‘ਸੁੰਦਰ ਤੇ ਹੈਲਦੀ’ ਵਾਲਾਂ ਲਈ ਇੰਝ ਕਰੋ ਦਹੀਂ ਦਾ ਇਸਤੇਮਾਲ

Sunday, Jun 23, 2024 - 02:30 PM (IST)

ਦਹੀਂ ਸਿਰਫ ਖਾਣੇ ਦੇ ਕੰਮ ਹੀ ਨਹੀਂ ਆਉਂਦਾ, ਸਗੋਂ ਇਸ ਦੀ ਵਰਤੋਂ ਚਿਹਰੇ ਤੇ ਵਾਲਾਂ ਦੀ ਖੂਬਸੂਰਤੀ ਦੇ ਨਿਖਾਰ ਲਈ ਵੀ ਕੀਤੀ ਜਾਂਦੀ ਹੈ। ਆਪਣੇ ਖੁਸ਼ਕ ਅਤੇ ਡਿਗਦੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਦਹੀਂ ਦੀ ਵਰਤੋਂ ਕਰ ਕੇ ਵਾਲਾਂ ਨੂੰ ਨਵਾਂ ਜੀਵਨ ਦੇ ਸਕਦੇ ਹੋ।
ਘੁੰਗਰਾਲੇ ਵਾਲਾਂ ਲਈ
ਘੁੰਗਰਾਲੇ ਵਾਲ ਦੇਖਣ ’ਚ ਭਾਵੇਂ  ਬਹੁਤ ਖੂਬਸੂਰਤ ਲੱਗਦੇ ਹਨ ਪਰ ਇਨ੍ਹਾਂ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੁੰਦਾ ਹੈ। ਜੇਕਰ ਵਾਲ ਘੁੰਗਰਾਲੇ ਹੋਣ ਦੇ ਨਾਲ-ਨਾਲ ਲੰਬੇ ਵੀ ਹਨ ਅਤੇ  ਗੁੱਤ ਕਰਦੇ  ਸਮੇਂ ਹੱਥ ਹੀ ਨਹੀਂ ਆਉਂਦੇ ਤਾਂ ਤੁਸੀਂ ਇਨ੍ਹਾਂ ਲਈ ਦਹੀਂ ਦੇ ਪੈਕ ਦੀ ਵਰਤੋਂ ਕਰੋ। ਤੁਹਾਡੇ ਵਾਲ ਨਰਮ ਅਤੇ ਮੁਲਾਇਮ ਹੋ ਜਾਣਗੇ। ਇਕ ਸਾਫ ਕਟੋਰੀ ’ਚ 3 ਵੱਡੇ ਚੱਮਚ ਦਹੀਂ, 2 ਵੱਡੇ ਚੱਮਚ ਨਾਰੀਅਲ ਦਾ ਤੇਲ ਅਤੇ 4 ਵੱਡੇ ਚੱਮਚ ਐਲੋਵੇਰਾ ਲੈ ਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਆਪਣੇ ਵਾਲਾਂ ’ਤੇ ਲਗਾ ਕੇ 15 ਮਿੰਟਾਂ ਲਈ ਇੰਝ ਹੀ ਛੱਡ ਦਿਓ ਅਤੇ ਬਾਅਦ ’ਚ ਸ਼ੈਂਪੂ ਕਰ ਲਓ।
ਖੁਸ਼ਕ ਵਾਲਾਂ ਲਈ
ਦਹੀਂ, ਬਾਦਾਮ ਦਾ ਤੇਲ ਅਤੇ ਇਕ ਆਂਡੇ ਨੂੰ ਮਿਲਾ ਕੇ ਪੇਸਟ ਬਣਾ ਲਓ। ਇਹ ਤੁਹਾਡੇ ਵਾਲਾਂ ਨੂੰ ਜੜ੍ਹੋਂ ਲੈ ਕੇ ਸਿਰੇ ਤਕ ਠੀਕ ਕਰਦਾ ਹੈ। ਆਂਡੇ ਅਤੇ ਬਾਦਾਮ ਦੇ ਤੇਲ ਵਿਚ ਮੌਜੂਦ ਵਿਟਾਮਿਨ ਅਤੇ ਪੋਸ਼ਕ ਤੱਤ ਖੁਸ਼ਕ ਵਾਲਾਂ ਦਾ ਇਲਾਜ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਇਹ ਪੇਸਟ ਤੁਹਾਡੇ ਵਾਲਾਂ ਨੂੰ ਕੋਮਲ ਬਣਾਉਂਦਾ ਹੈ ਅਤੇ ਹਾਈਡ੍ਰੇਟਿਡ ਵੀ ਰੱਖਦਾ ਹੈ। ਇਸ ਨੂੰ 30 ਮਿੰਟਾਂ ਲਈ ਵਾਲਾਂ ’ਤੇ ਲੱਗਾ ਰਹਿਣ ਦਿਓ ਅਤੇ ਬਾਅਦ ’ਚ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਇਸ ਨਾਲ ਤੁਹਾਡੇ ਡੈਂਡ੍ਰਫ ਤੋਂ ਵੀ ਛੁਟਕਾਰਾ ਮਿਲੇਗਾ।
ਝੜਦੇ ਵਾਲਾਂ ਲਈ
ਜੇਕਰ ਤੁਸੀਂ ਝੜਦੇ ਵਾਲਾਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਇਨ੍ਹਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨਾ ਹੋਵੇਗਾ। ਮੇਥੀ ਦੇ ਦਾਣਿਆਂ ਅਤੇ ਦਹੀਂ ’ਚ ਮੌਜੂਦ ਪੋਸ਼ਕ ਤੱਤ ਉਨ੍ਹਾਂ ਨੂੰ ਜੜ੍ਹੋਂ ਮਜ਼ਬੂਤ ਬਣਾਉਂਦੇ ਹਨ।
ਦਹੀਂ ਅਤੇ ਮੇਥੀ ਦਾ ਮਿਕਸਰ ਬਣਾਉਣ ਲਈ ਇਕ ਬਲੈਂਡਰ ਵਿਚ ਮੇਥੀ ਦੇ ਕੁਝ ਬੀਜ ਪਾ ਕੇ ਉਨ੍ਹਾਂ  ਨੂੰ ਪੀਸ ਲਓ। ਹੁਣ ਇਨ੍ਹਾਂ ਪੀਸੇ ਹੋਏ ਦਾਣਿਆਂ ’ਚ ਦਹੀਂ  ’ਚ ਮਿਲਾ ਕੇ ਇਸ ਦਾ ਪੇਸਟ ਤਿਆਰ ਕਰ ਕੇ ਇਸ ਨੂੰ ਆਪਣੇ ਸਿਰ ਅਤੇ ਵਾਲਾਂ ’ਚ ਲਗਾਓ।
ਪੇਸਟ ਲੱਗਣ ਤੋਂ ਬਾਅਦ ਤੁਹਾਡੇ ਸਿਰ ਦੇ ਹਲਕੇ ਹੱਥਾਂ ਨਾਲ ਮਾਲਸ਼ ਕਰੋ। ਵਾਲਾਂ ਨੂੰ ਧੋਣ ਲਈ ਕੋਸਾ ਪਾਣੀ ਅਤੇ ਸ਼ੈਂਪੂ ਦੀ ਵਰਤੋਂ ਕਰੋ। ਇਸ ਦੀ ਰੋਜ਼ਾਨਾ ਵਰਤੋਂ ਨਾਲ ਲਾਭ ਮਿਲੇਗਾ।


Aarti dhillon

Content Editor

Related News