ਇਹ ਹਨ ਦੁਨੀਆਂ ਦੇ ਅਜੀਬੋ-ਗਰੀਬ ਵਾਹਨ, ਸਫਰ ਕਰਕੇ ਨਹੀਂ ਭੁੱਲੋਗੇ
Wednesday, Apr 05, 2017 - 03:52 PM (IST)

ਮੁੰਬਈ— ਕਿਸੇ ਵੀ ਥਾ ''ਤੇ ਘੁੰਮਣ ਲਈ ਵਾਹਨ ਦਾ ਖਾਸ ਰੋਲ ਹੁੰਦਾ ਹੈ ਕਿਉਂਕਿ ਇਨ੍ਹਾਂ ਕਰਕੇ ਹੀ ਅਸੀਂ ਬਹੁਤ ਆਸਾਨੀ ਨਾਲ ਇੱਧਰ ਤੋਂ ਉੱਧਰ ਘੁੰਮ ਸਕਦੇ ਹਾਂ। ਦੁਨੀਆਂ ਦੇ ਵੱਖ-ਵੱਖ ਦੇਸ਼ਾਂ ''ਚ ਕਈ ਤਰ੍ਹਾਂ ਦੀਆਂ ਵਾਹਨ ਹੁੰਦੇ ਹਨ। ਇਨ੍ਹਾਂ ''ਚ ਕੁੱਝ ਤਾਂ ਬਹੁਤ ਅਜੀਬੋ-ਗਰੀਬ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਅਜੀਬੋ-ਗਰੀਬ ਵਾਹਨਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ''ਚ ਤੁਸੀਂ ਬੈਠ ਕੇ ਸਫਰ ਕਰ ਸਕਦੇ ਹੋ।
1. ਟੋਟੋਰਾ ਕਿਸ਼ਤੀ, ਪੇਰੂ
ਪੇਰੂ ਦੇ ਕਬੀਲੇ ਬਲਨ ਵਾਹਨ ਗੱਡੀਆਂ ਨੂੰ ਟੋਚੋਰਾ ਕਿਸ਼ਤੀ ਕਹਿੰਦੇ ਹਨ। ਇਸ ਕਿਸ਼ਤੀ ਦਾ ਭਾਰ ਕਾਫੀ ਘੱਟ ਹੈ ਪਰ ਇਹ ਤੇਜ਼ ਰਫਤਾਰ ਨਾਲ ਚੱਲਦੀ ਹੈ। ਜੇਕਰ ਤੁਸੀਂ ਪੇਰੂ ਘੁੰਮਣ ਜਾ ਰਹੇ ਹੋ ਤਾਂ ਤੁਹਾਨੂੰ ਵੀ ਇਸ ਕਿਸ਼ਤੀ ਦਾ ਸਫਰ ਕਰਨਾ ਪਵੇਗਾ।
2. ਚਿਕਨ ਬੱਸ, ਗੁਆਟੇਮਾਲਾ
ਗੁਆਟੇਮਾਲਾ ਦੇ ਲੋਕ ਇੱਥੇ ਆਮ ਮਿਲਣ ਵਾਲੇ ਵਾਹਨਾਂ ਨੂੰ ਚਿਕਨ ਬੱਸ ਕਹਿੰਦੇ ਹਨ ਕਿਉਂਕਿ ਬੱਸ ''ਚ ਲੋਕਾਂ ਦੇ ਨਾਲ-ਨਾਲ ਬੱਕਰੀ ਅਤੇ ਮੁਰਗੇ ਸਫਰ ਕਰਦੇ ਹਨ।
3. ਜ੍ਰੋਬ, ਨਿਯੂਜੀਲੈਂਡ
ਜ੍ਰੋਬ ਨਿਯੂਜੀਲੈਂਡ ''ਚ ਖੇਡੀ ਜਾਣ ਵਾਲੀ ਖੇਡ ਹੈ, ਜਿਸ ''ਚ ਗੇਂਦ ਨੂੰ ਲਟਕਾਇਆ ਜਾਂਦਾ ਹੈ। ਇਸ ਤੋਂ ਇਲਾਵਾ ਤੁਸੀਂ ਬਮਪੀ ਜੰਪਿੰਗ, ਵਾਈਟ ਵਾਟਰ ਰਾਫੀਟੰਗ ਵਰਗੀਆਂ ਖੇਡਾ ਦੇਖਣ ਨੂੰ ਮਿਲਣਗੀਆਂ।
4. ਜੰਕ ਕਿਸ਼ਤੀ, ਹਾਂਗਕਾਂਗ
ਹਾਂਗਕਾਂਗ ''ਚ ਮੌਜ਼ੂਦ ਗੰਗਨਚੁੰਬੀ ਇਮਾਰਤਾਂ ਅਤੇ ਉੱਥੇ ਦੇ ਬਾਦਸ਼ਾਹ ਤੱਟ ''ਤੇ ਦੇਖਣ ਨੂੰ ਮਿਲਣਗੀਆਂ ਜੰਕ ਕਿਸ਼ਤੀਆਂ। ਇੱਥੋ ਦਾ ਨਜ਼ਾਰਾ ਦੇਖ ਕੇ ਤੁਸੀਂ ਵਾਰ-ਵਾਰ ਇੱਥੇ ਆਵੋਗੇ।
5. ਹਾਥੀਯਾਤਰਾ, ਥਾਈਲੈਂਡ
ਥਾਈਲੈਂਡ ''ਚ ਯਾਤਰੀ ਆਪਣੀ ਯਾਤਰਾ ਨੂੰ ਹਾਥੀ ਦੀ ਸਵਾਰੀ ਕਰਕੇ ਆਸਾਨ ਬਣਾਉਂਦੇ ਹਨ। ਜੇਕਰ ਤੁਸੀਂ ਵੀ ਉਸ ਥਾ ''ਤੇ ਘੁੰਮਣ ਜਾ ਰਹੇ ਹੋ ਤਾਂ ਇਸ ਗੱਡੀ ਦੀ ਯਾਤਰਾ ਕਰਨੀ ਯਾਦ ਰੱਖੋ।