੀਮਾਰੀਆਂ’