ਇਸ ਸਕਰਬ ਦੀ ਵਰਤੋਂ ਨਾਲ ਹੋ ਜਾਣਗੀਆਂ ਚਿਹਰੇ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ
Wednesday, Apr 05, 2017 - 04:38 PM (IST)

ਮੁੰਬਈ— ਹਰ ਲੜਕੀ ਦਾ ਸੁਪਨਾ ਹੁੰਦਾ ਹੈ ਕਿ ਉਹ ਖੂਬਸੂਰਤ ਹੋਵੇ ਪਰ ਚਿਹਰੇ ਉੱਪਰ ਮੌਜ਼ੂਦ ਮੁਹਾਸੇ, ਦਾਗ, ਵਾਈਟਹੈਡਸ ਅਤੇ ਬਲੈਕਹੈਡਸ ਵਰਗੀਆਂ ਸਮੱਸਿਆਵਾਂ ਖੂਬਸੂਰਤੀ ''ਚ ਰੁਕਾਵਟ ਬਣ ਜਾਂਦੀਆਂ ਹਨ। ਬਲੈਕਹੈਡਸ ਦੀ ਪਰੇਸ਼ਾਨੀ ਜ਼ਿਆਦਾਤਰ ਤੇਲ ਵਾਲੀ ਚਮੜੀ ਵਾਲਿਆਂ ਨੂੰ ਹੁੰਦੀ ਹੈ। ਇਸ ਤੋਂ ਇਲਾਵਾ ਚਮੜੀ ਉਪਰ ਮਿੱਟੀ ਨਾਲ ਅਤੇ ਪੂਰੀ ਨੀਂਦ ਨਾ ਲੈਣ ਕਾਰਨ ਵੀ ਬਲੈਕਹੈਡਸ ਹੋ ਸਕਦੇ ਹਨ। ਵੈਸੇ ਤਾਂ ਬਲੈਕਹੈਡਸ ਕੱਢਣ ਲਈ ਬਾਜ਼ਾਰ ਤੋਂ ਕਈ ਪ੍ਰੋਡਕਟ ਮਿਲ ਜਾਂਦੇ ਹਨ, ਪਰ ਇਨ੍ਹਾਂ ''ਚ ਕੈਮੀਕਲ ਮਿਲੇ ਹੁੰਦੇ ਹਨ ਜੋ ਚਮੜੀ ਨੁਕਸਾਨ ਪਹੁੰਚਾਉਂਦੇ ਹਨ। ਤੁਸੀਂ ਕੁੱਝ ਘਰੇਲੂ ਤਰੀਕ ਆਪਣਾ ਕੇ ਵੀ ਇਸ ਪਰੇਸ਼ਾਨੀ ਤੋਂ ਰਾਹਤ ਪਾ ਸਕਦੇ ਹੋ।
ਜ਼ਰੂਰੀ ਸਮੱਗਰੀ
- ਜਾਏਫਲ ਪਾਊਡਰ
- 2 ਚਮਚ ਦੁੱਧ
ਜਾਏਫਲ ਸਕਰਬ ਬਣਾਉਣ ਦਾ ਤਰੀਕਾ
1. ਸਭ ਤੋਂ ਪਹਿਲਾਂ 2 ਚਮਚ ਦੁੱਧ ''ਚ 2 ਚਮਚ ਜਾਏਫਲ ਪਾਊਡਰ ਮਿਲਾ ਕੇ ਇਕ ਪੇਸਟ ਤਿਆਰ ਕਰ ਲਓ।
2. ਇਸ ਤੋਂ ਬਾਅਦ ਜਾਏਫਲ ਸਕਰਬ ਨੂੰ ਆਪਣੇ ਚਿਹਰੇ ''ਤੇ ਲਗਾਓ।
3. ਇਸ ਨੂੰ ਚਿਹਰੇ ਉੱਪਰ 2 ਮਿੰਟਾਂ ਤੱਕ ਲਗਾ ਕੇ ਰੱਖੋ ਅਤੇ ਫਿਰ ਠੰਡੇ ਪਾਣੀ ਨਾਲ ਚਿਹਰੇ ਨੂੰ ਧੋ ਲਓ।
4. ਜਾਏਫਲ ਚਿਹਰੇ ਦੇ ਮੁਸਾਮਾਂ ''ਚ ਜਾ ਕੇ ਗੰਦਗੀ ਨੂੰ ਬਾਹਰ ਕੱਢਦਾ ਹੈ ਅਤੇ ਬਲੈਕਹੈਡਸ ਦੀ ਪਰੇਸ਼ਾਨੀ ਦੂਰ ਹੋ ਜਾਂਦੀ ਹੈ।
5. ਜੇਕਰ ਤੁਹਾਡੀ ਚਮੜੀ ਡ੍ਰਾਈ ਹੈ ਤਾਂ ਦੁੱਧ ਦੀ ਜਗ੍ਹਾ ਫੁੱਲ ਫੈਟ ਮਿਕਲ ਵੀ ਇਸਤੇਮਾਲ ਕਰ ਸਕਦੇ ਹੋ। ਜੇਕਰ ਤੇਲ ਵਾਲੀ ਚਮੜੀ ਹੈ ਤਾਂ ਸ਼ਹਿਦ ਦਾ ਇਸਤੇਮਾਲ ਕਰੋ।