ਛੱਤੀਸਗੜ੍ਹ ਦੀਆਂ ਇਨ੍ਹਾਂ ਗੁਫਾਫਾਂ ''ਚ ਪਾਈਆਂ ਜਾਂਦੀਆਂ ਹਨ ਨੇਤਰਹੀਣ ਮੱਛੀਆਂ
Monday, May 08, 2017 - 02:00 PM (IST)

ਜਲੰਧਰ— ਦੁਨੀਆ ਦੀਆਂ ਅਜੀਬ ਜਗ੍ਹਾ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਅਜਿਹੀ ਹੀ ਇਕ ਜਗ੍ਹਾ ਹੈ ਛੱਤੀਸਗੜ੍ਹ ਦੇ ਬਸਤਰ ਇਲਾਕੇ ਦੀ, ਜਿੱਥੇ ਜਮੀਨ ਤੋਂ 55 ਫੁੱਟ ਥੱਲ੍ਹੇ 330 ਮੀਟਰ ਲੰਬੀਆਂ ਗੁਫਾਫਾਂ ਫੈਲੀਆਂ ਹੋਈਆਂ ਹਨ। ਜਮੀਨ ਤੋਂ ਕਾਫੀ ਥਲ੍ਹੇ ਹੋਣ ਕਾਰਨ ਇਹ ਗੁਫਾਫਾਂ ਪਾਣੀ ਨਾਲ ਭਰੀਆਂ ਹਨ ਅਤੇ ਇਸ ਪਾਣੀ ''ਚ ਨੇਤਰਹੀਣ ਮੱਛੀਆਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਵਿਲੱਖਣ ਮੱਛੀਆਂ ਨੁੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ।
ਗੁਫਾ ਦੀ ਖੋਜ
ਇਨ੍ਹਾਂ ਗੁਫਾਫਾਂ ਦੀ ਖੋਜ ਬਿਲਾਸਪੁਰ ਦੇ ਰਹਿਣ ਵਾਲੇ ਇਕ ਪ੍ਰੋਫੈਸਰ ਸ਼ੰਕਰ ਤਿਵਾਰੀ ਨੇ ਸਾਲ 1958 ''ਚ ਕੀਤੀ ਸੀ। ਉਹ ਆਦਿਵਾਸੀਆਂ ਦੀ ਮਦਦ ਨਾਲ ਟਾਰਚ, ਰੱਸੀ ਅਤੇ ਜ਼ਰੂਰਤ ਦਾ ਹੋਰ ਸਮਾਨ ਲੈ ਕੇ ਆਏ ਸਨ। ਖੋਜ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਚੂਨਾ ਪੱਥਰ ਨਾਲ ਬਣੀ ਇਨ੍ਹਾਂ ਕੁਟੁਮਸਰ ਗੁਫਾਫਾਂ ''ਚ ਪਾਣੀ ਦੇ ਕਟਾਅ ਕਾਰਨ ਕਈ ਆਕ੍ਰਿਤੀਆਂ ਬਣ ਗਈਆਂ ਹਨ। ਪ੍ਰੋਫੈਸਰ ਸ਼ੰਕਰ ਨੇ ਗੁਫਾ ਦੇ ਅੰਦਰ ਬਣੇ ਤਲਾਬ ''ਚ ਮੱਛੀਆਂ ਦੇਖੀਆਂ, ਜੋ ਨੇਤਰਹੀਣ ਸਨ। ਇਨ੍ਹਾਂ ਮੱਛੀਆਂ ਦਾ ਰੰਗ ਖੂਨ ਵਾਂਗ ਲਾਲ ਸੀ।
ਮੱਛੀਆਂ ਦੇ ਨੇਤਰਹੀਣ ਹੋਣ ਦਾ ਕਾਰਨ
ਇਨ੍ਹਾਂ ਗੁਫਾਫਾਂ ''ਚ ਸੂਰਜ ਦੀ ਰੋਸ਼ਨੀ ਨਹੀਂ ਪਹੁੰਚਦੀ, ਜਿਸ ਕਾਰਨ ਇੱਥੇ ਆਉਣ ਵਾਲਾ ਵਿਅਕਤੀ ਸਹੀ ਤਰ੍ਹਾਂ ਨਹੀਂ ਦੇਖ ਪਾਉਂਦਾ। ਇਸੇ ਕਾਰਨ ਕਈ ਸਾਲਾਂ ਤੋਂ ਇਨ੍ਹਾਂ ਗੁਫਾਫਾਂ ''ਚ ਰਹਿਣ ਕਾਰਨ ਮੱਛੀਆਂ ਦੀਆਂ ਅੱਖਾਂ ''ਤੇ ਪਤਲੀ ਝਿੱਲੀ ਚੜ੍ਹ ਚੁੱਕੀ ਹੈ, ਜਿਸ ਕਾਰਨ ਉਹ ਪੂਰੀ ਤਰ੍ਹਾਂ ਨੇਤਰਹੀਣ ਹੋ ਚੁੱਕੀਆਂ ਹਨ।
ਸੈਲਾਨੀਆਂ ਦੇ ਆਉਣ ਦਾ ਸਮਾਂ
ਇਨ੍ਹਾਂ ਗੁਫਾਫਾਂ ''ਚ ਪਾਈਆਂ ਜਾਣ ਵਾਲੀਆਂ ਨੇਤਰਹੀਣ ਮੱਛੀਆਂ ਨੂੰ ਦੇਖਣ ਲਈ ਸੈਲਾਨੀ ਯੂਰਪ ਅਤੇ ਆਸਟ੍ਰੇਲੀਆ ਜਿਹੇ ਦੇਸ਼ਾਂ ਤੋਂ ਵੀ ਆਉਂਦੇ ਹਨ। ਇਨ੍ਹਾਂ ਗੁਫਾਫਾਂ ਨੂੰ ਦੇਖਣ ਲਈ ਸਿਰਫ 25 ਰੁਪਏ ਦੀ ਟਿਕਟ ਲੈਣੀ ਪੈਂਦੀ ਹੈ ਅਤੇ ਕੁਟੁਮਸਰ ਗੁਫਾ ਦੇ ਦਰਵਾਜੇ ਸਿਰਫ ਸਰਦੀਆਂ ''ਚ ਹੀ ਖੋਲ੍ਹੇ ਜਾਂਦੇ ਹਨ।