ਤਿਉਹਾਰਾਂ ਦੇ ਸੀਜ਼ਨ ’ਚ ਅਜਿਹੀ ਹੋਵੇ ਤੁਹਾਡੀ ਫੈਸਟੀਵਲ ‘ਡੇਅ ਲੁੱਕ’
Thursday, Oct 17, 2024 - 03:33 PM (IST)
ਅੰਮ੍ਰਿਤਸਰ (ਕਵਿਸ਼ਾ)-ਸਾਡੇ ਭਾਰਤੀਆਂ ਲਈ ਤਿਉਹਾਰਾਂ ਦਾ ਸੀਜ਼ਨ ਅਜਿਹਾ ਮੌਕਾ ਹੁੰਦਾ ਹੈ, ਜਦੋਂ ਅਸੀਂ ਸਭ ਤੋਂ ਖਾਸ ਦਿਖਣਾ ਚਾਹੁੰਦੇ ਹਾਂ। ਇਸ ਲਈ ਸਾਨੂੰ ਸਾਰਿਆਂ ਨੂੰ ਕੁਝ ਖਾਸ ਚੁਣੀਆਂ ਗਈਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਹ ਜਾਣਨ ਲਈ ਕਿ ਤਿਉਹਾਰਾਂ ਦੇ ਸੀਜ਼ਨ ਵਿਚ ਸਾਡਾ ‘ਡੇਅ ਲੁੱਕ’ ਕੀ ਹੋਣਾ ਚਾਹੀਦਾ ਹੈ ਇਸ ਲਈ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਰੰਗਾਂ ਦੀ ਚੋਣ ਕਰਦੇ ਸਮੇਂ ਦਿਨ ਵਿਚ ਸੂਰਜ ਦੀ ਚਮਕ ਨੂੰ ਧਿਆਨ ਵਿਚ ਰੱਖਦੇ ਹੋਏ, ਰੰਗਾਂ ਦੀ ਚੋਣ ਕਰਨੀ ਚਾਹੀਦੀ ਹੈ, ਜਿਸ ਵਿਚ ਪੇਸਟਲ ਸ਼ੇਡਸ ਵਰਗੇ ਪਾਊਡਰ ਬਲਿਊ, ਬਲੱਸ਼ ਪਿੰਕ, ਮਿੰਟ ਗਰੀਨ ਅਤੇ ਲੈਵੈਂਡਰ ਦਿਨ ਦੇ ਸਮੇਂ ਲਈ ਸਹੀ ਹਨ। ਇਹ ਰੰਗ ਹਲਕੇ, ਤਾਜ਼ੇ ਅਤੇ ਵਧੀਆ ਮਹਿਸੂਸ ਕਰਦੇ ਹਨ ਜੋ ਕੁਦਰਤੀ ਰੌਸ਼ਨੀ ਵਿੱਚ ਬਹੁਤ ਸ਼ਾਨਦਾਰ ਦਿਖਾਈ ਦਿੰਦੇ ਹਨ।
ਅਜਿਹੇ ਰੰਗ ਦੇਖਣ ਵਿਚ ਬਿਨ੍ਹਾਂ ਜ਼ਿਆਦਾ ਚਮਕ-ਦਮਕ ਦੇ ਵੀ ਫੈਸਟੀਵ ਲਈ ਪ੍ਰਫੈਕਟ ਲੁੱਕ ਕ੍ਰਿਏਟ ਕਰਦੇ ਹਨ। ਫੈਸਟੀਵਲ ਡੇਅ ਲੁੱਕ ਲਈ ਜਿਹੜੀ ਦੂਜੀ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਉਹ ਇਹ ਹੈ ਆਊਟਫਿੱਟ ’ਤੇ ਧਾਗੇ ਦੀ ਖੂਬਸੂਰਤ ਕਢਾਈ ਤੋਂ ਇਲਾਵਾ ਕਿਸੇ ਹੋਰ ਚਮਕੀਲੀ ਭੜਕੀਲੀ ਚੀਜ਼ ਦਾ ਇਸਤੇਮਾਲ ਨਾ ਹੋਵੇ, ਧਾਂਗੇ ਦੀ ਕਢਾਈ ਇਕ ਸਪੂੰਰਨ ਲੁੱਕ ਦਿੰਦੀ ਹੈ ਉਹ ਉਤਸਵ ਦਾ ਅਹਿਸਾਸ ਦੇਣ ਵਿਚ ਸਪੂਰਨ ਰੂਪ ਵੀ ਹੁੰਦੀ ਹੈ।
ਜ਼ਿਆਦਾ ਹੈਵੀ ਲੱਗੇ ਬਿਨ੍ਹਾਂ ਇਹ ਆਪਣੇ ਆਪ ਵਿਚ ਇਕ ਕੰਪਲੀਟ ਲੁੱਕ ਕ੍ਰਿਏਟ ਕਰਦੀ ਹੈ। ਹਲਕੇ ਪੈਸਟਲ ਧਾਗੇ ਦੀ ਕਢਾਈ ਦੇ ਡਿਜਾਇਨ ਟ੍ਰੈਡੀਸ਼ਨਲ ਲੁੱਕ ਦੇ ਨਾਲ-ਨਾਲ ਇਸ ਨੂੰ ਮਾਰਡਨ ਵੀ ਬਣਾਉਦੇ ਹਨ। ਦਿਨ ਲਈ ਇਸ ਤਰ੍ਹਾਂ ਦਾ ਰਿਚਨੇਸ ਪ੍ਰਫੈਕਟ ਹੁੰਦਾ ਹੈ। ਇਸ ਤਰ੍ਹਾਂ ਦੇ ਪਹਿਰਾਵਿਆਂ ਨੂੰ ਅੱਜ ਕੱਲ ਅੰਮ੍ਰਿਤਸਰ ਦੀਆਂ ਔਰਤਾਂ ਵੀ ਪੂਰੀ ਤਵੱਜੋਂ ਦਿੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਆਪਣੀ ਫੈਸਟੀਵਲ ਡੇਅ ਲੁੱਕ ਲਈ ਉਹ ਹਮੇਸ਼ਾ ਇਸ ਤਰ੍ਹਾਂ ਦੇ ਖੂਬਸੂਰਤ ਆਊਟਫਿਟਸ ਦੀ ਚੋਣ ਕਰ ਰਹੇ ਹਨ।