ਗਰਮੀਆਂ ''ਚ ਨੱਕ ''ਚੋਂ ਨਿਕਲਣ ਵਾਲੇ ਖੂਨ ਨੂੰ ਰੋਕਣ ਲਈ ਅਪਣਾਓ ਇਹ ਤਰੀਕੇ

05/28/2017 3:49:47 PM

ਜਲੰਧਰ— ਗਰਮੀ ਦੇ ਮੌਸਮ ''ਚ ਅਕਸਰ ਕੁਝ ਲੋਕਾਂ ਨੂੰ ਨੱਕ ''ਚੋਂ ਖੂਨ ਵਹਿਣ ਦੀ ਸ਼ਿਕਾਇਤ ਹੁੰਦੀ ਹੈ। ਨੱਕ ''ਚੋਂ ਖੂਨ ਆਉਣ ਨੂੰ ਨਕਸੀਰ ਫੁੱਟਣਾ ਵੀ ਕਹਿੰਦੇ ਹਨ। ਨਕਸੀਰ ਫੁੱਟਣਾ ਜਾਂ ਨਕਸੀਰ ਵਹਿਣਾ ਕੋਈ ਬੀਮਾਰੀ ਨਹੀਂ ਹੈ। ਇਹ ਸਰੀਰ ''ਚ ਜ਼ਿਆਦਾ ਗਰਮੀ ਵੱਧਣ ਨਾਲ ਹੁੰਦੀ ਹੈ ਅਤੇ ਕੁਝ ਲੋਕਾਂ ਨੂੰ ਗਰਮ ਚੀਜਾਂ ਖਾਣ ਨਾਲ ਵੀ ਨੱਕ ''ਚੋਂ ਖੂਨ ਵਹਿਣ ਲੱਗਦਾ ਹੈ। ਜ਼ਿਆਦਾਤਰ ਬੱੱਚਿਆਂ ਦੀ ਨਕਸੀਰ ਫੁੱਟ ਦੀ ਹੈ ਜੋ ਕਿ ਠੀਕ ਨਹੀਂ ਹੈ। ਆਓ ਜਾਣਦੇ ਹਾਂ ਨੱਕ ''ਚੋਂ ਖੂਨ ਰੋਕਣ ਦੇ ਕੁਝ ਘਰੇਲੂ ਉਪਾਅ।
1. ਠੰਡਾ ਪਾਣੀ
ਜੇਕਰ ਨੱਕ ਤੋਂ ਖੂਨ ਵਹਿਣ ਲੱਗੇ ਤਾਂ ਠੰਡਾ ਪਾਣੀ ਸਿਰ ''ਤੇ ਪਾਓ। ਇਸ ਨਾਲ ਖੂਨ ਵਹਿਣਾ ਬੰਦ ਹੋ ਜਾਵੇਗਾ।
2. ਧਨੀਆ ਅਤੇ ਮਿਸ਼ਰੀ
ਤਾਜੇ ਪਾਣੀ ''ਚ ਧਨੀਏ ਦੇ ਥੋੜੇ ਦਾਣੇ ਭਿਓ ਕੇ ਰੱਖ ਦਿਓ। ਫਿਰ ਉਨ੍ਹਾਂ ਨੂੰ ਪੀਸ ਕੇ ਉਸ ''ਚ ਮਿਸ਼ਰੀ ਪਾ ਕੇ ਤਿੰਨ ਚਾਰ ਪੀਓ।
3. ਖੂਨ ਦਾ ਵਹਾਅ
ਜੇਕਰ ਖੂਨ ਦਾ ਵਹਾਅ ਜ਼ਿਆਦਾ ਹੋਵੇ ਤਾਂ ਮਰੀਜ ਨੂੰ ਠੰਡੀ ਜਗ੍ਹਾ ''ਤੇ ਗਰਦਨ ਨੂੰ ਪਿੱਛੇ ਵੱਲ ਝੁਕਾ ਕੇ ਲੇਟਾ ਦਿਓ। ਉਸਦੇ ਬਾਅਦ ਗਰਦਨ ਦੇ ਪਿਛਲੇ ਹਿੱਸੇ ਦੇ ਥੱਲੇ ਠੰਡੇ ਪਾਣੀ ਦੀ ਪੱਟੀ ਜਾਂ ਬਰਫ ਦੀ ਥੈਲੀ ਰੱਖਣੀ ਚਾਹੀਦੀ ਹੈ।
4. ਮੁਲਤਾਨੀ ਮਿੱਟੀ
1 ਚਮਚ ਮੁਲਤਾਨੀ ਮਿਟੀ ਨੂੰ ਰਾਤ ''ਚ 1/2 ਲੀਟਰ ਪਾਣੀ ''ਚ ਭਿਓ ਕੇ ਰੱਖ ਦਿਓ। ਸਵੇਰੇ ਉਸ ਪਾਣੀ ਨੂੰ ਛਾਣ ਕੇ ਪੀਣ ਨਾਲ ਨੱਕ ''ਚੋਂ ਖੂਨ ਵਹਿਣਾ ਬੰਦ ਹੋ ਜਾਵੇਗਾ।
5. ਕੇਲਾ ਅਤੇ ਚੀਨੀ
ਨੱਕ ਤੋਂ ਖੂਨ ਆਉਣ ''ਤੇ ਪੱਕਾ ਹੋਇਆ ਕੇਲਾ ਅਤੇ ਚੀਨੀ ਨੂੰ ਦੁੱਧ ''ਚ ਮਿਲਾਕੇ ਪੀਓ। ਇਸੇ 8 ਦਿਨ ਲਗਾਤਾਰ ਪੀਣ ਨਾਲ ਖੂਨ ਆਉਣ ਦੀ ਸਮੱਸਿਆ ਬੰਦ ਹੋ ਜਾਵੇਗੀ।
6. ਪਿਆਜ਼
ਪਿਆਜ਼ ਨੂੰ ਕੱਟ ਕੇ ਨੱਕ ਦੇ ਕੋਲ ਰੱਖਣ ਨਾਲ ਖੂਨ ਆਉਣਾ ਬੰਦ ਹੋ ਜਾਵੇਗਾ।
7. ਮੂੰਹ ਤੋਂ ਸਾਹ
ਨਕਸੀਰ ਫੁੱਟਣ ''ਤੇ ਨੱਕ ਦੀ ਵਜਾਏ ਮੂੰਹ ਤੋਂ ਸਾਹ ਲੈਣੀ ਚਾਹੀਦੀ।


Related News