ਵੈਲੇਨਟਾਈਨ ਡੇ ''ਤੇ ਇਨ੍ਹਾਂ ਰਾਸ਼ੀਆਂ ਦੇ ਲੋਕਾਂ ਨੂੰ ਮਿਲੇਗਾ ਸੱਚਾ ਪਿਆਰ

02/05/2018 2:34:40 PM

ਨਵੀਂ ਦਿੱਲੀ— ਹਰ ਕੋਈ ਵੈਲੇਨਟਾਈਨ ਡੇ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ। ਪਿਆਰ ਕਰਨ ਵਾਲੇ ਲਈ ਇਹ ਦਿਨ ਸਭ ਤੋਂ ਖਾਸ ਹੁੰਦਾ ਹੈ। ਵੈਲੇਨਟਾਈਨ ਡੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕ ਆਪਣੇ ਪਾਰਟਨਰ ਨੂੰ ਪ੍ਰਪੋਜ਼ ਕਰਨ ਦੇ ਲਈ ਨਵੇਂ-ਨਵੇਂ ਆਈਡਿਆਜ਼ ਸੋਚਣ ਲੱਗ ਜਾਂਦੇ ਹਨ। ਉਂਝ ਤਾਂ ਸੱਚਾ ਪਿਆਰ ਹਰ ਕੋਈ ਪਾਉਣਾ ਚਾਹੁੰਦਾ ਹੈ ਪਰ ਇਸ ਦਿਨ ਪ੍ਰਪੋਜ਼ ਮਿਲਣ ਦੀ ਸਭ ਤੋਂ ਜ਼ਿਆਦਾ ਉਮੀਦ ਹੁੰਦੀ ਹੈ। ਕੁਝ ਲੋਕਾਂ ਨੂੰ ਉਨ੍ਹਾਂ ਦਾ ਪਿਆਰ ਮਿਲ ਵੀ ਜਾਂਦਾ ਹੈ ਉਂਝ ਹੀ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਦਾ ਹਮਸਫਰ ਨਹੀਂ ਮਿਲਦਾ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਰਾਸ਼ੀਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਵੈਲੇਨਟਾਈਨ ਡੇ 'ਤੇ ਉਨ੍ਹਾਂ ਦਾ ਸੱਚਾ ਪਿਆਰ ਮਿਲ ਜਾਵੇਗਾ। ਤਾਂ ਆਓ ਜਾਣਦੇ ਹਾਂ ਕਿਨ੍ਹਾਂ ਰਾਸ਼ੀਆਂ ਦੇ ਲੋਕਾਂ ਨੂੰ ਇਸ ਦਿਨ ਉਨ੍ਹਾਂ ਦਾ ਵੈਲੇਨਟਾਈਨ ਮਿਲਣ ਵਾਲਾ ਹੈ।
ਲੱਕੀ ਹਨ ਇਨ੍ਹਾਂ ਰਾਸ਼ੀਆਂ ਦੇ ਲੋਕ ਮਿਲੇਗਾ ਸੱਚਾ ਪਿਆਰ
1. ਮੇਖ ਰਾਸ਼ੀ
ਮੇਖ ਰਾਸ਼ੀ ਦੇ ਲੋਕਾਂ ਨੂੰ ਵੈਲੇਨਟਾਈਨ ਡੇ 'ਤੇ ਆਪਣਾ ਸੱਚਾ ਪਿਆਰ ਮਿਲ ਜਾਵੇਗਾ। ਇਸ ਖਾਸ ਦਿਨ 'ਚ ਤੁਹਾਨੂੰ ਆਪਣੇ ਪਾਰਟਨਰ ਤੋਂ ਕੋਈ ਵੱਡਾ ਸਰਪਰਾਈਜ਼ ਮਿਲ ਸਕਦਾ ਹੈ। 
2. ਕਰਕ ਰਾਸ਼ੀ
ਜੇ ਤੁਸੀਂ ਕਿਸੇ ਨੂੰ ਪ੍ਰਪੋਜ਼ ਕਰਨਾ ਚਾਹੁੰਦੇ ਹੋ ਤਾਂ ਇਹ ਦਿਨ ਤੁਹਾਡੇ ਲਈ ਸਭ ਤੋਂ ਚੰਗਾ ਹੈ। ਇਸ ਤੋਂ ਇਲਾਵਾ ਇਸ ਦਿਨ ਤੁਹਾਨੂੰ ਕੋਈ ਵੀ ਸਰਪ੍ਰਾਈਜ਼ ਜਾਂ ਗਿਫਟ ਮਿਲ ਸਕਦਾ ਹੈ। 
3. ਤੁਲਾ ਰਾਸ਼ੀ
ਇਸ ਦਿਨ ਤੁਹਾਨੂੰ ਗੁਆਚਿਆ ਹੋਇਆ ਪਿਆਰ ਵਾਪਸ ਮਿਲ ਸਕਦਾ ਹੈ। ਇਸ ਤੋਂ ਇਲਾਵਾ 14 ਫਰਵਰੀ ਨੂੰ ਤੁਹਾਡੇ ਨਾਲ ਕੁਝ ਅਜਿਹਾ ਹੋ ਸਕਦਾ ਹੈ ਜੋ ਜ਼ਿੰਦਗੀ ਭਰ ਲਈ ਯਾਦਗਾਰ ਬਣ ਜਾਵੇ।
4. ਕੁੰਭ ਰਾਸ਼ੀ
ਕੁੰਭ ਰਾਸ਼ੀ ਦੇ ਲੋਕਾਂ ਦੇ ਨਾਲ ਇਨ੍ਹਾਂ ਦਿਨ੍ਹਾਂ 'ਚ ਕੁਝ ਅਜਿਹਾ ਹੋ ਸਕਦਾ ਹੈ ਜਿਸ ਦੀ ਤੁਹਾਨੂੰ ਉਮੀਦ ਵੀ ਨਹੀਂ ਹੈ। ਇਸ ਵੈਲੇਨਟਾਈਨ ਡੇ ਤੁਹਾਡਾ ਪਿਆਰ ਖੁਦ ਚਲ ਕੇ ਤੁਹਾਡੇ ਕੋਲ ਆਵੇਗਾ। ਜੇ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ ਤਾਂ ਉਸ ਨੂੰ ਪ੍ਰਪੋਜ ਕਰਨ ਲਈ ਇਹ ਦਿਨ ਸਭ ਤੋਂ ਚੰਗਾ ਹੈ। 
5. ਮੀਨ ਰਾਸ਼ੀ
ਸੋਸ਼ਲ ਰਿਲੇਸ਼ਨਸ਼ਿਪ ਮਜ਼ਬੂਤ ਹੋਣ ਦੇ ਨਾਲ-ਨਾਲ ਇਸ ਦਿਨ ਤੁਹਾਨੂੰ ਤੁਹਾਡਾ ਪਿਆਰ ਵੀ ਮਿਲ ਜਾਵੇਗਾ ਪਰ ਤੁਹਾਡਾ ਪਿਆਰ ਪਾਉਣ ਲਈ ਤੁਹਾਨੂੰ ਥੋੜ੍ਹਾ ਕਠਿਨਾਈ 'ਚੋਂ ਲੰਘਣਾ ਪੈ ਸਕਦਾ ਹੈ ਪਰ ਕੋਸ਼ਿਸ਼ ਕਰਨ 'ਤੇ ਤੁਹਾਨੂੰ ਆਪਣਾ ਪਿਆਰ ਮਿਲ ਜਾਵੇਗਾ।


 


Related News