ਭਾਰ ਘੱਟ ਕਰਨ ''ਚ ਮਦਦਗਾਰ ਹਨ ਇਹ ਸੁਪਰਫੂਡਸ

04/24/2017 12:20:50 PM

ਜਲੰਧਰ— ਭੱਜ-ਦੌੜ ਵਾਲੇ ਇਸ ਬਿਜ਼ੀ ਲਾਈਫ ਸਟਾਈਲ ''ਚ ਲੋਕ ਨਾ ਤਾਂ ਆਪਣੇ ਖਾਣ-ਪੀਣ ਵੱਲ ਧਿਆਨ ਦੇ ਰਹੇ ਹਨ ਅਤੇ ਨਾ ਹੀ ਵਧਦੇ ਹੋਏ ਭਾਰ ਵੱਲ, ਜਦੋਂ ਇਹ ਕੰਟਰੋਲ ਤੋਂ ਬਾਹਰ ਚਲਾ ਜਾਂਦਾ ਹੈ ਤਾਂ ਫਿਰ ਡਾਈਟਿੰਗ ਅਤੇ ਐਕਸਰਸਾਈਜ਼ ਦਾ ਸਹਾਰਾ ਲੈਂਦੇ ਹਨ। ਮੋਟਾਪਾ ਵਧਣ ਦਾ ਸਭ ਤੋਂ ਵੱਡਾ ਕਾਰਨ ਹੈ ਖਾਣ-ਪੀਣ ਨਾਲ ਜੁੜੀਆਂ ਸਾਡੀਆਂ ਗਲਤ ਆਦਤਾਂ। ਅਸਲ ''ਚ ਸਮੇਂ ਦੀ ਤੰਗੀ ਕਾਰਨ ਲੋਕ ਘਰ ਦੀ ਬਜਾਏ ਬਾਹਰ ਦਾ ਫਾਸਟ ਫੂਡ ਮਜ਼ੇ ਨਾਲ ਖਾਂਦੇ ਹਨ, ਜੋ ਸਰੀਰ ''ਚ ਫਾਲਤੂ ਫੈਟ ਜਮ੍ਹਾ ਕਰਦਾ ਹੈ। ਇਹੀ ਚਰਬੀ ਅੱਗੇ ਚੱਲ ਕੇ ਹੋਰ ਕਈ ਬੀਮਾਰੀਆਂ ਨੂੰ ਸੱਦਾ ਦਿੰਦੀ ਹੈ, ਇਸ ਲਈ ਇਸ ਦੀ ਥਾਂ ਤੁਸੀਂ ਅਜਿਹੇ ਸੁਪਰਫੂਡਸ ਦੀ ਵਰਤੋਂ ਕਰੋ ਜੋ ਮੋਟਾਪਾ ਘਟਾਉਣ ''ਚ ਮਦਦਗਾਰ ਸਿੱਧ ਹੁੰਦੇ ਹਨ।
ਜੇਕਰ ਤੁਸੀਂ ਵੀ ਭਾਰ ਘੱਟ ਕਰਨ ਲਈ ਡਾਈਟ ਚਾਰਟ ਦਾ ਸਹਾਰਾ ਲੈ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਸੁਪਰਫੂਡਸ ਬਾਰੇ ਦੱਸਦੇ ਹਾਂ, ਜੋ ਪੌਸ਼ਟਿਕ ਤੱਤਾਂ ਨਾਲ ਭਰਪੂਰ ਹਨ। ਇਹ ਤੁਹਾਡੀ ਭੁੱਖ ਵੀ ਸ਼ਾਂਤ ਕਰਨਗੇ ਅਤੇ ਭਾਰ ਨੂੰ ਕੰਟਰੋਲ ਵੀ।
1. ਚਕੋਤਰਾ 
ਚਕੋਤਰਾ ਸੰਤਰੇ ਦੀ ਕਿਸਮ ਦਾ ਹੀ ਫਲ ਹੈ, ਜਿਸ ਵਿਚ ਨਿੰਬੂ ਅਤੇ ਸੰਤਰੇ ਦੋਵਾਂ ਦੇ ਗੁਣ ਪਾਏ ਜਾਂਦੇ ਹਨ। ਇਹ ਭੁੱਖ ਨੂੰ ਵਧਾਉਣ ਵਾਲੇ ਹਾਰਮੋਨਜ਼ ਨੂੰ ਸ਼ਾਂਤ ਕਰਦਾ ਹੈ, ਜਿਸ ਨਾਲ ਭਾਰ ਆਪਣੇ-ਆਪ ਕੰਟਰੋਲ ਹੁੰਦਾ ਹੈ। ਇਹ ਭੁੱਖ ਵਧਾਉਣ ਵਾਲੇ ਹਾਰਮੋਨਜ਼ ਦਾ ਉਤਪਾਦਨ ਘੱਟ ਕਰਦਾ ਹੈ, ਜਿਸ ਨਾਲ ਭਾਰ ਘੱਟ ਹੁੰਦਾ ਹੈ।
2. ਅੰਡਾ
ਅੰਡੇ ''ਚ ਪ੍ਰੋਟੀਨ ਭਰਪੂਰ ਮਾਤਰਾ ''ਚ ਹੁੰਦਾ ਹੈ, ਜਿਸ ਨੂੰ ਖਾਣ ਤੋਂ ਬਾਅਦ ਤੁਹਾਨੂੰ ਲੰਬੇ ਸਮੇਂ ਤਕ ਭੁੱਖ ਨਹੀਂ ਲਗਦੀ। ਇਹ ਪ੍ਰੋਟੀਨ ਬਲੱਡ ਸ਼ੂਗਰ ਨੂੰ ਵਧਣ ਤੋਂ ਰੋਕਦਾ ਹੈ।
3. ਬ੍ਰੋਕਲੀ 
ਬ੍ਰੋਕਲੀ ਭਾਵੇਂ ਲੋਕਾਂ ਨੂੰ ਸਵਾਦ ਨਾ ਲਗਦੀ ਹੋਵੇ ਪਰ ਲੋਅ ਕੈਲੋਰੀ ਨਾਲ ਇਸ ਵਿਚ ਅਜਿਹੇ ਨੈਚੁਰਲ ਕੈਮੀਕਲਸ ਵੀ ਮੌਜੂਦ ਹੁੰਦੇ ਹਨ, ਜੋ ਚਰਬੀ ਨੂੰ ਘੱਟ ਕਰਦੇ ਹਨ। ਇਸੇ ਦੇ ਨਾਲ ਇਸ ਵਿਚ ਫਾਈਬਰ ਅਤੇ ਪਾਣੀ ਦੀ ਵੀ ਭਰਪੂਰ ਮਾਤਰਾ ਹੁੰਦੀ ਹੈ, ਜੋ ਪਾਚਨ ਨੂੰ ਹੌਲੀ ਕਰ ਦਿੰਦੀ ਹੈ, ਜਿਸ ਨਾਲ ਤੁਹਾਨੂੰ ਵਾਰ-ਵਾਰ ਭੁੱਖ ਨਹੀਂ ਲਗਦੀ।
4. ਮਿਰਚ 
ਤਿੱਖੀ ਮਿਰਚ ਤੁਹਾਡੇ ਮੈਟਾਬਾਲਿਜ਼ਮ ਨੂੰ ਤੇਜ਼ੀ ਨਾਲ ਵਧਾਉਂਦੀ ਹੈ, ਜੋ ਭਾਰ ਨੂੰ ਘੱਟ ਕਰਨ ''ਚ ਮਦਦਗਾਰ ਹੁੰਦਾ ਹੈ। ਇਸ ਲਈ ਖਾਣੇ ''ਚ ਮਿਰਚ ਨੂੰ ਜ਼ਰੂਰ ਸ਼ਾਮਲ ਕਰੋ।
5. ਸਾਲਮਨ ਮੱਛੀ  
ਸਾਲਮਨ ਇਕ ਅਜਿਹੀ ਮੱਛੀ ਹੈ, ਜੋ ਕਾਫੀ ਆਇਲੀ ਹੁੰਦੀ ਹੈ। ਇਸ ਵਿਚ ਓਮੇਗਾ-3 ਫੈਟੀ ਐਸਿਡ ਭਰਪੂਰ ਮਾਤਰਾ ''ਚ ਹੁੰਦਾ ਹੈ। ਸਟੱਡੀ ਅਨੁਸਾਰ ਭਾਰ ਘੱਟ ਕਰਨ ''ਚ ਓਮੇਗਾ-3 ਫੈਟੀ ਐਸਿਡ ਬਹੁਤ ਮਦਦਗਾਰ ਸਿੱਧ ਹੁੰਦਾ ਹੈ।
6. ਗ੍ਰੀਨ ਟੀ   
ਗ੍ਰੀਨ ਟੀ ''ਚ ਐਂਟੀ-ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ, ਜੋ ਮੈਟਾਬਾਲਿਜ਼ਮ ਨੂੰ ਤੇਜ਼ ਕਰਕੇ ਫੈਟ ਬਰਨ ਕਰਦੇ ਹਨ। ਇਹ ਭਾਰ ਨੂੰ ਵਧਾਉਣ ਵਾਲੇ ਐੱਲ. ਡੀ. ਐੱਲ. ਕੋਲੈਸਟ੍ਰਾਲ ਨੂੰ ਵੀ ਘੱਟ ਕਰਨ ''ਚ ਮਦਦਗਾਰ ਹੈ।
7. ਕੁਇਨੋਆ
ਇਸ ''ਚ ਮੌਜੂਦ ਗੁਣਾਂ ਕਾਰਨ ਹੀ ਇਸ ਨੂੰ ਸੁਪਰਫੂਡ ਦੀ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਸਾਬਤ ਅਨਾਜ ਦਾ ਚੰਗਾ ਬਦਲ ਹੈ। ਇਸ ਵਿਚ ਪ੍ਰੋਟੀਨ, ਆਇਰਨ, ਫਾਈਬਰ ਤੋਂ ਇਲਾਵਾ ਐਂਟੀ-ਸੈਪਟਿਕ, ਐਂਟੀ-ਕੈਂਸਰ, ਐਂਟੀ-ਏਜਿੰਗ ਗੁਣ ਮੌਜੂਦ ਹੁੰਦੇ ਹਨ। ਇਹ ਗਲੂਟੇਨ ਫ੍ਰੀ ਕਾਰਬੋਹਾਈਡ੍ਰੇਟਸ ਪ੍ਰੋਟੀਨ ਨਾਲ ਮਿਲ ਕੇ ਖੂਨ ''ਚ ਦਾਖਲ ਹੁੰਦੇ ਹਨ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ''ਚ ਰੱਖਦੇ ਹਨ, ਜਿਸ ਨਾਲ ਭੁੱਖ ਘੱਟ ਲਗਦੀ ਹੈ। ਇਸ ਦੀ ਵਰਤੋਂ ਨਾਲ ਸਰੀਰ ''ਚ ਵਾਧੂ ਚਰਬੀ ਜਮ੍ਹਾ ਨਹੀਂ ਹੋ ਸਕਦੀ ਅਤੇ ਭਾਰ ਘੱਟ ਹੁੰਦਾ ਹੈ।


Related News