ਬੱਚਿਆਂ ''ਚ ਚੰਗੇ ਗੁਣ ਵਿਕਸਿਤ ਕਰਨ ਲਈ ਉਨ੍ਹਾਂ ਨੂੰ ਬਚਪਨ ''ਚ ਹੀ ਸਿਖਾਓ ਚੰਗੀਆਂ ਆਦਤਾਂ

Sunday, Jul 21, 2024 - 06:41 PM (IST)

ਜਲੰਧਰ- ਸਾਰੇ ਪੇਰੈਂਟਸ ਆਪਣੇ ਬੱਚਿਆਂ ਨੂੰ ਚੰਗੇ ਵਿਕਾਸ ਲਈ ਨਾ ਸਿਰਫ  ਉਨ੍ਹਾਂ ਦੀ ਡਾਈਟ ਦਾ ਧਿਆਨ ਰੱਖਦੇ ਹਨ, ਸਗੋਂ ਉਨ੍ਹਾਂ ਨੂੰ ਚੰਗੀਆਂ ਅਤੇ ਮਾੜੀਆਂ ਆਦਤਾਂ ਬਾਰੇ ਵੀ ਦੱਸਦੇ ਹਨ। ਅਜਿਹੇ ’ਚ ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਸਿਰਫ ਅਤੇ ਸਿਰਫ ਚੰਗੀਆਂ ਆਦਤਾਂ ਹੀ ਸਿੱਖਣ। ਇਸ ਲਈ ਪੇਰੈਂਟਸ ਨੂੰ ਉਨ੍ਹਾਂ ਨੂੰ ਬਚਪਨ ਤੋਂ ਹੀ ਚੰਗੀਆਂ ਆਦਤਾਂ ਸਿਖਾਉਣੀਆਂ ਚਾਹੀਦੀਆਂ ਹਨ, ਤਾਂ ਕਿ ਭਵਿੱਖ  ’ਚ ਉਹ ਆਪਣੀਆਂ ਆਦਤਾਂ ਨੂੰ ਲੈ ਕੇ ਅਲਰਟ ਰਹਿਣ। ਤੁਹਾਨੂੰ ਅਜਿਹੀਆਂ ਆਦਤਾਂ ਬਾਰੇ ਦੱਸਦੇ ਹਾਂ, ਜਿਨ੍ਹਾਂ ਜ਼ਰੀਏ ਤੁਸੀਂ ਬੱਚਿਆਂ ਨੂੰ ਚੰਗੀਆਂ ਆਦਤਾਂ ਸਿਖਾ ਸਕਦੇ ਹੋ।

ਸਾਫ-ਸਫਾਈ ਨਾਲ ਜੁੜੀਆਂ ਆਦਤਾਂ
ਇਸ ਉਮਰ ’ਚ ਬੱਚਿਆਂ ਨੂੰ ਸਾਫ-ਸਫਾਈ ਨਾਲ ਜੁੜੀਆਂ ਆਦਤਾਂ ਬਾਰੇ ਜ਼ਰੂਰ ਦੱਸੋ। ਉਨ੍ਹਾਂ ਨੂੰ ਇਹ ਵੀ ਸਮਝਾਓ ਕਿ ਜਦ ਉਹ ਬਾਹਰ ਤੋਂ ਘਰ ਆਉਣ ਤਾਂ ਸਭ ਤੋਂ ਪਹਿਲਾਂ ਹੱਥ-ਮੂੰਹ ਧੋਣ। ਬਿਨਾਂ ਹੱਥ ਧੋਤੇ ਉਹ ਕਿਸੇ ਚੀਜ਼ ਨੂੰ ਵੀ ਹੱਥ ਨਾ ਲਾਉਣ। ਬੱਚਿਆਂ ਨੂੰ ਇਹ ਵੀ ਦੱਸੋ ਕਿ ਕੂੜੇ ਨੂੰ ਇੱਧਰ-ਉੱਧਰ ਨਾ ਸੁੱਟੋ। ਕੂੜੇ ਨੂੰ ਡਸਟਬਿਨ ’ਚ ਹੀ ਪਾਓ। ਅਜਿਹਾ ਕਰਨ ਨਾਲ ਬੱਚਿਆਂ ’ਚ ਸਾਫ-ਸਫਾਈ ਦੀ ਆਦਤ ਵੀ ਵਿਕਸਿਤ ਹੋਵੇਗੀ।

ਹੈਲਦੀ ਡਾਈਟ ਦਿਓ 
ਅੱਜਕਲ੍ਹ ਦੇ ਬੱਚੇ ਚਿਪਸ, ਮਠਿਆਈ, ਜੰਕ ਫੂਡਸ ਖਾਣਾ ਪਸੰਦ ਕਰਦੇ ਹਨ। ਅਜਿਹੇ ’ਚ ਤੁਸੀਂ ਉਨ੍ਹਾਂ ਨੂੰ ਘਰ ਦਾ ਖਾਣਾ ਹੀ ਖੁਆਓ। ਫਲ-ਸਬਜ਼ੀਆਂ, ਦੁੱਧ-ਦਹੀਂ ਆਦਿ ਬੱਚੇ ਦੇ ਸ਼ਰੀਰ ਲਈ ਕਿੰਨੇ ਫਾਇਦੇਮੰਦ ਹੁੰਦੇ ਹਨ, ਇਸ ਦਾ ਮਹੱਤਵ ਵੀ ਬੱਚਿਆਂ ਨੂੰ ਦੱਸੋ। ਇਹ ਸਭ ਚੀਜ਼ਾਂ ਤੁਸੀਂ ਬੱਚਿਆਂ ਦੀ ਡਾਈਟ ’ਚ ਸ਼ਾਮਲ ਕਰ ਸਕਦੇ ਹੋ।

ਦੂਜਿਆਂ ਦੀ ਮਦਦ ਕਰਨੀ ਸਿਖਾਓ
ਚੰਗੀਆਂ ਆਦਤਾਂ ’ਚ ਬੱਚਿਆਂ ਨੂੰ ਦੂਜਿਆਂ ਦੀ ਮਦਦ ਕਰਨਾ ਵੀ ਜ਼ਰੂਰ ਸਿਖਾਓ। ਉਨ੍ਹਾਂ ਨੂੰ ਦੱਸੋ ਕੇ ਜੇ  ਉਨ੍ਹਾਂ ਦੇ ਕਿਸੇ ਦੋਸਤ ਨੂੰ ਮਦਦ ਦੀ ਲੋੜ ਹੈ ਤਾਂ ਉਹ ਉਸ ਦੀ ਮਦਦ ਕਰ ਸਕਦੇ ਹਨ।

ਨੇਚਰ ਨਾਲ ਪਿਆਰ ਕਰਨਾ
ਬੱਚਿਆਂ ਨੂੰ ਨੇਚਰ ਨਾਲ ਪਿਆਰ ਕਰਨਾ ਜ਼ਰੂਰ ਸਿਖਾਓ। ਉਨ੍ਹਾਂ ਨੂੰ ਦੱਸੋ ਕਿ ਕੁਦਰਤ ਦਾ ਕੀ ਮਹੱਤਵ ਹੈ। ਕਈ ਬੱਚਿਆਂ ਨੂੰ ਪਾਣੀ ਨਾਲ ਖੇਡਣ ਦੀ ਆਦਤ ਹੁੰਦੀ ਹੈ, ਅਜਿਹੇ ’ਚ ਉਹ ਪਾਣੀ ਨੂੰ ਵੇਸਟ ਕਰ ਦਿੰਦੇ ਹਨ। ਉਨ੍ਹਾਂ ਨੂੰ ਪਾਣੀ ਦਾ ਮਹੱਤਵ ਦੱਸੋ। ਇਸ ਦੇ ਇਲਾਵਾ ਬੱਚਿਆਂ ਨੂੰ ਪਸ਼ੂ-ਪੰਛੀਆਂ ਨਾਲ ਪਿਆਰ ਕਰਨਾ ਵੀ ਜ਼ਰੂਰ ਸਿਖਾਓ।

ਵੱਡਿਆਂ ਦਾ ਸਨਮਾਨ ਕਰਨਾ ਸਿਖਾਓ
ਬੱਚਿਆਂ ਦਾ ਸੁਭਾਅ ਚੰਚਲ ਹੁੰਦਾ ਹੈ, ਕਿਸੇ ਨਾਲ ਕਿਹੜੀ ਗੱਲ ਕਰਨੀ ਹੈ, ਉਹ ਕਈ ਵਾਰ ਇਹ ਗੱਲ ਨਹੀਂ ਸਮਝ ਪਾਉਂਦੇ। ਅਜਿਹੇ ’ਚ ਪੇਰੈਂਟਸ ਹੋਣ ਦੇ ਨਾਤੇ ਤੁਸੀਂ ਉਨ੍ਹਾਂ ਨੂੰ ਦੱਸੋ ਕਿ ਉਹ ਆਪਣੇ ਤੋਂ ਵੱਡਿਆਂ ਦਾ ਸਨਮਾਨ ਕਰਨ।


Tarsem Singh

Content Editor

Related News