ਵਾਲਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਵਰਤੋਂ ਇਹ ਚੀਜ਼ਾਂ
Sunday, Apr 02, 2017 - 02:35 PM (IST)

ਨਵੀਂ ਦਿੱਲੀ— ਵਾਲਾਂ ਨੂੰ ਸੁੰਦਰ ਅਤੇ ਸੰਘਣਾ ਬਣਾਈ ਰੱਖਣ ਲਈ ਔਰਤਾਂ ਕਈ ਤਰ੍ਹਾਂ ਦੇ ਸ਼ੈਂਪੂ ਲਗਾਉਂਦੀਆਂ ਹਨ, ਜਿਨ੍ਹਾਂ ''ਚ ਕੈਮੀਕਲ ਹੁੰਦੇ ਹਨ। ਇਹ ਹਾਨੀਕਾਰਕ ਕੈਮੀਕਲ ਵਾਲਾਂ ਅਤੇ ਸਿਰ ਦੀ ਚਮੜੀ ਨੂੰ ਨੁਕਸਾਨ ਪੁਚਾਉਂਦੇ ਹਨ। ਇਨ੍ਹਾਂ ਹਾਨੀਕਾਰਕ ਸ਼ੈਂਪੂਆਂ ਨੂੰ ਵਰਤਣ ਦੀ ਥਾਂ ਘਰ ''ਚ ਬਣੀਆਂ ਕੁਦਰਤੀ ਚੀਜ਼ਾਂ ਨਾਲ ਸਿਰ ਧੋਣ ਨਾਲ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਆਓ ਜਾਣੀਏ ਅਜਿਹੀਆਂ ਦੱਸ ਕੁਦਰਤੀ ਚੀਜ਼ਾਂ, ਜਿੰਨ੍ਹਾਂ ਦੀ ਵਰਤੋਂ ਸਿਰ ਧੋਣ ''ਚ ਕੀਤੀ ਜਾ ਸਕਦੀ ਹੈ।
1. ਪਿਆਜ਼ ਦਾ ਰਸ
ਪਿਆਜ਼ ਦੇ ਰਸ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ''ਚ ਲਗਾਓ ਅਤੇ ਪੰਦਰਾਂ ਮਿੰਟ ਬਾਅਦ ਤਾਜੇ ਪਾਣੀ ਨਾਲ ਸਿਰ ਧੋ ਲਓ। ਇਸ ਤਰ੍ਹਾਂ ਵਾਲਾਂ ਦਾ ਝੜਨਾ ਅਤੇ ਸਮੇਂ ਤੋਂ ਪਹਿਲਾਂ ਚਿੱਟੇ ਹੋਣ ਦੀ ਸਮੱਸਿਆ ਦੂਰ ਹੋ ਜਾਵੇਗੀ।
2. ਆਲੂ
ਆਲੂ ਦੇ ਰਸ ਨਾਲ ਵਾਲ ਧੋਣ ਨਾਲ ਕਾਫੀ ਫਾਇਦਾ ਹੁੰਦਾ ਹੈ। ਆਲੂ ਦੇ ਰਸ ਨੂੰ ਵਾਲਾਂ ਦੀਆਂ ਜੜ੍ਹਾਂ ''ਚ ਲਗਾ ਕੇ ਰੱਖੋ ਅਤੇ ਕੁਝ ਦੇਰ ਬਾਅਦ ਵਾਲਾਂ ਨੂੰ ਧੋ ਲਓ। ਇਸ ਤਰ੍ਹਾਂ ਵਾਲਾਂ ''ਚ ਚਮਕ ਆਵੇਗੀ। ਨਾਲ ਹੀ ਸਿਕਰੀ ਅਤੇ ਖੁਰਕ ਦੀ ਪਰੇਸ਼ਾਨੀ ਦੂਰ ਹੋਵੇਗੀ।
3. ਔਲਾ
ਔਲੇ ਦੇ ਰਸ ਨੂੰ ਸਿਰ ''ਤੇ ਲਗਾਉਣ ਨਾਲ ਵਾਲ ਮਜ਼ਬੂਤ, ਲੰਮੇਂ ਅਤੇ ਕਾਲੇ ਹੁੰਦੇ ਹਨ।
4. ਚਾਅਪੱਤੀ
ਚਾਅਪੱਤੀ ਦੇ ਪਾਣੀ ਨੂੰ ਉਬਾਲ ਕੇ ਵਾਲਾਂ ਨੂੰ ਧੋਣ ਨਾਲ ਇਨ੍ਹਾਂ ''ਚ ਚਮਕ ਆਵੇਗੀ।
5. ਕੜੀ ਪੱਤਾ
ਥੋੜ੍ਹੇ ਕੜੀ ਪੱਤਿਆਂ ਨੂੰ ਪਾਣੀ ''ਚ ਉਬਾਲ ਲਓ। ਇਸ ਪਾਣੀ ਨਾਲ ਆਪਣੇ ਵਾਲਾਂ ਨੂੰ ਧੋਓ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਵਾਲ ਸੰਘਣੇ ਅਤੇ ਲੰਮੇਂ ਸਮੇਂ ਤੱਕ ਕਾਲੇ ਰਹਿੰਦੇ ਹਨ।
6. ਬੇਕਿੰਗ ਸੋਡਾ
ਵਾਲਾਂ ਨੂੰ ਧੋਣ ਲਈ ਪਹਿਲਾਂ ਬੇਕਿੰਗ ਸੋਡੇ ਨੂੰ ਪਾਣੀ ''ਚ ਘੋਲ ਲਓ। ਇਸ ਪਾਣੀ ਨਾਲ ਵਾਲ ਧੋਣ ''ਤੇ ਵਾਲਾਂ ਦਾ ਗੰਦਗੀ ਅਤੇ ਸਿਕਰੀ ਦੂਰ ਹੁੰਦੀ ਹੈ।
7. ਚੌਲ
ਚੌਲ ਉਬਾਲਣ ਬਾਅਦ ਬਚੇ ਪਾਣੀ ਨਾਲ ਸਿਰ ਧੋਣਾ ਚਾਹੀਦਾ ਹੈ। ਵਾਲ ਸਿਲਕੀ ਅਤੇ ਚਮਕਦਾਰ ਹੋਣਗੇ।
8. ਮੱਕੀ
ਮੱਕੀ ਨੂੰ ਉਬਾਲ ਕੇ ਇਸ ਦੇ ਪਾਣੀ ਨਾਲ ਸਿਰ ਧੋਣ ਨਾਲ ਫਾਇਦਾ ਹੁੰਦਾ ਹੈ। ਵਾਲ ਮਜ਼ਬੂਤ ਅਤੇ ਸੰਘਣੇ ਹੁੰਦੇ ਹਨ।
9. ਇਮਲੀ
ਇਮਲੀ ਨੂੰ ਪੂਰੀ ਰਾਤ ਪਾਣੀ ''ਚ ਭਿਓਂ ਕੇ ਰੱਖੋ। ਸਵੇਰੇ ਇਸ ਪਾਣੀ ਨਾਲ ਵਾਲ ਧੋਣ ਨਾਲ ਸਿਕਰੀ ਦੂਰ ਹੁੰਦੀ ਹੈ ਅਤੇ ਵਾਲ ਚਮਕਦਾਰ ਬਣਦੇ ਹਨ।
10. ਸੇਬ ਦਾ ਸਿਰਕਾ
ਬਾਜ਼ਾਰੋਂ ਸੇਬ ਦਾ ਸਿਰਕਾ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਨਾਲ ਵਾਲ ਧੋਣ ਨਾਲ ਲੰਮੇਂ ਅਤੇ ਮਜ਼ਬੂਤ ਹੁੰਦੇ ਹਨ।