ਵਾਲਾਂ ਨੂੰ ਮਜ਼ਬੂਤ ਕਰਨ ਲਈ ਅਪਣਾਓ ਇਹ ਆਸਾਨ ਤਰੀਕੇ

04/14/2017 6:21:11 PM

ਮੁੰਬਈ— ਲੰਬੇ ਅਤੇ ਮਜ਼ਬੂਤ ਵਾਲ ਸਾਰੀਆਂ ਔਰਤਾਂ ਨੂੰ ਪਸੰਦ ਹੁੰਦੇ ਹਨ। ਇਸ ਲਈ ਉਹ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਾਂ ਦਾ ਇਸਤੇਮਾਲ ਕਰਦੀਆਂ ਹਨ। ਵਾਲਾਂ ਨੂੰ ਖੂਬਸੂਰਤ ਬਣਾਉਣ ਲਈ ਇਸਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਮੌਸਮ ਦੇ ਬਦਲਾ ਕਰਕੇ ਵਾਲਾਂ ਨੂੰ ਕਈ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਵਾਲਾਂ ਦਾ ਟੁੱਟਣਾ, ਝੜਨਾ ਅਤੇ ਸਿਕਰੀ ਵਰਗੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਨੂੰ ਆਸਾਨ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਕੁੱਝ ਅਜਿਹੀਆਂ ਗੱਲਾਂ ਜਿਸ ਨਾਲ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। 
1. ਸ਼ੈਪੂ
ਮੌਸਮ ਦੇ ਬਦਲਣ ਨਾਲ ਵਾਲਾਂ ''ਚ ਬਦਲਾਵ ਆ ਜਾਂਦਾ ਹੈ। ਜਿਸ ਤਰ੍ਹਾਂ ਚਮੜੀ ''ਚ ਮੌਸਮ ਨਾਲ ਬਦਲਾਵ ਆਉਂਦਾ ਹੈ। ਉਸੇ ਤਰ੍ਹਾਂ ਵਾਲਾਂ ਵੀ ਮੌਸਮ ਦੇ ਹਿਸਾਬ ਨਾਲ ਬਦਲ ਜਾਂਦੇ ਹਨ। ਇਸ ਲਈ ਤਿੰਨ ਮਹੀਨੇ ਬਾਅਦ ਸ਼ੈਪੂ ਬਦਲ ਲੈਣਾ ਚਾਹੀਦਾ ਹੈ। 
2. ਕੰਡੀਸ਼ਨਰ
ਵਾਲ ਧੋਣ ਤੋਂ ਬਾਅਦ ਹਮੇਸ਼ਾ ਕੰਡੀਸ਼ਨਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਨਾਲ ਵਾਲ ਨਰਮ ਹੁੰਦੇ ਹਨ। 
3. ਮਸਾਜ
ਸਿਰ ''ਚ ਤੇਲ ਲਗਾਉਣ ਨਾਲ ਪੋਸ਼ਣ ਮਿਲਦਾ ਹੈ ਪਰ ਔਰਤਾਂ ਰੋਜ਼ਾਨਾਂ ਤੇਲ ਨਹੀਂ ਲਗਾਉਂਦੀਆਂ। ਅਜਿਹੀ ਹਾਲਤ ''ਚ ਮਸਾਜ ਜ਼ਰੂਰ ਕਰੋ। ਇਸ ਨਾਲ ਵਾਲ ਲੰਬੇ ਅਤੇ ਮਜ਼ਬੂਤ ਹੋਣਗੇ। 
4. ਗਿੱਲੇ ਵਾਲ
ਕਈ ਲੋਕਾਂ ਦਾ ਕਹਿਣਾ ਹੈ ਕਿ ਗਿੱਲੇ ਵਾਲਾਂ ''ਚ ਕੰਘੀ ਕਰਨ ਨਾਲ ਵਾਲ ਟੁੱਟ ਜਾਂਦੇ ਹਨ ਪਰ ਅਜਿਹੀ ਕੁੱਝ ਨਹੀਂ ਹੈ। ਗਿੱਲੇ ਵਾਲਾਂ ''ਚ ਹਲਕੀ ਕੰਘੀ ਕਰਨ ਨਾਲ ਵਾਲ ਸਿੱਧੇ ਹੋ ਜਾਂਦੇ ਹਨ ਅਤੇ ਸਾਰਾ ਦਿਨ ਖਰਾਬ ਨਹੀਂ ਹੁੰਦੇ। 
5. ਟ੍ਰੀਮਿੰਗ
ਟ੍ਰੀਮਿੰਗ ਕਰਨ ਨਾਲ ਵਾਲ ਜਲਦੀ ਲੰਬੇ ਅਤੇ ਮਜ਼ਬੂਤ ਹੋ ਜਾਂਦੇ ਹਨ। ਇਸ ਨਾਲ ਵਾਲ ਸੰਘਣੇ ਅਤੇ ਬਰਾਬਰ ਹੁੰਦੇ ਹਨ।


Related News