ਨਾੜ ਚੜਨ ਨਾਲ ਹੋਣ ਵਾਲੀ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਤਰੀਕੇ
Wednesday, Apr 12, 2017 - 11:41 AM (IST)

ਜਲੰਧਰ— ਸਰੀਰ ਕਈ ਤਰ੍ਹਾਂ ਦੀਆਂ ਹੱਡੀਆਂ ਅਤੇ ਨਾੜੀਆਂ ਨਾਲ ਬਣਿਆ ਹੈ। ਸਵੱਸਥ ਸਰੀਰ ਲਈ ਹੱਡੀਆਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਕਈ ਵਾਰ ਵਿਅਕਤੀ ਦੇ ਸਰੀਰ ਦੇ ਕਿਸੇ ਹਿੱਸੇ ''ਚ ਨਾੜ ''ਤੇ ਨਾੜ ਚੜ ਜਾਵੇ ਤਾਂ ਬਹੁਤ ਦਰਦ ਹੁੰਦੀ ਹੈ। ਇਹ ਪਰੇਸ਼ਾਨੀ ਜ਼ਿਆਦਾਤਰ ਲੱਤਾਂ, ਪੈਰਾਂ ਜਾਂ ਬਾਹਾਂ ''ਚ ਹੁੰਦੀ ਹੈ। ਅਕਸਰ ਰਾਤ ਨੂੰ ਸੌਂਦੇ ਸਮੇਂ ਹੀ ਨਾੜ ਚੜਦੀ ਹੈ ਜਿਸ ਨਾਲ ਦਰਦ ਅਤੇ ਸੋਜ਼ ਨਾਲ ਨੀਂਦ ਨਹੀਂ ਆਉਂਦੀ । ਨਾੜ ਚੜਨ ਦਾ ਕੋਈ ਖਾਸ ਕਾਰਨ ਤਾਂ ਨਹੀਂ ਹੈ ਪਰ ਇਸ ਨਾਲ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ। ਇਸ ਸਮੱਸਿਆ ਦਾ ਕੋਈ ਪੱਕਾ ਇਲਾਜ ਨਹੀਂ ਹੈ ਪਰ ਨਾੜ ਚੜਨ ''ਤੇ ਕੁਝ ਤਰੀਕੇ ਅਪਣਾ ਕੇ ਦਰਦ ਨੂੰ ਦੂਰ ਕੀਤਾ ਜਾ ਸਕਦਾ ਹੈ।
-ਉਪਾਅ
1. ਸਰੀਰ ''ਚ ਕਿਤੇ ਵੀ ਨਾੜ ''ਤੇ ਨਾੜ ਚੜ ਜਾਵੇ ਤਾਂ ਬਹੁਤ ਪਰੇਸ਼ਾਨੀ ਹੁੰਦੀ ਹੈ। ਕਈ ਵਾਰ ਤਾਂ ਇਹ ਕੁਝ ਸਕਿੰਟ ''ਚ ਹੀ ਠੀਕ ਹੋ ਜਾਂਦੀ ਹੈ ਪਰ ਕਦੀ ਬਹੁਤ ਸਮੇਂ ਤੱਕ ਨਾੜ ਚੜੀ ਰਹਿੰਦੀ ਹੈ ਅਤੇ ਦਰਦ ਵੀ ਬਹੁਤ ਹੁੰਦਾ ਹੈ। ਇਸ ਲਈ ਜੇਕਰ ਖੱਬੇ ਪੈਰ ਦੀ ਨਾੜ ਚੜ ਜਾਵੇ ਤਾਂ ਆਪਣੇ ਸੱਜੇ ਹੱਥ ਦੀ ਉਗਲੀ ਨਾਲ ਕੰਨ ਦੇ ਥੱਲੇ ਦੇ ਜੋੜ ਨੂੰ ਦਬਾਉਣਾ ਚਾਹੀਦਾ ਹੈ। ਇਸ ਨਾਲ ਜਲਦ ਹੀ ਦਰਦ ਠੀਕ ਹੋ ਜਾਵੇਗਾ।
2. ਨਾੜ ਚੜਨ ''ਤੇ ਹੱਥ ''ਤੇ ਥੋੜਾ ਜਿਹਾ ਨਮਕ ਪਾ ਕੇ ਚੱਟਨ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ।
3. ਇਸਦੇ ਇਲਾਵਾ ਕੇਲਾ ਖਾਣ ਨਾਲ ਵੀ ਨਾੜ ਚੜਨ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਅਤੇ ਇਸਦੀ ਕਮੀ ਨਾਲ ਵੀ ਕਈ ਵਾਰ ਨਾੜ ਚੜ ਜਾਂਦੀ ਹੈ।
4. ਦਰਦ ਤੋਂ ਰਾਹਤ ਪਾਉਣ ਲਈ ਉਸ ਥਾਂ ''ਤੇ ਬਰਫ ਨਾਲ ਸੇਕ ਦਿਓ। ਠੰਢੀ ਹੋਣ ਨਾਲ ਨਾੜ ਉਤਰ ਜਾਂਦੀ ਹੈ।
5. ਕਮਜ਼ੋਰੀ ਦੀ ਵਜਾ ਨਾਲ ਵੀ ਨਾੜ ਚੜ ਜਾਂਦੀ ਹੈ। ਇਸਦੇ ਲਈ ਰੋਜ਼ਾਨਾ ਆਪਣੇ ਆਹਾਰ ''ਚ ਬਾਦਾਮ , ਕਿਸ਼ਮਿਸ਼ ਅਤੇ ਅਖਰੋਟ ਸ਼ਾਮਿਲ ਕਰੋ।