ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਲੈ ਕੇ ਜਾਂਦੀਆਂ ਪਤਾਸ਼ੇ ਦਾ ਪ੍ਰਸ਼ਾਦਿ
Friday, Apr 24, 2026 - 06:09 PM (IST)
ਅੰਮ੍ਰਿਤਸਰ(ਸਰਬਜੀਤ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ 'ਚ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਜਿਥੇ ਕੜਾਹ ਪ੍ਰਸ਼ਾਦਿ ਭੇਟ ਕਰਵਾਉਂਦੀਆਂ ਹਨ, ਉਥੇ ਹੀ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਦੇਸ਼ਾ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਤਾਸ਼ੇ ਦਾ ਪ੍ਰਸ਼ਾਦਿ ਵੀ ਭੇਟਾ ਰਹਿਤ ਦਿੱਤਾ ਜਾਂਦਾ ਹੈ, ਸੰਗਤਾਂ ਜਿਸ ਨੂੰ ਆਪਣੇ ਪਰਿਵਾਰਕ ਮੈਂਬਰਾਂ ਲਈ ਨਾਲ ਲੈ ਕੇ ਜਾਂਦੀਆਂ ਹਨ।
ਇਹ ਵੀ ਪੜ੍ਹੋ- ਪੰਜਾਬ: ਕਲਯੁੱਗੀ ਮਾਂ ਦਾ ਸ਼ਰਮਨਾਕ ਕਾਰਾ, ਆਪਣੇ ਹੀ ਜਵਾਕ ਦੀਆਂ ਲੱਤਾਂ...
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਪਤਾਸ਼ੇ ਦਾ ਪ੍ਰਸ਼ਾਦਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਦੀ ਹਾਜ਼ੂਰੀ ਵਿਚ ਸੰਗਤਾਂ ਨੂੰ ਅਰਦਾਸ ਕਰਵਾਉਂਣ ਸਮੇਂ ਅਰਦਾਸੀਏ ਸਿੰਘ, ਚੋਰਬਰਦਾਰ ਜਾਂ ਸੇਵਾਦਾਰ ਵੱਲੋਂ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿਦੇਸ਼ ਤੋਂ ਗੁਰੂ ਘਰ ਵਿਖੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਸ਼ਰਧਾ ਨਾਲ ਅਰਦਾਸ ਕਰਵਾਉਂਦੀਆਂ ਹਨ ਅਤੇ ਆਪਣੇ ਪਰਿਵਾਰ ਦੀ ਖੁਸ਼ੀ, ਤੰਦਰੁਸਤੀ, ਸੁੱਖ ਸ਼ਾਤੀ, ਔਲਾਦ ਦੀ ਪ੍ਰਾਪਤੀ ਤੇ ਸ਼ੁਕਰਾਨਾ, ਬੱਚਿਆਂ ਦੇ ਆਨੰਦ ਕਾਰਜ ਦੀ ਖੁਸ਼ੀ, ਰਿਹਾਇਸ਼ ਦੀ ਪ੍ਰਾਪਤੀ ਅਤੇ ਸ਼ੁਕਰਾਨਾ, ਕਾਰੋਬਾਰ ਦੀ ਤਰੱਕੀ, ਚੰਗੀ ਖੇਤੀਬਾੜੀ ਆਦਿ ਲਈ ਅਰਦਾਸ ਕਰਵਾਉਂਦੀਆਂ ਹਨ। ਅਰਦਾਸ ਕਰਵਾਉਂਣ ਸਮੇਂ ਸੰਗਤਾਂ ਵੱਲੋਂ ਕਈ ਪ੍ਰਕਾਰ ਦੀਆਂ ਭੇਟਾਵਾਂ ਵੀ ਗੁਰੂ ਸਾਹਿਬ ਨੂੰ ਅਰਪਿਤ ਕੀਤੀਆਂ ਜਾਂਦੀਆਂ ਹਨ, ਪਰ ਅਰਦਾਸ ਕਰਵਾਉਂਣ ਸਮੇਂ ਅਰਦਾਸੀਏ ਸਿੰਘ, ਚੋਰਬਰਦਾਰ ਸਿੰਘ ਜਾਂ ਸੇਵਾਦਾਰ ਬਖਸ਼ਿਸ਼ ਰੂਪੀ ਪਤਾਸ਼ੇ ਦਾ ਪ੍ਰਸ਼ਾਦਿ ਸੰਗਤਾਂ ਨੂੰ ਦਿੰਦੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ: 2 ਸਾਲਾਂ ਤੱਕ ਧੀ ਦੀ ਪੱਤ ਰੋਲਦਾ ਰਿਹਾ ਕਲਯੁੱਗੀ ਪਿਓ, ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
ਗੁਰੂ ਘਰ ਵਿਖੇ ਮਰਿਆਦਾ ਸਹਿਤ ਤਿਆਰ ਹੁੰਦਾ ਪਤਾਸ਼ੇ ਦਾ ਪ੍ਰਸ਼ਾਦ
ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਅੱਗੇ ਦੱਸਿਆ ਕਿ ਜਿਵੇਂ ਕੜਾਹ ਪ੍ਰਸ਼ਾਦਿ ਪ੍ਰਬੰਧਕਾਂ ਵੱਲੋਂ ਮਰਿਆਦਾ ਨਾਲ ਤਿਆਰ ਹੁੰਦਾ ਹੈ, ਉਸੇ ਤਰ੍ਹਾਂ ਪਤਾਸ਼ੇ ਦਾ ਪ੍ਰਸ਼ਾਦਿ ਵੀ ਵਿਸ਼ੇਸ਼ ਪ੍ਰਬੰਧ ਅਤੇ ਮਰਿਆਦਾ ਸਾਫ ਸਫਾਈ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਤਾਸ਼ੇ ਤਿਆਰ ਕਰਨ ਲਈ ਵਿਸ਼ੇਸ਼ ਕਾਰੀਗਰ ਲਗਾਏ ਗਏ ਹਨ। ਕਾਰੀਗਰ ਇਕ ਦਿਨ ਵਿਚ 2 ਕੁਇੰਟਲ ਦੇ ਕਰੀਬ ਪਤਾਸ਼ੇ ਤਿਆਰ ਕਰਦੇ ਹਨ। ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਨੂੰ ਨਤਮਸਤਕ ਹੋਣ ਸਮੇਂ ਅਰਦਾਸ ਕਰਵਾਉਂਣ ਮੌਕੇ ਗੁਰੂ ਬਖਸ਼ਿਸ਼ ਰੂਪ ਵਿਚ ਪਤਾਸ਼ੇ ਦਾ ਪ੍ਰਸ਼ਾਦਿ ਦਿੱਤਾ ਜਾਂਦਾ ਹੈ, ਉਨ੍ਹਾਂ ਕਿਹਾ ਕਿ ਇਹ ਪ੍ਰਸ਼ਾਦਿ ਲੰਮੇ ਸਮੇਂ ਤੱਕ ਰੱਖ ਕੇ ਸੇਵਨ ਕੀਤਾ ਜਾ ਸਕਦਾ ਹੈ, ਤਾਂ ਜੋ ਦੇਸ਼ ਵਿਦੇਸ਼ਾਂ ਤੋਂ ਆਉਂਣ ਵਾਲੀਆਂ ਸੰਗਤਾਂ ਪਰਿਵਾਰਕ ਮੈਂਬਰਾਂ ਲਈ ਵੀ ਇਹ ਪ੍ਰਸ਼ਾਦਿ ਲੈ ਕੇ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਪਿੰਨੀ ਪ੍ਰਸ਼ਾਦਿ ਵੀ ਸੰਗਤਾਂ ਲਈ ਉਪਲਬਦ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਭਰ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਲੋਕਾਂ ਲਈ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
