Health Tips: ਡਿਲਿਵਰੀ ਤੋਂ ਬਾਅਦ ਵਧੇ ਹੋਏ ਢਿੱਡ ਨੂੰ ਘਟਾਉਣ ਲਈ ਔਰਤਾਂ ਅਪਣਾਉਣ ਇਹ ਤਰੀਕੇ, ਹੋਵੇਗਾ ਫ਼ਾਇਦਾ
Thursday, Jun 13, 2024 - 05:53 PM (IST)
ਜਲੰਧਰ (ਬਿਊਰੋ) - ਡਿਲਿਵਰੀ ਤੋਂ ਬਾਅਦ ਜਨਾਨੀਆਂ ਦੇ ਸਰੀਰ ਵਿਚ ਕਈ ਤਰ੍ਹਾਂ ਦੇ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ। ਇਹ ਇਕ ਨੈਚੂਰਲ ਪ੍ਰੋਸੈੱਸ ਹੁੰਦਾ ਹੈ। ਡਿਲਿਵਰੀ ਤੋਂ ਬਾਅਦ ਜਨਾਨੀਆਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਵਿੱਚੋਂ ਇੱਕ ਵੱਡੀ ਪ੍ਰੇਸ਼ਾਨੀ ਹੈ ਮੋਟਾਪਾ। ਬਹੁਤ ਸਾਰੀਆਂ ਜਨਾਨੀਆਂ ਬੱਚਾ ਪੈਦਾ ਕਰਨ ਤੋਂ ਬਾਅਦ ਮੋਟੀਆਂ ਹੋ ਜਾਂਦੀਆਂ ਹਨ। ਲੱਖ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਡਿਲਿਵਰੀ ਦੇ ਬਾਅਦ ਪਹਿਲਾਂ ਜਿਹੀਆਂ ਸਲਿਮ ਨਹੀਂ ਹੋ ਪਾਉਂਦੀਆਂ। ਕੁਝ ਜਨਾਨੀਆਂ ਦਾ ਭਾਰ ਹੋਰ ਜ਼ਿਆਦਾ ਵਧ ਜਾਂਦਾ ਹੈ। ਜ਼ਿਆਦਾਤਰ ਇਹ ਭਾਰਤ ਦੀਆਂ ਜਨਾਨੀਆਂ ਨਾਲ ਹੁੰਦਾ ਹੈ। ਇਸ ਦਾ ਇੱਕ ਕਾਰਨ ਲਾਪਰਵਾਹੀ ਹੈ, ਜੋ ਅਕਸਰ ਜਨਾਨੀਆਂ ਕਰ ਦਿੰਦੀਆਂ ਹਨ...
ਭਾਰ ਘੱਟ ਕਰਨ ਲਈ ਜਨਾਨੀਆਂ ਜ਼ਰੂਰ ਅਪਣਾਉਣ ਇਹ ਘਰੇਲੂ ਨੁਸਖ਼ੇ
ਗਰਮ ਪਾਣੀ ਪੀਓ
ਪ੍ਰੈਗਨੈਂਸੀ ਤੋਂ ਬਾਅਦ ਜਨਾਨੀ ਸਵੇਰੇ ਖਾਲੀ ਢਿੱਡ ਗਰਮ ਪਾਣੀ ਜ਼ਰੂਰ ਪੀਓ ਜਾਂ ਫਿਰ ਇਸ ਵਿਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਢਿੱਡ ਦੀ ਚਰਬੀ ਬਹੁਤ ਜਲਦੀ ਘੱਟ ਹੋ ਜਾਵੇਗੀ।
ਪੜ੍ਹੋ ਇਹ ਵੀ : Health Tips: ਜੂਸ ਦਾ ਜ਼ਿਆਦਾ ਸੇਵਨ ਕਰਨ ਵਾਲੇ ਲੋਕ ਹੋ ਜਾਣ ਸਾਵਧਾਨ! ਖ਼ਰਾਬ ਹੋ ਸਕਦੀ ਹੈ ਤੁਹਾਡੀ 'ਕਿਡਨੀ'
ਸੌਂਫ ਅਤੇ ਅਜਵਾਈਨ ਦਾ ਪਾਣੀ
ਡਿਲਿਵਰੀ ਤੋਂ ਬਾਅਦ ਤੇਜ਼ੀ ਨਾਲ ਭਾਰ ਘੱਟ ਕਰਨ ਲਈ ਰੋਜ਼ਾਨਾ ਸਵੇਰੇ ਖਾਲੀ ਢਿੱਡ 1 ਗਿਲਾਸ ਸੌਂਫ ਅਤੇ ਅਜਵਾਇਨ ਦਾ ਪਾਣੀ ਪੀਓ। ਇਸ ਲਈ 1 ਚਮਚ ਸੌਂਫ ਅਤੇ ਅਜਵਾਇਨ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਸਵੇਰ ਸਮੇਂ ਉਬਾਲ ਕੇ ਪੀ ਲਓ।
ਗ੍ਰੀਨ-ਟੀ ਪੀਓ
ਸਵੇਰੇ ਨਾਸ਼ਤੇ ਵਿੱਚ 1 ਕੱਪ ਗ੍ਰੀਨ-ਟੀ ਜ਼ਰੂਰ ਪੀਓ ਅਤੇ ਪੂਰੇ ਦਿਨ ਵਿਚ 2-3 ਕੱਪ ਗ੍ਰੀਨ-ਟੀ ਪੀਓ। ਇਸ ਨਾਲ ਮੇਟਾਬੋਲੀਜ਼ਮ ਤੇਜ਼ ਹੋ ਜਾਂਦਾ ਹੈ ਅਤੇ ਮੋਟਾਪਾ ਬਹੁਤ ਜਲਦੀ ਘੱਟ ਹੁੰਦਾ ਹੈ।
ਪੜ੍ਹੋ ਇਹ ਵੀ : Health Tips: ਕੋਈ ਵੀ ਦਵਾਈ ਖਾਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਸਿਹਤ ਨੂੰ ਹੋ ਸਕਦੈ ਨੁਕਸਾਨ
ਮੇਥੀ ਦਾ ਪਾਣੀ
ਰੋਜ਼ਾਨਾ ਰਾਤ ਨੂੰ 1 ਚਮਚ ਮੇਥੀ ਦੇ ਬੀਜ 1 ਗਿਲਾਸ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਸਵੇਰ ਸਮੇਂ ਉਬਾਲ ਕੇ ਅਤੇ ਹਲਕਾ ਗੁਣਗੁਣਾ ਕਰਕੇ ਪੀ ਲਓ। ਇਸ ਪਾਣੀ ਨਾਲ ਭਾਰ ਤੇਜ਼ੀ ਨਾਲ ਘੱਟ ਹੋਵੇਗਾ ਅਤੇ ਹਾਰਮੋਨਸ ਵੀ ਕੰਟਰੋਲ ਰਹਿਣਗੇ।
ਦਾਲਚੀਨੀ ਅਤੇ ਲੌਂਗ ਦਾ ਕਾੜਾ
ਜੇਕਰ ਤੁਹਾਡਾ ਡਿਲਿਵਰੀ ਤੋਂ ਬਾਅਦ ਭਾਰ ਬਹੁਤ ਜ਼ਿਆਦਾ ਵੱਧ ਗਿਆ ਹੈ। ਇਸ ਨੂੰ ਘੱਟ ਕਰਨ ਲਈ ਦਾਲਚੀਨੀ ਅਤੇ ਲੌਂਗ ਦਾ ਕਾੜਾ ਬਣਾ ਕੇ ਪੀਓ।
ਪੜ੍ਹੋ ਇਹ ਵੀ : ਨਾ ਕੋਈ ਦਵਾਈ, ਨਾ ਡਾਈਟ ਪਲਾਨ! ਸ਼ੂਗਰ ਨੂੰ ਕੰਟਰੋਲ 'ਚ ਕਰਨ ਲਈ ਮਰੀਜ਼ ਰੋਜ਼ਾਨਾ ਕਰਨ ਇਹ ਕੰਮ, ਹੋਵੇਗਾ ਫ਼ਾਇਦਾ