ਅਨੋਖਾ ਪਿੰਡ, ਜਿੱਥੇ ਔਰਤਾਂ ਦੇ ਹਨ ਸਭ ਤੋਂ ਲੰਬੇ ਵਾਲ
Monday, Jan 09, 2017 - 01:34 PM (IST)

ਮੁੰਬਈ—ਹਰ ਔਰਤ ਚਾਹੁੰਦੀ ਹੈ ਕਿ ਉਸ ਦੇ ਵਾਲ ਲੰਬੇ ਅਤੇ ਖੂਬਸੂਰਤ ਹੋਣ। ਵਾਲਾਂ ਨੂੰ ਖੂਬਸੂਰਤ ਬਣਾਉਣ ਦੇ ਲਈ ਕਈ ਹੇਅਰ ਪ੍ਰੋਡਕਟ ਦਾ ਇਸਤੇਮਾਲ ਕਰਦੀ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਦੇ ਬਾਰੇ ਦੱਸਣ ਜੀ ਰਹੇ ਹਾਂ , ਜਿੱਥੇ ਰਹਿਣ ਵਾਲੀਆਂ ਔਰਤਾਂ ਦੇ ਵਾਲ 3 ਤੋਂ 7 ਫੁੱਟ ਲੰਬੇ ਹੁੰਦੇ ਹਨ। ਜੀ ਹਾਂ, ਚੀਨ ਦੇ ਗੁਆਂਗਸ਼ੀ ਪ੍ਰਾਤ ਦੇ ਹੁਆਂਗਲੁਓ ਪਿੰਡ ਦੀਆਂ ਔਰਤਾਂ ਦੇ ਵਾਲ 7 ਫੁੱਟ ਤੱਕ ਲੰਬੇ ਹੁੰਦੇ ਹਨ।
ਇਸ ਪਿੰਡ ''ਚ ਰਹਿਣ ਵਾਲੀ ਇਹ ਜਨਜਾਤੀ 200 ਸਾਲ ਪੁਰਾਣੀ ਹੈ। ਇਹ ਔਰਤਾਂ ਯਾਓ ਜਾਤੀ ਦੀਆਂ ਹਨ, ਜੋ ਆਪਣੇ ਵਾਲਾ ਦੀ ਖੂਬਸੂਰਤੀ ਦੇ ਲਈ ਚੀਨ ''ਚ ਮਸ਼ਹੂਰ ਹੈ। ਇਸ ਜਨਜਾਤੀ ''ਚ 60 ਔਰਤਾਂ ਹਨ। ਇਨ੍ਹਾਂ ਔਰਤਾਂ ਦੇ ਸਭ ਤੋਂ ਛੋਟੇ ਵਾਲ 3 ਫੁੱਟ ਦੇ ਹੁੰਦੇ ਹਨ ਅਤੇ ਸਭ ਤੋਂ ਲੰਬੇ ਵਾਲ 7 ਫੁੱਟ ਦੇ ਹੁੰਦੇ ਹਨ। ਇਸ ਪਿੰਡ ''ਚ ਰਹਿਣ ਵਾਲੀ 51 ਸਾਲ ਦੀ ਪਾਨ ਜਿਫੇਂਗ ਨਾਮਕ ਔਰਤਾ ਅੱਜ ਵੀ ਇਸ ਪਰੰਪਰਾ ਨੂੰ ਨਿਭਾ ਰਹੀ ਹੈ।
ਇਸ ਪਰੰਪਰਾ ਦੇ ਅਨੁਸਾਰ ਜਦੋਂ ਕੋਈ ਲੜਕੀ 18 ਸਾਲ ਦੀ ਹੁੰਦੀ ਹੈ ਤਾਂ ਉਸਦੇ ਵਾਲ ਕੱਟ ਦਿੱਤੇ ਜਾਂਦੇ ਹਨ । ਵਾਲ ਕੱਟਣ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਜਵਾਨ ਅਤੇ ਵਿਆਹ ਦਾ ਲਾਇਕ ਹੋ ਗਈ ਹੈ। ਇਸ ਪਰੰਪਰਾ ਨੂੰ ਨਿਭਾਉਣ ਦੇ ਬਾਅਦ ਲੜਕੀ ਆਪਣੇ ਵਾਲ ਕੱਟਵਾ ਨਹੀਂ ਸਕਦੀ। ਆਪਣੇ ਕਾਲੇ ਅਤੇ ਲੰਬੇ ਵਾਲਾਂ ਦੇ ਲਈ ਇਹ ਔਰਤਾਂ ਚੀਨ ''ਚ ਇੱਕ ਅੱਲਗ ਪਛਾਣ ਬਣਾ ਚੁਕੀਆਂ ਹਨ। ਇਨ੍ਹਾਂ ਦੇ ਵਾਲ ਦੇਖ ਕੇ ਕਈ ਔਰਤਾਂ ਦੇ ਮੰਨ ''ਚ ਇਹ ਖਿਆਲ ਆਉਦਾ ਹੈ ਕਿ ਕਾਸ਼ ਸਾਡੇ ਵਾਲ ਵੀ ਇਨ੍ਹਾਂ ਦੇ ਵਰਗੇ ਹੁੰਦੇ।