ਸਾਫ-ਸਫਾਈ ਦੇ ਇਹ ਸਮਾਰਟ ਟਿਪਸ ਤੁਹਾਡੇ ਕੰਮ ਨੂੰ ਕਰ ਦੇਣਗੇ ਆਸਾਨ

01/17/2019 1:28:03 PM

ਨਵੀਂ ਦਿੱਲੀ— ਸਾਫ-ਸੁਥਰਾ ਘਰ ਹਰ ਕਿਸੇ ਨੂੰ ਚੰਗਾ ਲੱਗਦਾ ਹੈ। ਸਾਫ-ਸਫਾਈ ਘਰ 'ਚ ਸਾਕਾਰਾਤਮਕ ਪ੍ਰਭਾਵ ਲਿਆਉਣ ਦੇ ਨਾਲ ਹੀ ਬੀਮਾਰੀਆਂ ਤੋਂ ਵੀ ਬਚਾਉਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਹਰ ਚੀਜ਼ ਨੂੰ ਸਾਫ ਕਰਨ ਦਾ ਆਪਣਾ ਇਕ ਤਰੀਕਾ ਹੁੰਦਾ ਹੈ। ਜੇਕਰ ਉਨ੍ਹਾਂ ਤਰੀਕਿਆਂ ਨੂੰ ਅਪਣਾਇਆ ਜਾਵੇ ਤਾਂ ਕੰਮ ਆਸਾਨੀ ਨਾਲ ਹੋ ਜਾਂਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਸਾਫ-ਸਫਾਈ ਨਾਲ ਜੁੜੇ ਕਈ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਬੜੇ ਕੰਮ ਆਉਣਗੇ।
 

1. ਕੰਧਾਂ
ਦੀਵਾਰਾਂ 'ਤੇ ਲੱਗੇ ਪੈਂਸਿਲ ਦੇ ਨਿਸ਼ਾਨ ਮਿਟਾਉਣ ਲਈ ਸਿਰਕੇ ਦਾ ਇਸਤੇਮਾਲ ਕਰੋ। ਸਿਰਕੇ ਨੂੰ ਲਿਕਵਿਡ ਸੋਪ 'ਚ ਡੁੱਬੋ ਕੇ ਸਪੰਜ ਨਾਲ ਸਾਫ ਕਰੋ। ਅਜਿਹਾ ਕਰਨ ਨਾਲ ਦੀਵਾਰਾਂ 'ਤੇ ਲੱਗੇ ਪੈਂਸਿਲ ਦੇ ਨਿਸ਼ਾਨ ਮਿਟ ਜਾਣਗੇ। 
 

2. ਕੌਫੀ ਦੇ ਦਾਗ 
ਕੱਪ 'ਤੇ ਲੱਗੇ ਕੌਫੀ ਦੇ ਦਾਗ ਬੇਕਿੰਗ ਸੋਡੇ ਨਾਲ ਸਾਫ ਕਰਨ ਨਾਲ ਇਹ ਆਸਾਨੀ ਨਾਲ ਸਾਫ ਹੋ ਜਾਣਗੇ। 
 

3. ਬਾਥਰੂਮ ਚਮਕਾਓ
ਸਾਫ-ਸੁਥਰੇ ਬਾਥਰੂਮ 'ਚ ਬੀਮਾਰੀਆਂ ਨਹੀਂ ਫੈਲਦੀਆਂ। ਬਾਥਰੂਮ 'ਚ ਰੱਖੇ ਸੈਂਟਰੀ ਦੇ ਸਾਮਾਨ ਨੂੰ ਬੇਬੀ ਆਇਲ ਨਾਲ ਸਾਫ ਕਰੋ। 
 

4. ਸਿੰਕ ਪਾਈਪ ਬਲਾਕੇਜ਼ 
1 ਕੱਪ ਨਮਕ ਅਤੇ ਬੇਕਿੰਗ ਸੋਡਾ ਅਤੇ ਉਸ 'ਚ ਐੱਪਲ ਸਾਈਡਰ ਵਿਨੇਗਰ ਮਿਕਸ ਕਰਕੇ ਸਿੰਕ ਪਾਈਪ 'ਚ ਪਾ ਦਿਓ। ਅਜਿਹਾ ਕਰਨ ਨਾਲ ਕੁਝ ਹੀ ਮਿੰਟਾਂ 'ਚ ਬਲਾਕ ਪਾਈਪ ਠੀਕ ਹੋ ਜਾਵੇਗੀ। 
 

5. ਲੱਕੜ ਦਾ ਫਰਨੀਚਰ 
ਲੱਕੜ ਦੇ ਫਰਨੀਚਰ ਨੂੰ ਸਾਫ ਕਰਨ ਲਈ 1/4 ਕੱਪ ਸਿਰਕੇ 'ਚ 1 ਕੱਪ ਪਾਣੀ ਮਿਲਾਓ। ਫਿਰ ਇਸ ਮਿਸ਼ਰਣ ਨਾਲ ਲੱਕੜ ਦੇ ਫਰਨੀਚਰ ਨੂੰ ਸਾਫ ਕਰੋ।


Neha Meniya

Content Editor

Related News