ਇਹ ਹੈ ਸਭ ਤੋਂ ਵੱਡਾ ਜਾਦੂ-ਟੂਣੇ ਦਾ ਬਾਜ਼ਾਰ!
Thursday, Jan 19, 2017 - 05:32 PM (IST)

ਮੁੰਬਈ— ਜ਼ਿਆਦਾਤਰ ਲੋਕ ਸੋਚਦੇ ਹਨ ਕਿ ਜਾਦੂ-ਟੂਣੇ ਅੰਧ-ਵਿਸ਼ਵਾਸ਼ ਵਰਗੀਆਂ ਚੀਜ਼ਾਂ ਸਿਰਫ ਭਾਰਤ ''ਚ ਹੀ ਹੁੰਦੀਆਂ ਹਨ। ਜੇਕਰ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਇਹ ਗਲਤ ਹੈ। ਅੱਜ ਅਸੀਂ ਤੁਹਾਨੂੰਵ ਇਕ ਅਜਿਹੀ ਜਗ੍ਹਾ ਵਾਰੇ ਦੱਸਣ ਜਾ ਰਹੇ ਹਾਂ ਜਿੱਥੇ ਸਭ ਤੋਂ ਵੱਡਾ ਜਾਦੂ-ਟੂਣੇ ਦਾ ਬਾਜ਼ਾਰ ਹੈ। ਅਮਰੀਕਾ ਦੇਸ਼ ''ਚ ਮੈਕਸੀਕੋ ਡ੍ਰੱਗ ਮਾਫੀਆ ਦੀ ਗੈਂਗਵਾਰ ਲਈ ਸਭ ਤੋਂ ਜ਼ਿਆਦਾ ਬਦਨਾਮ ਹੈ। ਇਸ ਦੇਸ਼ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇੱਥੋਂ ਦਾ ਸੋਨੋਰਾ ਬਾਜ਼ਾਰ ਜੋ ਕਿ ਦੁਨੀਆਂ ਦਾ ਸਭ ਤੋਂ ਵੱਡਾ ਜਾਦੂ-ਟੂਣਿਆਂ ਦਾ ਬਾਜ਼ਾਰ ਹੈ।
ਤੁਹਾਨੂੰ ਦੱਸ ਦਈਏ ਕਿ ਸੋਨੋਰਾ ਇਕ ਸੁਪਰ ਬਾਜ਼ਾਰ ਹੈ। ਇਸ ਦੀ ਸਥਾਪਨਾ 1950 ''ਚ ਹੋਈ ਸੀ। ਇਸ ਬਾਜ਼ਾਰ ''ਚ ਜ਼ਰੂਰਤ ਦੀਆਂ ਸਾਰੀਆਂ ਚੀਜਾਂ ਮਿਲਦੀਆਂ ਹਨ। ਇਸ ਬਾਜ਼ਾਰ ਦੇ ਇਕ ਹਿੱਸੇ ''ਚ ਦੇਸੀ ਦਵਾਈਆਂ, ਤੰਤਰ ਵਿੱਦਿਆ ਅਤੇ ਜਾਦੂ-ਟੂਣੇ ਦਾ ਸਮਾਨ ਮਿਲਦਾ ਹੈ। ਇਹ ਵਿਸ਼ਵ ਦਾ ਇਕਲੌਤਾ ਬਾਜ਼ਾਰ ਹੈ ਜਿੱਥੇ ਜਾਦੂ-ਟੂਣੇ ਦਾ ਸਾਰਾ ਸਮਾਨ ਮਿਲਦਾ ਹੈ। ਇਸ ਬਾਜ਼ਾਰ ''ਚ ਹਰ ਦੇਸੀ ਦਵਾਈਆਂ ਦੀ ਦੁਕਾਨ ''ਤੇ ਜਾਦੂ-ਟੂਣੇ ਦੀਆਂ ਚੀਜ਼ਾਂ ਮਿਲਦੀਆਂ ਹਨ। ਹਰ ਦੁਕਾਨ ''ਤੇ ਇਕ ਡਾਕਟਰ ਹੁੰਦਾ ਹੈ ਜਿਸ ਨੂੰ ਜਾਦੂ-ਟੂਣੇ ਦੀ ਜ਼ਿਆਦਾ ਜਾਣਕਾਰੀ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਇਹ ਡਾਕਟਰ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਦੇ ਹਨ।
ਦੇਸੀ ਦਵਾਈਆਂ ਦੇ ਇਲਾਵਾ ਇਸ ਬਾਜ਼ਾਰ ''ਚ ਤਾਂਤਰਿਕ ਵਿੱਦਿਆ ''ਚ ਕੰਮ ਆਉਣ ਵਾਲੀਆਂ ਕੁਝ ਅਜਿਹੀਆ ਚੀਜ਼ਾਂ ਵੇਚੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਕਾਨੂੰਨੀ ਤੌਰ ''ਤੇ ਵੇਚਣਾ ਅਪਰਾਧ ਹੈ। ਇਨ੍ਹਾਂ ''ਚ ਕਈ ਕਿਸਮਾਂ ਦੇ ਜਾਨਵਰਾਂ ਦਾ ਚਮ, ਨਹੂੰ ਅਤੇ ਦੰਦ ਹੁੰਦੇ ਹਨ। ਹਮਿੰਗ ਨਾ ਦਾ ਪੰਛੀ ਇਸ ਬਾਜ਼ਾਰ ''ਚ ਸਭ ਤੋਂ ਜ਼ਿਆਦਾ ਵੇਚਿਆ ਜਾਂਦਾ ਹੈ। ਹਮਿੰਗ ਇਕ ਛੋਟੇ ਆਕਾਰ ਦਾ ਪੰਛੀ ਹੁੰਦਾ ਹੈ ਜਿਸ ਨੂੰ ਇਹ ਲੋਕ ਮਾਰ ਕੇ ਸੁਕਾ ਕੇ ਵੇਚਦੇ ਹਨ। ਇਹ ਬਾਜ਼ਾਰ ਮੈਕਸੀਕੋ ਆÀੁਂਣ ਵਾਲੇ ਯਾਤਰੀਆਂ ਦਾ ਇਕ ਪ੍ਰਮੁੱਖ ਆਕਰਸ਼ਣ ਬਣ ਗਿਆ ਹੈ।