ਔਰਤਾਂ ਆਪਣੇ ਪਾਰਟਨਰ ਤੋਂ ਲੁਕਾਉਂਦੀਆਂ ਹਨ ਅਜਿਹੀਆਂ ਗੱਲਾਂ

Saturday, Sep 21, 2019 - 10:38 PM (IST)

ਔਰਤਾਂ ਆਪਣੇ ਪਾਰਟਨਰ ਤੋਂ ਲੁਕਾਉਂਦੀਆਂ ਹਨ ਅਜਿਹੀਆਂ ਗੱਲਾਂ

ਨਵੀਂ ਦਿੱਲੀ— ਤੁਸੀਂ ਕਈ ਲੋਕਾਂ ਨੂੰ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਔਰਤਾਂ ਨੂੰ ਸਮਝਣਾ ਬਹੁਤ ਮੁਸ਼ਕਲ ਹੈ। ਕਈ ਵਾਰ ਸ਼ਾਇਦ ਤੁਸੀਂ ਵੀ ਇਸ ਗੱਲ ਨੂੰ ਮਹਿਸੂਸ ਕੀਤਾ ਹੋਵੇਗਾ। ਜੇਕਰ ਤੁਹਾਨੂੰ ਵੀ ਅਜਿਹਾ ਮਹਿਸੂਸ ਹੁੰਦਾ ਹੈ ਤਾਂ ਤੁਹਾਡਾ ਇਹ ਜਾਨਣਾ ਜ਼ਰੂਰੀ ਹੈ ਕਿ ਔਰਤਾਂ ਅਜਿਹਾ ਕਿਉਂ ਕਰਦੀਆਂ ਹਨ। ਔਰਤਾਂ ਨਾਲ ਜੁੜੀਆਂ ਅਜਿਹੀਆਂ ਕੁਝ ਗੱਲਾਂ ਹਨ, ਜਿਨ੍ਹਾਂ ਨੂੰ ਉਹ ਆਪਣੇ ਪਾਰਟਨਰ ਜਾਂ ਪਤੀ ਨਾਲ ਵੀ ਸ਼ੇਅਰ ਨਹੀਂ ਕਰਦੀਆਂ। ਪਰੰਤੂ ਇਨ੍ਹਾਂ ਗੱਲਾਂ ਨੂੰ ਸ਼ੇਅਰ ਨਾ ਕਰਨ ਦੇ ਪਿੱਛੇ ਵੀ ਕਈ ਕਾਰਨ ਹੁੰਦੇ ਹਨ। ਆਓ ਜਾਣਦੇ ਹਾਂ ਕਿ ਔਰਤਾਂ ਅਜਿਹਾ ਕਿਉਂ ਕਰਦੀਆਂ ਹਨ ਤੇ ਇਸ ਦਾ ਕਾਰਨ ਕੀ ਹੈ।

ਔਰਤਾਂ ਬਹੁਤ ਸਹਿਨਸ਼ੀਲ ਹੁੰਦੀਆਂ ਹਨ। ਔਰਤਾਂ ਅਕਸਰ ਆਪਣੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਲੁਕਾਉਂਦੀਆਂ ਹਨ। ਔਰਤਾਂ ਅਜਿਹਾ ਇਸ ਲਈ ਕਰਦੀਆਂ ਹਨ ਕਿਉਂਕਿ ਉਹ ਕਿਸੇ ਨੂੰ ਬਿਨਾਂ ਕਾਰਨ ਪਰੇਸ਼ਾਨ ਨਹੀਂ ਕਰਨਾ ਚਾਹੁੰਦੀਆਂ। ਉਹ ਖੁਦ ਤੋਂ ਇਲਾਵਾ ਕਿਸੇ ਨੂੰ ਦੁਖੀ ਨਹੀਂ ਦੇਖ ਸਕਦੀਆਂ। ਖਾਸ ਕਰਕੇ ਆਪਣੇ ਪਤੀ ਨੂੰ ਤਾਂ ਬਿਲਕੁਲ ਨਹੀਂ।

ਜੇਕਰ ਕਿਸੇ ਔਰਤ ਨੂੰ ਆਪਣੇ ਦਫਤਰ 'ਚ ਸਫਲਤਾ ਮਿਲਦੀ ਹੈ ਤਾਂ ਉਹ ਇਸ ਗੱਲ ਨੂੰ ਪਤੀ ਤੋਂ ਲੁਕਾਉਂਦੀ ਹੈ। ਅਜਿਹਾ ਇਸ ਲਈ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਉਸ ਦਾ ਪਤੀ ਇਹ ਮਹਿਸੂਸ ਕਰੇ ਕਿ ਉਹ ਕਿਸੇ ਤੋਂ ਘੱਟ ਹੈ। ਔਰਤਾਂ ਆਪਣੇ ਪਤੀ ਦੇ ਦਿਲ 'ਚ ਕਿਸੇ ਹੀਣ ਭਾਵਨਾ ਨੂੰ ਪੈਦਾ ਨਹੀਂ ਹੋਣ ਦਿੰਦੀਆਂ। ਇਸ ਲਈ ਉਹ ਅਕਸਰ ਆਪਣੇ ਦਫਤਰ ਨਾਲ ਜੁੜੀਆਂ ਚੰਗੀਆਂ-ਮਾੜੀਆਂ ਗੱਲਾਂ ਲੁਕਾਉਂਦੀਆਂ ਹਨ।

ਕਹਿੰਦੇ ਹਨ ਕਿ ਔਰਤਾਂ ਕੰਜੂਸ ਹੁੰਦੀਆਂ ਹਨ। ਪਰ ਕਦੇ ਤੁਸੀਂ ਉਨ੍ਹਾਂ ਦੀ ਕੰਜੂਸੀ ਦੇ ਪਿੱਛੇ ਦਾ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ ਹੈ। ਔਰਤਾਂ ਅਕਸਰ ਪੈਸੇ ਦੀ ਬਚਤ ਕਰਦੀਆਂ ਹਨ। ਉਨ੍ਹਾਂ ਦੀ ਇਸ ਬਚਤ ਕਰਨ ਦੀ ਆਦਤ ਦੇ ਪਿਛੇ ਇਕ ਹੀ ਕਾਰਨ ਹੈ ਕਿ ਔਰਤਾਂ ਸਮਝਦੀਆਂ ਹਨ ਹਾਲਾਤ ਬਦਲਣ 'ਚ ਸਮਾਂ ਨਹੀਂ ਲੱਗਦਾ। ਇਸ ਲਈ ਉਹ ਪਤੀ ਨੂੰ ਦੱਸੇ ਬਿਨਾਂ ਕੁਝ ਪੈਸੇ ਆਪਣੇ ਕੋਲ ਜਮਾ ਕਰਦੀਆਂ ਹਨ। 

ਅਕਸਰ ਔਰਤਾਂ ਆਪਣੀ ਪਸੰਦ-ਨਾਪਸੰਦ ਦੱਸਣ ਤੋਂ ਝਿਜਕਦੀਆਂ ਹਨ। ਕਈ ਵਾਰ ਔਰਤਾਂ ਆਪਣੀ ਸਰੀਰਕ ਇੱਛਾਵਾਂ ਤੇ ਲੋੜਾਂ ਬਾਰੇ ਵੀ ਪਤੀ ਨੂੰ ਨਹੀਂ ਦੱਸਦੀਆਂ ਕਿਉਂਕਿ ਉਹ ਸੋਚਦੀਆਂ ਹਨ ਅਜਿਹਾ ਕਰਨ 'ਤੇ ਉਸ ਦਾ ਪਤੀ ਉਸ ਬਾਰੇ ਕੀ ਸੋਚੇਗਾ?


author

Baljit Singh

Content Editor

Related News