ਕੈਮੀਕਲ ਲਿਪਸਟਿਕ ਪਹੁੰਚਾ ਰਹੀ ਹੈ ਬੁੱਲ੍ਹਾਂ ਨੂੰ ਨੁਕਸਾਨ? ਤਾਂ ਅਪਣਾਓ ਸ਼ਹਿਨਾਜ਼ ਹੁਸੈਨ ਦੇ ਇਹ ਟਿਪਸ

06/19/2024 5:24:28 PM

ਨਵੀਂ ਦਿੱਲੀ : ਖੂਬਸੂਰਤ ਦਿਖਣਾ ਹਰ ਕੋਈ ਪਸੰਦ ਕਰਦਾ ਹੈ। ਸ਼ਾਇਦ ਇਸੇ ਲਈ ਔਰਤਾਂ ਲਿਪਸਟਿਕ ਦੀ ਵਰਤੋਂ ਬਹੁਤ ਪਸੰਦ ਕਰਦੀਆਂ ਹਨ। ਲਿਪਸਟਿਕ ਮੇਕਅੱਪ ਦਾ ਅਜਿਹਾ ਹਿੱਸਾ ਹੈ ਜਿਸ ਤੋਂ ਬਿਨਾਂ ਸਾਡੀ ਦਿੱਖ ਅਧੂਰੀ ਮੰਨੀ ਜਾਂਦੀ ਹੈ। ਲਿਪਸਟਿਕ ਲਗਾਉਣ ਨਾਲ ਨਾ ਸਿਰਫ ਸਾਡੇ ਬੁੱਲ ਚੰਗੇ ਬਣਦੇ ਹਨ ਸਗੋਂ ਸਾਡੇ ਚਿਹਰੇ 'ਤੇ ਨਿਖਾਰ ਵੀ ਆਉਂਦਾ ਹੈ।
ਕੁਝ ਕੁੜੀਆਂ ਲਈ ਲਿਪਸਟਿਕ ਲਗਾਉਣਾ ਆਦਤ ਬਣ ਗਈ ਹੈ। ਅਜਿਹੇ 'ਚ ਕੀ ਤੁਸੀਂ ਜਾਣਦੇ ਹੋ ਕਿ ਵੱਖ-ਵੱਖ ਰੰਗਾਂ ਦੀਆਂ ਲਿਪਸਟਿਕ ਵੱਖ-ਵੱਖ ਤਰ੍ਹਾਂ ਦੇ ਕੈਮੀਕਲ ਨਾਲ ਬਣੀਆਂ ਹੁੰਦੀਆਂ ਹਨ। ਜੀ ਹਾਂ, ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਹੋਵੋਗੇ ਕਿ ਤੁਸੀਂ ਆਪਣੇ ਬੁੱਲ੍ਹਾਂ 'ਤੇ ਰੰਗ ਦੀ ਪਰਤ ਨਹੀਂ ਬਲਕਿ ਕੈਮੀਕਲ ਦੀ ਪਰਤ ਲਗਾ ਰਹੇ ਹੋ। ਇਹ ਨਾ ਸਿਰਫ਼ ਤੁਹਾਡੇ ਬੁੱਲ੍ਹਾਂ ਦੀ ਕੁਦਰਤੀ ਚਮਕ ਅਤੇ ਸੁੰਦਰਤਾ ਨੂੰ ਪ੍ਰਭਾਵਿਤ ਕਰਦੀ ਹੈ ਬਲਕਿ ਤੁਹਾਡੀ ਸਿਹਤ ਲਈ ਵੀ ਬਹੁਤ ਨੁਕਸਾਨਦਾਇਕ ਹੈ। ਕੈਮੀਕਲ ਵਾਲੀ ਲਿਪਸਟਿਕ ਲਗਾਉਣ ਨਾਲ ਬੁੱਲ੍ਹਾਂ 'ਤੇ ਮਾੜਾ ਅਸਰ ਪੈਂਦਾ ਹੈ ਕਿਉਂਕਿ ਬਾਜ਼ਾਰ ਵਿਚ ਉਪਲਬਧ ਜ਼ਿਆਦਾਤਰ ਲਿਪ ਗਲਾਸ ਅਤੇ ਲਿਪਸਟਿਕ ਵਿਚ ਕ੍ਰੋਮੀਅਮ, ਲੈੱਡ, ਐਲੂਮੀਨੀਅਮ, ਕੈਡਮੀਅਮ ਅਤੇ ਹੋਰ ਕਈ ਜ਼ਹਿਰੀਲੇ ਪਦਾਰਥ ਹੁੰਦੇ ਹਨ, ਜੋ ਬੇਹੱਦ ਘਾਤਕ ਮੰਨੇ ਜਾਂਦੇ ਹਨ।
ਸਿਹਤ ਲਈ ਹਾਨੀਕਾਰਕ 
ਲਿਪਸਟਿਕ ਦੀ ਵਰਤੋਂ ਕਰਨ ਨਾਲ ਪੇਟ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਦਰਅਸਲ, ਬੁੱਲ੍ਹਾਂ 'ਤੇ ਲਗਾਈ ਗਈ ਲਿਪਸਟਿਕ ਕਈ ਵਾਰ ਖਾਣਾ ਖਾਂਦੇ ਸਮੇਂ ਪੇਟ 'ਚ ਜਾਂਦੀ ਹੈ, ਜਿਸ ਕਾਰਨ ਇਸ 'ਚ ਮੌਜੂਦ ਕੈਮੀਕਲ ਸਰੀਰ 'ਚ ਦਾਖਲ ਹੋ ਜਾਂਦੇ ਹਨ। ਇਸ ਨਾਲ ਸਰੀਰ 'ਚ ਇਨਫੈਕਸ਼ਨ ਹੋਣ ਦਾ ਖਤਰਾ ਵਧ ਜਾਂਦਾ ਹੈ।

PunjabKesari
ਬੁੱਲ੍ਹਾਂ ਦੀ ਐਲਰਜੀ
ਲਿਪਸਟਿਕ ਵਿਚ ਰੰਗ ਬਣਾਉਣ ਲਈ ਮੈਂਗਨੀਜ਼, ਲੈੱਡ ਅਤੇ ਕੈਡਮੀਅਮ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਕਾਰਨ ਬੁੱਲ੍ਹਾਂ ਦੀ ਐਲਰਜੀ ਹੋ ਸਕਦੀ ਹੈ, ਤੁਹਾਡੇ ਬੁੱਲ੍ਹ ਕਾਲੇ ਹੋ ਸਕਦੇ ਹਨ ਅਤੇ ਉਹ ਵਾਰ-ਵਾਰ ਸੁੱਕ ਕੇ ਫੱਟ ਸਕਦੇ ਹਨ। ਲਿਪਸਟਿਕ ਦੀ ਜ਼ਿਆਦਾ ਵਰਤੋਂ ਕਰਨ ਨਾਲ ਚਮੜੀ ਦੇ ਪੋਰਸ ਬੰਦ ਹੋ ਜਾਂਦੇ ਹਨ। ਅਜਿਹੇ 'ਚ ਬੁੱਲ੍ਹਾਂ 'ਤੇ ਜ਼ਿਆਦਾ ਦੇਰ ਤੱਕ ਲਿਪਸਟਿਕ ਲਗਾਉਣ ਦੀ ਬਜਾਏ ਰੋਜ਼ਾਨਾ ਬੁੱਲ੍ਹਾਂ 'ਤੇ ਨਾਰੀਅਲ ਦਾ ਤੇਲ, ਸ਼ਹਿਦ ਜਾਂ ਐਲੋਵੇਰਾ ਜੈੱਲ ਲਗਾਓ। ਇਸ ਨਾਲ ਬੁੱਲ੍ਹ ਨਰਮ ਅਤੇ ਕੋਮਲ ਬਣੇ ਰਹਿਣਗੇ।
ਅੱਖ ਦੀ ਜਲਣ
ਆਮ ਤੌਰ 'ਤੇ ਅੱਖਾਂ 'ਚ ਜਲਣ ਉਦੋਂ ਹੁੰਦੀ ਹੈ ਜਦੋਂ ਅਸੀਂ ਅੱਖਾਂ 'ਤੇ ਕਾਜਲ ਜਾਂ ਮਸਕਰਾ ਲਗਾਉਂਦੇ ਹਾਂ। ਪਰ ਕੁਝ ਔਰਤਾਂ ਲਿਪਸਟਿਕ ਦੀ ਵਰਤੋਂ ਆਈਸ਼ੈਡੋ ਦੇ ਤੌਰ 'ਤੇ ਕਰਦੀਆਂ ਹਨ, ਜਿਸ ਨਾਲ ਉਨ੍ਹਾਂ ਦੀਆਂ ਅੱਖਾਂ 'ਚ ਜਲਣ ਹੋ ਸਕਦੀ ਹੈ। ਇੰਨਾ ਹੀ ਨਹੀਂ ਇਸ ਨਾਲ ਅੱਖਾਂ ਦੀ ਰੋਸ਼ਨੀ ਵੀ ਪ੍ਰਭਾਵਿਤ ਹੋ ਸਕਦੀ ਹੈ।
ਬਚਣ ਦੇ ਤਰੀਕੇ-
ਜਦੋਂ ਵੀ ਤੁਸੀਂ ਲਿਪਸਟਿਕ ਲਗਾਓ ਤਾਂ ਸਭ ਤੋਂ ਪਹਿਲਾਂ ਆਪਣੇ ਬੁੱਲ੍ਹਾਂ 'ਤੇ ਬਾਮ ਲਗਾਓ। ਇਸ ਨਾਲ ਬੁੱਲ੍ਹਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ।
-ਲਿਪਸਟਿਕ ਲਗਾਉਣ ਤੋਂ ਪਹਿਲਾਂ ਇਸ ਦੀ ਐਕਸਪਾਇਰੀ ਡੇਟ ਅਤੇ ਸਮੱਗਰੀ ਦੀ ਜਾਂਚ ਕਰੋ। ਰੋਜ਼ਾਨਾ ਲਿਪਸਟਿਕ ਲਗਾਉਣ ਦੀ ਬਜਾਏ ਕਿਸੇ ਵੀ ਤਿਉਹਾਰ, ਫੰਕਸ਼ਨ ਜਾਂ ਖਾਸ ਮੌਕੇ 'ਤੇ ਲਿਪਸਟਿਕ ਲਗਾਉਣ ਦੀ ਆਦਤ ਬਣਾਓ।
-ਰਾਤ ਨੂੰ ਸੌਣ ਤੋਂ ਪਹਿਲਾਂ ਲਿਪਸਟਿਕ ਨੂੰ ਸਾਫ਼ ਕਰਕੇ ਬੁੱਲ੍ਹਾਂ 'ਤੇ ਨਾਰੀਅਲ ਤੇਲ ਜਾਂ ਮਾਇਸਚਰਾਈਜ਼ਰ ਜ਼ਰੂਰ ਲਗਾਓ।

PunjabKesari
-ਜਦੋਂ ਵੀ ਤੁਸੀਂ ਲਿਪਸਟਿਕ ਲਗਾਉਂਦੇ ਹੋ ਤਾਂ ਧਿਆਨ ਰੱਖੋ ਕਿ ਇਹ ਉੱਚ ਗੁਣਵੱਤਾ ਵਾਲੀ ਹੋਣੀ ਚਾਹੀਦੀ ਹੈ। ਇਹ ਥੋੜ੍ਹੀ ਮਹਿੰਗੀ ਹੋ ਸਕਦਾ ਹੈ ਪਰ ਇਹ ਤੁਹਾਡੇ ਬੁੱਲ੍ਹਾਂ ਦੀ ਸੁੰਦਰਤਾ ਅਤੇ ਆਕਰਸ਼ਕਤਾ ਨੂੰ ਬਰਕਰਾਰ ਰੱਖੇਗਾ। ਬਿਹਤਰ ਹੋਵੇਗਾ ਕਿ ਬਾਜ਼ਾਰ 'ਚ ਮਿਲਣ ਵਾਲੀਆਂ ਸਸਤੀਆਂ ਲਿਪਸਟਿਕਾਂ ਤੋਂ ਪਰਹੇਜ਼ ਕਰਨਾ ਹੀ ਬਿਹਤਰ ਹੋਵੇਗਾ।
ਜੇਕਰ ਤੁਸੀਂ ਲਿਪ ਬਾਮ ਨਾਲ ਆਪਣੇ ਬੁੱਲ੍ਹਾਂ ਨੂੰ ਮਾਇਸਚੁਰਾਈਜ਼ ਨਹੀਂ ਕਰ ਰਹੇ ਹੋ ਤਾਂ ਤੁਹਾਨੂੰ ਲਿਪ ਪ੍ਰਾਈਮਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਬੁੱਲ੍ਹਾਂ ਨੂੰ ਸਮੂਦ ਬੇਸ ਮਿਲਦਾ ਹੈ।
-ਟਾਕਿਸਨ ਮੁਕਤ ਜਾਂ ਕੁਦਰਤੀ ਲਿਪਸਟਿਕ ਲਗਾਓ ਅਤੇ ਗਰਭ ਅਵਸਥਾ ਦੌਰਾਨ ਲਿਪਸਟਿਕ ਲਗਾਉਣ ਤੋਂ ਪਰਹੇਜ਼ ਕਰੋ ਕਿਉਂਕਿ ਤੁਹਾਡੀ ਕੁੱਖ ਵਿੱਚ ਬੱਚੇ ਦੀ ਸਿਹਤ ਵੀ ਤੁਹਾਡੀ ਜ਼ਿੰਮੇਵਾਰੀ ਹੈ।

(ਲੇਖਕਾ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸੁੰਦਰਤਾ ਮਾਹਰ ਹੈ ਅਤੇ ਹਰਬਲ ਰਾਣੀ ਵਜੋਂ ਮਸ਼ਹੂਰ ਹੈ)


Aarti dhillon

Content Editor

Related News