ਇਝ ਪਾਓ ਸਾੜ੍ਹੀ, ਜੀਨਸ ਅਤੇ ਸਲਵਾਰ ਸੂਟ ''ਚ ਸਲਿੱਮ ਲੁਕ
Friday, Jan 20, 2017 - 05:00 PM (IST)

ਜਲੰਧਰ— ਜੇਕਰ ਤੁਸੀਂ ਸਲਿੱਮ ਲੁਕ ਪਾਉਣਾ ਚਾਹੁੰਦੇ ਹੋ ਤਾਂ ਸਹੀ ਆਊਟਫਿਟ ਦੀ ਸਿਲੈਕਸ਼ਨ ਕਰੋ। ਕੁਝ ਸਟਾਈਲਿੰਗ ਟ੍ਰਿਕਸ ਅਪਣਾ ਕੇ ਤੁਸੀਂ ਆਪਣੇ ਸਰੀਰ ਨੂੰ ਸਲਿੱਮ ਤੇ ਸਟਾਈਲਿਸ਼ ਲੁਕ ਦੇ ਸਕਦੇ ਹੋ ਅਤੇ ਇਸ ਲਈ ਤੁਹਾਨੂੰ ਜ਼ਿਆਦਾ ਯਤਨ ਵੀ ਨਹੀਂ ਕਰਨੇ ਪੈਣਗੇ।
1. ਸਲਵਾਰ ਸੂਟ ''ਚ ਸਲਿੱਮ ਲੁਕ
ਤੁਸੀਂ ਜੋ ਸੂਟ ਪਹਿਨਦੇ ਹੋ, ਜੇਕਰ ਉਸ ''ਚ ਤੁਹਾਡੀ ਬਾਡੀ ਸ਼ੇਪ ਦੇ ਕਵਰਸ ਨਜ਼ਰ ਨਹੀਂ ਆਉਂਦੇ ਤਾਂ ਆਪਣੇ ਲਈ ਅਜਿਹੇ ਸਲਵਾਰ ਸੂਟ ਚੁਣੋ, ਜਿਸ ''ਚ ਤੁਹਾਡੇ ਸਰੀਰ ਦੇ ਕਵਰਸ ਦਿਖਾਈ ਦੇਣ।
- ਗੂੜ੍ਹੇ ਅਤੇ ਚੌੜੇ ਗਲੇ ਵਾਲੇ ਕੁੜਤੇ ਤੇ ਟਿਉੂਨਿਕ ਪਹਿਨੋ।
- ਟਾਈਟ ਕੁੜਤੇ ਤੋਂ ਹਮੇਸ਼ਾ ਦੂਰ ਰਹੋ ਪਰ ਬਹੁਤ ਜ਼ਿਆਦਾ ਢਿੱਲਾ ਸਲਵਾਰ ਸੂਟ ਨਾ ਪਹਿਨੋ।
- ਜੇਕਰ ਤੁਹਾਡੇ ਹਿਪਸ ਤੇ ਥਾਈਜ਼ ਹੈਵੀ ਹਨ ਤਾਂ ਆਪਣੇ ਲਈ ਅਜਿਹਾ ਸਲਵਾਰ ਸੂਟ ਚੁਣੋ, ਜਿਸ ''ਚ ਤੁਹਾਡੇ ਪਤਲੇ ਲੱਕ ਵੱਲ ਲੋਕਾਂ ਦਾ ਧਿਆਨ ਜ਼ਿਆਦਾ ਜਾਵੇ। ਜੇਕਰ ਤੁਸੀਂ ਕਾਲਰ ਵਾਲਾ ਕੁੜਤਾ ਜਾਂ ਜਿਸ ''ਚ ਗਲੇ ਦੇ ਨੇੜੇ ਬਹੁਤ ਸਾਰਾ ਵਰਕ ਕੀਤਾ ਹੋਵੇ, ਪਹਿਨ ਸਕਦੇ ਹੋ।
-ਫਿਟਿੰਗ ਵਾਲਾ ਪਰ ਘੇਰੇ ਵਾਲਾ ਕੁੜਤਾ ਜਿਵੇਂ ਅਨਾਰਕਲੀ ਜਾਂ ਟਿਊਨਿਕ ਵੀ ਪਹਿਨਿਆ ਹੋਇਆ ਤੁਹਾਨੂੰ ਸਲਿੱਮ ਦਿਖਾ ਸਕਦਾ ਹੈ।
- ਪੇਸਟਲ ਰੰਗ ਵਾਲੇ ਕੁੜਤੇ ਨਾਲ ਗੂੜ੍ਹੇ ਰੰਗ ਵਾਲਾ ਪਜਾਮਾ ਜਾਂ ਸਲਵਾਰ, ਪਟਿਆਲਾ ਜਾਂ ਢਿੱਲੀ ਫਿਟਿੰਗ ਵਾਲੀ ਸਲਵਾਰ ਪਹਿਨੋ।
-ਕੁੜਤੇ ਦੀ ਲੈਂਥ ਹਮੇਸ਼ਾ ਲੰਬੀ ਰੱਖੋ, ਇਸ ਨਾਲ ਤੁਸੀਂ ਲੰਬੇ ਤੇ ਪਤਲੇ ਨਜ਼ਰ ਆਓਗੇ।
ਟਿਪਸ
- ਏ ਲਾਈਨ ਕੱਟ ਵਾਲੇ ਕੁੜਤੇ ਪਹਿਨੋ ਪਰ ਧਿਆਨ ਰਹੇ ਕਿ ਉਸ ''ਚ ਪਲੀਟਸ ਆਦਿ ਨ ਹੋਣ।
- ਨਾਲ ਹੀ ਵੀ-ਨੈੱਕ ਕੁੜਤੇ ਵੀ ਤੁਹਾਡੇ ਬਾਡੀ ਟਾਈਪ ''ਤੇ ਚੰਗੇ ਦਿਸਣਗੇ।
- ਜੇਕਰ ਫਿਟਿੰਗ ਚੰਗੀ ਹੋਵੇ ਤਾਂ ਕਾਟਨ ਦੇ ਸਲਵਾਰ ਸੂਟ ਪਹਿਨੋ।
- ਕੁੜਤੇ ਨਾਲ ਸਲਵਾਰ ਦੀ ਜਗ੍ਹਾ ਚੂੜੀਦਾਰ ਪਹਿਨੋ, ਇਸ ਨਾਲ ਤੁਸੀਂ ਸਲਿੱਮ ਨਜ਼ਰ ਆਓਗੇ।
- ਹਮੇਸ਼ਾ ਸਲਵਾਰ ਸੂਟ ਦਾ ਅਜਿਹਾ ਕਾਂਬੀਨੇਸ਼ਨ ਚੁਣੋ, ਜਿਸ ''ਚ ਕੁੜਤੇ ਦਾ ਰੰਗ ਗੂੜ੍ਹਾ ਜਾਂ ਸਲਵਾਰ ਜਾਂ ਚੂੜੀਦਾਰ ਰੰਗ ਹਲਕਾ ਹੋਵੇ।
- ਦੁਪੱਟਾ ਹਮੇਸ਼ਾ ਇਕ ਮੋਢੇ ''ਤੇ ਰੱਖੋ।
2. ਸਾੜ੍ਹੀ ''ਚ ਸਲਿੱਮ ਲੁਕ
ਖੂਬਸੂਰਤ, ਆਕਰਸ਼ਕ ਅਤੇ ਸਟਾਈਲਿਸ਼ ਦਿਸਣ ਲਈ ਸਾੜ੍ਹੀ ਤੋਂ ਬਿਹਤਰ ਕੋਈ ਹੋਰ ਆਊਟਫਿਟ ਨਹੀਂ ਹੋ ਸਕਦਾ। ਜੇਕਰ ਤੁਸੀਂ ਇਸ ਡਰ ਕਾਰਨ ਸਾੜ੍ਹੀ ਨਹੀਂ ਪਹਿਨਦੇ ਹੋ ਕਿ ਤੁਸੀਂ ਇਸ ''ਚ ਸਲਿੱਮ ਨਜ਼ਰ ਨਹੀਂ ਆਓਗੇ ਤਾਂ ਯਕੀਨ ਮੰਨੋ ਕਿ ਤੁਸੀਂ ਸਾੜ੍ਹੀ ''ਚ ਵੀ ਸਲਿੱਮ ਨਜ਼ਰ ਆ ਸਕਦੇ ਹੋ।
ਟਿਪਸ
- ਸਲਿੱਮ ਟ੍ਰਿਮ ਦਿਸਣ ਲਈ ਸ਼ਿਫਾਨ, ਜਾਰਜੈੱਟ ਤੇ ਕ੍ਰੇਪ ਵਰਗੀ ਲਾਈਟ ਵੇਟ ਫੈਬਰਿਕ ਦੀ ਸਾੜ੍ਹੀ ਦੀ ਚੋਣ ਕਰੋ।
- ਛੋਟੇ ਪ੍ਰਿੰਟ ਵਾਲੀ ਸਾੜ੍ਹੀ ਪਹਿਨੋ।
- ਸਿਲਕ, ਕਾਂਜੀਵਰਮ, ਸੂਤੀ ਤੇ ਟਿਸ਼ਯੂ ਦੀ ਸਾੜ੍ਹੀ ਨਾ ਪਹਿਨੋ, ਇਸ ''ਚ ਤੁਸੀਂ ਮੋਟੇ ਲੱਗ ਸਕਦੇ ਹੋ।
- ਹੈਵੀ ਬਾਡੀ ਵਾਲੀਆਂ ਔਰਤਾਂ ਨੂੰ ਵੱਡੇ ਪ੍ਰਿੰਟ ਦੀ ਸਾੜ੍ਹੀ ਪਹਿਨਣ ਤੋਂ ਬਚਣਾ ਚਾਹੀਦਾ ਹੈ।
- ਵੱਡੇ ਤੇ ਮੋਟੇ ਬਾਰਡਰ ਵਾਲੀ ਸਾੜ੍ਹੀ ਤੁਹਾਨੂੰ ਛੋਟੀ ਅਤੇ ਹੈਵੀ ਲੁਕ ''ਚ ਦਿਖਾ ਸਕਦੀ ਹੈ, ਇਸ ਲਈ ਪਤਲੇ ਬਾਰਡਰ ਤੇ ਹਲਕੀ ਕਢਾਈ ਵਾਲੀ ਸਾੜ੍ਹੀ ਹੀ ਪ੍ਰੈਫਰ ਕਰੋ।
- ਸਲਿੱਮ ਲੁਕ ਲਈ ਸਾੜ੍ਹੀ ਠੀਕ ਤਰ੍ਹਾਂ ਪਹਿਨਣਾ ਤੇ ਪਿਕਅੱਪ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ।
- ਸੈਕਸੀ ਲੁਕ ਪਾਉਣ ਲਈ ਸਾੜ੍ਹੀ ''ਚ ਘੱਟ ਤੋਂ ਘੱਟ ਪਲੀਟ ਪਾਓ, ਪਤਲੀਆਂ-ਪਤਲੀਆਂ ਪਲੀਟਸ ਬਣਾਓ ਤਾਂ ਕਿ ਲੱਕ ਤੇ ਪੇਟ ਨਾਲ ਸਾੜ੍ਹੀ ਫੁੱਲੀ-ਫੁੱਲੀ ਨਜ਼ਰ ਨਾ ਆਵੇ। ਪਤਲਾ ਦਿਸਣ ਲਈ ਸਾੜ੍ਹੀ ਦੀਆਂ ਪਲੀਟਸ ਵੱਲ ਪੂਰਾ ਧਿਆਨ ਦਿਓ।
- ਸਾੜ੍ਹੀ ਨੂੰ ਢਿੱਲਾ ਨਾ ਪਹਿਨ ਕੇ ਚੰਗੀ ਤਰ੍ਹਾਂ ਕੱਸ ਕੇ ਬੰਨ੍ਹੋ।
3. ਜੀਨਸ ''ਚ ਦਿਸੋ ਸਲਿੱਮ
ਜੀਨਸ ਪਹਿਨਣਾ ਹਰ ਕਿਸੇ ਨੂੰ ਚੰਗਾ ਲੱਗਦਾ ਹੈ ਪਰ ਯਾਦ ਰੱਖੋ ਕਿ ਜੀਨਸ ਵੀ ਤੁਹਾਨੂੰ ਹੈਵੀ ਲੁਕ ਦੇ ਸਕਦੀ ਹੈ। ਜੇਕਰ ਤੁਹਾਡੀ ਲੰਬਾਈ ਜ਼ਿਆਦਾ ਨਹੀਂ ਹੈ ਤਾਂ ਐਂਕਰ ਲੈਂਥ ਦੀ ਪੈਂਟ ਅਤੇ ਜੀਨਸ ਨਾ ਪਹਿਨੋ। ਇਹ ਤੁਹਾਡੇ ਲੋਅਰ ਬਾਡੀ ਪਾਰਟ ਨੂੰ ਜ਼ਿਆਦਾ ਚੌੜਾ ਦਿਖਾਉਂਦੀ ਹੈ, ਜਿਸ ਨਾਲ ਤੁਹਾਡੀ ਹਾਈਟ ਘੱਟ ਲੱਗਦੀ ਹੈ।
ਟਿਪਸ
- ਜੇਕਰ ਤੁਸੀਂ ਓਵਰਵੇਟ ਹੋ ਤਾਂ ਤੁਹਾਨੂੰ ਜੀਨਸ ਨਹੀਂ ਪਹਿਨਣੀ ਚਾਹੀਦੀ, ਜਿਸ ''ਚ ਜ਼ਿਆਦਾ ਕੱਟ ਜਾਂ ਡਿਜ਼ਾਈਨ ਹੋਣ। ਜਿੰਨਾ ਹੋ ਸਕੇ ਸਿੰਪਲ ਜੀਨਸ ਸਿਲੈਕਟ ਕਰੋ।
- ਜੇਕਰ ਤੁਹਾਡਾ ਲੱਕ ਚੋੜਾ ਹੈ ਤਾਂ ਲੋਅ ਵੇਸਟ ਜਾਂ ਮਿਡ ਵੇਸਟ ਜੀਨਸ ਪਹਿਨੋ। ਇਸ ਨਾਲ ਲੱਕ ਅਤੇ ਹਿਪ ਘੱਟ ਚੌੜੇ ਨਜ਼ਰ ਆਉਂਦੇ ਹਨ।
- ਬੂਟਕਟ ਜੀਨਸ ''ਚ ਪੈਰ ਦੀ ਅੱਡੀ ਦੇ ਨਾਲ ਦਾ ਏਰੀਆ ਖੁੱਲ੍ਹਾ ਹੁੰਦਾ ਹੈ, ਜਿਸ ਨਾਲ ਇਹ ਪਹਿਨਣ ਵਾਲੇ ਨੂੰ ਸਲਿੱਮ ਲੁਕ ਦਿੰਦਾ ਹੈ। ਵਾਈਟ ਲੈੱਗਡ ਜੀਨਸ ਉਨ੍ਹਾਂ ਲੋਕਾਂ ਲਈ ਬਿਹਤਰ ਹੁੰਦੀ ਹੈ, ਜਿਨ੍ਹਾਂ ਦੀ ਹਿਪ, ਥਾਈਜ਼ ਅਤੇ ਲੱਕ ਤੋਂ ਹੇਠਾਂ ਦੇ ਹਿੱਸਿਆਂ ''ਤੇ ਜ਼ਿਆਦਾ ਫੈਟ ਹੁੰਦੀ ਹੈ।
- ਇਸ ਤੋਂ ਇਲਾਵਾ ਸਟ੍ਰੇਟ ਲੈੱਗਸ ਜੀਨਸ ਤੇ ਪੈਨਸਿਲ ਨੂੰ ਸਲਿੱਮ ਲੁਕ ਦਿੰਦੀ ਹੈ।
- ਅਜਿਹੀ ਜੀਨਸ, ਜੋ ਸਰੀਰ ਦੀ ਫੈਟ ਅਨੁਸਾਰ ਸਟ੍ਰੈੱਚ ਹੋ ਜਾਵੇ, ਉਹ ਸਲਿਮ ਲੁਕ ਦੇਣ ''ਚ ਜ਼ਿਆਦਾ ਸਹਾਈ ਹੁੰਦੀ ਹੈ।
- ਜੀਨਸ ਦੇ ਨਾਲ ਹੀਲਜ਼ ਵਾਲੇ ਫੁੱਟਵੀਅਰ ਇਸਤੇਮਾਲ ਕਰਕੇ ਵੀ ਪੈਰਾਂ ਨੂੰ ਸਲਿੱਮ ਅਤੇ ਸੈਕਸੀ ਲੁਕ ਦਿਤੀ ਜਾ ਸਕਦੀ ਹੈ।
- ਡਾਰਕ ਕਲਰਸ ਸਰੀਰ ਦੀ ਫੈਟ ਨੂੰ ਲੁਕਾਉਂਦੇ ਹਨ, ਇਸ ਲਈ ਜੀਨ ਚੁਣਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ।