ਢਿੱਡ ਦੀ ਗਰਮੀ ਤੋਂ ਹੋ ਪਰੇਸ਼ਾਨ ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ, ਮਿਲੇਗਾ ਤੁਰੰਤ ਆਰਾਮ

Saturday, Jun 15, 2024 - 02:49 PM (IST)

ਢਿੱਡ ਦੀ ਗਰਮੀ ਤੋਂ ਹੋ ਪਰੇਸ਼ਾਨ ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ, ਮਿਲੇਗਾ ਤੁਰੰਤ ਆਰਾਮ

ਨਵੀਂ ਦਿੱਲੀ- ਗਰਮੀਆਂ ਦੇ ਮੌਸਮ 'ਚ ਜ਼ਿਆਦਾਤਰ ਲੋਕ ਢਿੱਡ ਦੀ ਗਰਮੀ ਤੋਂ ਪਰੇਸ਼ਾਨ ਰਹਿੰਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਕਬਜ਼, ਦਸਤ, ਬਲੋਟਿੰਗ, ਉਲਟੀ ਵਰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀਂ ਵੀ ਗਰਮੀਆਂ 'ਚ ਢਿੱਡ ਦੀ ਗਰਮੀ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਤੁਸੀਂ ਕੁਝ ਅਸਰਦਾਰ ਨੁਸਖ਼ੇ ਅਜ਼ਮਾ ਕੇ ਆਪਣੀ ਸਮੱਸਿਆ ਨੂੰ ਤੁਰੰਤ ਦੂਰ ਕਰ ਸਕਦੇ ਹਾਂ। ਆਓ ਜਾਣਦੇ ਹਾਂ ਕਿੰਝ...

ਢਿੱਡ ਦੀ ਗਰਮੀ ਨੂੰ ਠੀਕ ਕਰਨ ਦੇ ਆਸਾਨ ਤਰੀਕੇ
ਢਿੱਡ 'ਚ ਗਰਮੀ ਮਹਿਸੂਸ ਹੋਣ 'ਤੇ ਸਭ ਤੋਂ ਪਹਿਲਾਂ ਇਕ ਬਾਲਟੀ 'ਚ ਪਾਣੀ ਦੇ ਨਾਲ ਥੋੜ੍ਹੀ ਬਰਫ਼ ਦੇ ਟੁੱਕੜੇ ਵੀ ਪਾ ਦਿਓ। ਹੁਣ ਇਸ ਪਾਣੀ 'ਚ ਆਪਣੇ ਪੈਰਾਂ ਨੂੰ ਕਰੀਬ 20 ਮਿੰਟ ਤੱਕ ਡੁੱਬੋ ਕੇ ਰੱਖੋ। ਜ਼ਿਆਦਾ ਠੰਡਕ ਲਈ ਤੁਸੀਂ ਇਸ ਪਾਣੀ 'ਚ ਪੇਂਪਰਮਿੰਟ ਐਸੇਂਸ਼ੀਅਲ ਆਇਲ ਵੀ ਪਾ ਸਕਦੇ ਹੋ। 

PunjabKesari
ਪੇਪਰਮਿੰਟ
ਪੇਪਰਮਿੰਟ 'ਚ ਹਾਈ ਮੈਨਥਾਲ ਹੁੰਦਾ ਹੈ, ਜਿਸ ਕਾਰਨ ਕਰਕੇ ਇਸ 'ਚ ਸ਼ੀਤਲਤਾ ਪ੍ਰਦਾਨ ਕਰਨ ਵਾਲੇ ਗੁਣ ਮੌਜੂਦ ਹੁੰਦੇ ਹਨ। ਢਿੱਡ ਦੀ ਗਰਮੀ ਨੂੰ ਸ਼ਾਂਤ ਕਰਨ ਲਈ ਤੁਸੀਂ ਪੁਦੀਨੇ ਦੀ ਗਰਮ ਜਾਂ ਠੰਡੀ ਚਾਹ ਪੀ ਸਕਦੇ ਹੋ। ਇਸ ਨਾਲ ਤੁਹਾਨੂੰ ਢਿੱਡ ਦੀ ਗਰਮੀ ਤੋਂ ਤੁਰੰਤ ਰਾਹਤ ਮਿਲੇਗੀ।


ਢਿੱਡ 'ਤੇ ਲਗਾਓ ਐਲੋਵੇਰਾ ਜੈੱਲ
ਢਿੱਡ ਦੀ ਗਰਮੀ ਨੂੰ ਤੁਰੰਤ ਸ਼ਾਂਤ ਕਰਨ ਲਈ ਢਿੱਡ 'ਤੇ ਤਾਜ਼ਾ ਐਲੋਵੇਰਾ ਜੈੱਲ ਲਗਾਓ। ਐਲੋਵੇਰਾ ਜੈੱਲ 'ਚ ਐਂਟੀਆਕਸੀਡੈਂਟਸ ਅਤੇ ਐਂਟੀ ਇੰਫਲਾਮੇਂਟੇਰੀ ਗੁਣ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਹ ਸਰੀਰ ਨੂੰ ਠੰਡਾ ਰੱਖਣ 'ਚ ਵੀ ਤੁਹਾਡੀ ਮਦਦ ਕਰਦਾ ਹੈ। 

PunjabKesari

ਮੇਥੀ ਦੇ ਬੀਜਾਂ ਦਾ ਪਾਣੀ
ਢਿੱਡ ਦੀ ਗਰਮੀ ਨੂੰ ਸ਼ਾਂਤ ਕਰਨ ਲਈ ਮੇਥੀ ਦੇ ਬੀਜਾਂ ਨਾਲ ਤਿਆਰ ਠੰਡੇ ਪਾਣੀ ਦਾ ਸੇਵਨ ਕਰਨ ਨਾਲ ਲਾਭ ਮਿਲਦਾ ਹੈ। ਇਸ ਪਾਣੀ ਨੂੰ ਪੀਣ ਨਾਲ ਗਰਮੀ ਤੋਂ ਤੁਰੰਤ ਰਾਹਤ ਮਿਲ ਸਕਦੀ ਹੈ। ਇਸ ਨੂੰ ਬਣਾਉਣ ਲਈ 1 ਗਲਾਸ ਪਾਣੀ 'ਚ ਮੇਥੀ ਦੇ ਦਾਣੇ ਪਾ ਕੇ ਕੁਝ ਘੰਟਿਆਂ ਲਈ ਛੱਡ ਦਿਓ। ਹੁਣ ਇਸ ਪਾਣੀ ਨੂੰ ਪੀਓ। ਇਸ ਤੋਂ ਇਲਾਵਾ ਤੁਸੀਂ ਮੇਥੀ ਦੇ ਬੀਜਾਂ ਨੂੰ ਪਾਣੀ 'ਚ ਉਬਾਲ ਲਓ। ਇਸ ਤੋਂ ਬਾਅਦ ਇਸ ਪਾਣੀ ਨੂੰ ਕੁਝ ਸਮੇਂ ਲਈ ਠੰਡਾ ਕਰਨ ਲਈ ਫਰਿੱਜ 'ਚ ਰੱਖ ਦਿਓ। ਪਿਆਸ ਲੱਗਣ 'ਤੇ ਇਸ ਪਾਣੀ ਨੂੰ ਪੀਓ। ਇਸ ਨਾਲ ਵੀ ਢਿੱਡ ਦੀ ਗਰਮੀ ਦੂਰ ਹੋ ਸਕਦੀ ਹੈ। 

ਇਹ ਵੀ ਪੜ੍ਹੋ- ਨੌ ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚਿਆ ਦੇਸ਼ ਦਾ ਵਿਦੇਸ਼ੀ ਭੰਡਾਰ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

sunita

Content Editor

Related News