ਘਰ ''ਚ ਬਣਾਓ ਗਰਮਾ-ਗਰਮ Tomato Soup

11/08/2018 1:44:07 PM

ਜਲੰਧਰ— ਵਿਟਾਮਿਨ ਏ, ਬੀ-6, ਸੀ ਨਾਲ ਭਰਪੂਰ ਟਮਾਟਰ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜ਼ਿਆਦਾਤਰ ਲੋਕ ਇਸ ਨੂੰ ਖਾਣ ਦੀ ਥਾਂ ਸੂਪ ਬਣਾ ਕੇ ਪੀਂਦੇ ਹਨ। ਉਂਝ ਤਾਂ ਮਾਰਕਿਟ ਵਿਚ ਤੁਹਾਨੂੰ ਸੂਪ ਆਸਾਨੀ ਨਾਲ ਮਿਲ ਜਾਵੇਗਾ ਪਰ ਇਹ ਸਿਹਤ ਲਈ ਚੰਗਾ ਨਹੀ ਹੁੰਦਾ। ਅਜਿਹੀ ਹਾਲਤ ਵਿਚ ਤੁਸੀਂ ਘਰ 'ਚ ਹੀ ਆਸਾਨੀ ਨਾਲ ਸੂਪ ਬਣਾ ਕੇ ਪੀ ਸਕਦੇ ਹੋ। ਅੱਜ ਅਸੀਂ ਤੁਹਾਨੂੰ ਘਰ 'ਚ ਹੀ ਸੂਪ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ।
ਸਮੱਗਰੀ—
ਟਮਾਟਰ - 4
ਕਾਲੀ ਮਿਰਚ ਪਾਊਡਰ - 1/2 ਚੱਮਚ
ਚੀਨੀ - 1/2 ਚੱਮਚ
ਮੱਖਣ - 1 ਚੱਮਚ
ਕਾਲਾ ਨਮਕ - 1/2 ਚੱਮਚ
ਨਮਕ - ਸੁਆਦ ਮੁਤਾਬਕ
ਹਰੀ ਧਨੀਆ - ਥੋੜ੍ਹਾ ਜਿਹਾ ਬਰੀਕ ਕੱਟਿਆ ਹੋਇਆ
ਮਲਾਈ ਜਾਂ ਤਾਜੀ ਕਰੀਮ - 1 ਚੱਮਚ
ਸੂਪ ਬਣਾਉਣ ਦੀ ਵਿਧੀ—
1. ਸੂਪ ਬਣਾਉਣ ਲਈ ਸਭ ਤੋਂ ਪਹਿਲਾਂ ਟਮਾਟਰ ਨੂੰ ਚੰਗੀ ਤਰ੍ਹਾਂ ਧੋ ਕੇ ਬਰੀਕ ਟੁੱਕੜਿਆਂ 'ਚ ਕੱਟ ਲਓ।
2. ਹੁਣ ਇਕ ਬਰਤਨ ਵਿਚ 2 ਕੱਪ ਪਾਣੀ ਪਾ ਕੇ ਉਸ ਵਿਚ ਟਮਾਟਰ ਪਾ ਕੇ ਘੱਟ ਗੈਸ 'ਤੇ ਉੱਬਲਣ ਲਈ ਰੱਖ ਦਿਓ।
3. ਜਦੋਂ ਟਮਾਟਰ ਚੰਗੀ ਤਰ੍ਹਾਂ ਗਰਮ ਹੋ ਕੇ ਪੱਕ ਜਾਣ ਤਾਂ ਗੈਸ ਬੰਦ ਕਰ ਦਿਓ।
4. ਫਿਰ ਟਮਾਟਰ ਨੂੰ ਠੰਡੇ ਪਾਣੀ 'ਚ ਪਾ ਕੇ ਉਸ ਦੇ ਛਿੱਲਕੇ ਉਤਾਰਣ ਤੋਂ ਬਾਅਦ ਪੀਸ ਲਓ।
5. ਪੀਸੇ ਹੋਏ ਟਮਾਟਰ ਦੇ ਗੁੱਦੇ ਨੂੰ ਛਾਨ ਕਰ ਬੀਜ ਵੱਖਰੇ ਕਰ ਦਿਓ।
6. ਹੁਣ ਪੀਸੇ ਹੋਏ ਟਮਾਟਰ ਨੂੰ ਉੱਬਲਣ ਲਈ ਰੱਖ ਦਿਓ। ਉੱਬਾਲ ਆਉਣ 'ਤੇ ਸੂਪ ਵਿਚ 1/2 ਚੱਮਚ ਚੀਨੀ, 1/2 ਚੱਮਚ , 1/2 ਚੱਮਚ ਕਾਲੀ ਮਿਰਚ ਪਾਊਡਰ ਪਾ ਕੇ 7 ਤੋਂ 8 ਮਿੰਟ ਤੱਕ ਪਕਾ ਲਓ।
7. ਤੁਹਾਡਾ ਟਮਾਟਰ ਸੂਪ ਬਣ ਕੇ ਤਿਆਰ ਹੈ। ਸਰਵ ਕਰੋ।


manju bala

Content Editor

Related News