ਨਿੰਬੂ ਦੇ ਛਿਲਕੇ ਨਾਲ ਹੁੰਦੀਆਂ ਹਨ ਕਈ ਬੀਮਾਰੀਆਂ ਦੂਰ

04/24/2017 12:27:37 PM

ਮੁੰਬਈ— ਜੇ ਤੁਸੀਂ ਨਿੰਬੂ ਦੀ ਵਰਤੋਂ ਕਰਨ ਮਗਰੋਂ ਉਸ ਦੇ ਛਿਲਕੇ ਸਮੇਤ ਦਿੰਦੇ ਹੋ ਤਾਂ ਇਹ ਜਾਣ ਲਓ ਕਿ ਜਿੰਨਾ ਫਾਇਦੇਮੰਦ ਨਿੰਬੂ ਹੁੰਦਾ ਹੈ, ਉਨ੍ਹਾਂ ਹੀ ਫਾਇਦੇਮੰਦ ਉਸ ਦਾ ਛਿਲਕਾ ਹੁੰਦਾ ਹੈ। ਬ੍ਰਾਈਟ ਪੇਲੇ ਰੰਗ ਦਾ ਇਸ ਛਿਲਕੇ ''ਚ ਕਈ ਪੋਸ਼ਕ ਤੱਤ ਹੁੰਦੇ ਹਨ, ਜੋ ਤੁਹਾਡੀ ਸੁੰਦਰਤਾ ''ਚ ਨਿਖਾਰ ਲਿਆਉਂਦੇ ਹਨ ਅਤੇ ਚਮੜੀ ਵੀ ਸਾਫ ਕਰ ਦਿੰਦੇ ਹਨ। ਨਿੰਬੂ ਦੇ ਛਿਲਕਿਆਂ ''ਚੋਂ ਤਾਜ਼ਾ ਖੁਸ਼ਬੋ ਆਉਂਦੀ ਹੈ, ਜਿਸ ਨਾਲ ਘਰ ''ਚ ਚੀਟੀਂ ਅਤੇ ਮੱਛਰ ਨਹੀਂ ਆਉਂਦੇ। ਅੱਜ ਅਸੀਂ ਤੁਹਾਨੂੰ ਨਿੰਬੂ ਦੇ ਛਿਲਕਿਆਂ ਦੇ ਕੁਝ ਫਾਇਦੇ ਦੱਸ ਰਹੇ ਹਾਂ।
1. ਕੈਂਸਰ ਕੋਸ਼ਿਕਾਵਾਂ ਵਿਰੁੱਧ ਲੜਨ ''ਚ ਸਹਾਈ
ਕੈਂਸਰ ਕੋਸ਼ਿਕਾਵਾਂ ਸਰੀਰ ''ਚ ਤੇਜ਼ੀ ਨਾਲ ਵੱਧਦੀਆਂ ਹਨ ਪਰ ਨਿੰਬੂ ਦਾ ਛਿਲਕਾ ਆਪਣੇ ਫਲੇਵੋਨਾਈਡਸ ਅਤੇ ਸਾਲੇਨਸਟਰੋਲ ਕਿਊ40 ਗੁਣ ਕਾਰਨ, ਕੈਂਸ਼ਰ ਕੋਸ਼ਿਕਾਵਾਂ ਨੂੰ ਕਿਰਿਆਹੀਨ ਕਰਨ ''ਚ ਮਦਦ ਕਰਦੇ ਹਨ। ਇਹ ਛਾਤੀ ਕੈਂਸਰ, ਕੋਲਨ ਕੈਂਸਰ ਅਤੇ ਚਮੜੀ ਕੈਂਸਰ ਦੇ ਇਲਾਜ ''ਚ ਸਹਾਈ ਹੁੰਦੇ ਹਨ।
2. ਕੋਲੇਸਟਰੌਲ ਘਟਾਉਣ ''ਚ ਸਹਾਈ
ਜੇ ਤੁਹਾਡੇ ਸਰੀਰ ''ਤ ਬੈਡ ਕੋਲੇਸਟਰੌਲ ਬਹੁਤ ਜਿਆਦਾ ਹੋ ਗਿਆ ਹੈ ਤਾਂ ਤੁਸੀਂ ਨਿੰਬੂ ਦੇ ਛਿਲਕਿਆਂ ਦੀ ਵਰਤੋਂ ਸ਼ੁਰੂ ਕਰ ਦਿਓ। ਇਸ ''ਚ ਪਾਲੀਫਿਨਾਲ ਫਲੇਵੋਨਾਈਡ ਹੁੰਦਾ ਹੈ, ਜੋ ਵਧੇ ਹੋਏ ਕੋਲੇਸਟਰੌਲ ਨੂੰ ਘਟਾ ਦਿੰਦਾ ਹੈ।
3. ਸਿਹਤਮੰਦ ਹੱਡੀਆਂ
ਨਿੰਬੂ ਦੇ ਛਿਲਕੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਲਈ ਜੇ ਤੁਸੀਂ ਅਗਲੀ ਵਾਰੀ ਨਿੰਬੂ ਦਾ ਅਚਾਰ ਪਾਓ ਤਾਂ ਛਿਲਕਿਆਂ ਸਮੇਤ ਪਾਓ। ਇਹ ਸਰੀਰ ''ਚ ਕੈਲਸ਼ੀਅਮ ਦੀ ਮਾਤਰਾ ਨੂੰ ਸੋਖਣ ''ਚ ਮਦਦ ਕਰਦੇ ਹਨ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
4. ਦਿਲ ਦੀ ਗਤੀਵਿਧੀ ਨੂੰ ਸਹੀ ਕਰਨਾ
ਨਿੰਬੂ ਦੇ ਛਿਲਕਿਆਂ ''ਚ ਪੋਟਾਸ਼ੀਅਮ ਭਰਪੂਰ ਮਾਤਰਾ ''ਚ ਹੁੰਦਾ ਹੈ। ਇਸ ਨੂੰ ਖਾਣ ਨਾਲ ਬੀ. ਪੀ. ਠੀਕ ਰਹਿੰਦਾ ਹੈ ਅਤੇ ਦਿਲ ਦੀ ਗਤੀਵਿਧੀ ''ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਨਿੰਬੂ ਨਾਲ ਦਿਲ ਦੇ ਰੋਗ ਅਤੇ ਹੋਰ ਬੀਮਾਰੀਆਂ ਹੋਣ ਦਾ ਖਤਰਾ ਘੱਟ ਜਾਂਦਾ ਹੈ।
5. ਮੂੰਹ ਦੀ ਸਫਾਈ
ਜੇ ਤੁਹਾਡੇ ਮੂਹ ''ਚੋਂ ਬਦਬੂ ਆਉਂਦੀ ਹੈ ਤਾਂ ਤੁਸੀਂ ਨਿੰਬੂ ਦੇ ਛਿਲਕੇ ਦੇ ਪਾਣੀ ਨਾਲ ਚੁਲੀ ਕਰੋ। ਉਂਝ ਤਾਂ ਵਿਟਾਮਿਨ ਸੀ ਦੀ ਘਾਟ ਨਾਲ ਮੂੰਹ ਸੰਬੰਧੀ ਰੋਗ ਹੁੰਦੇ ਹਨ। ਇਹ ਰੋਗ ਨਿੰਬੂ ਦੇ ਛਿਲਕਿਆਂ ਨਾਲ ਦੂਰ ਹੋ ਸਕਦੇ ਹਨ। ਮਸੂੜਿਆਂ ਤੋਂ ਖੂਨ ਨਿਕਲਣਾ, ਬਦਬੂ ਆਉਣਾ ਆਦਿ ਸਮੱਸਿਆਵਾਂ ਨਿੰਬੂ ਨਾਲ ਠੀਕ ਹੁੰਦੀਆਂ ਹਨ।
6. ਚਮੜੀ ਸੰਬੰਧੀ ਸਮੱਸਿਆਵਾਂ
ਨਿੰਬੂ ਦੇ ਛਿਲਕਿਆਂ ਨੂੰ ਸੁਕਾ ਕੇ ਪੀਸ ਲਓ ਜਾਂ ਇਨ੍ਹਾਂ ਦਾ ਪੇਸਟ ਬਣਾ ਲਓ। ਇਸ ਨੂੰ ਆਪਣੀ ਚਮੜੀ ''ਤੇ ਘੱਟ ਮਾਤਰਾ ''ਚ ਲਗਾਓ। ਇਸ ਨਾਲ ਦਾਣੇ ਅਤੇ ਮੁਹਾਸੇ ਠੀਕ ਹੋ ਜਾਂਦੇ ਹਨ ਅਤੇ ਮ੍ਰਿਤ ਚਮੜੀ ਵੀ ਨਿਕਲ ਜਾਂਦੀ ਹੈ।
7. ਭਾਰ ਘਟਾਉਂਦਾ ਹੈ
ਨਿੰਬੂ ਦੇ ਛਿਲਕੇ ਭਾਰ ਘਟਾਉਣ ''ਚ ਸਹਾਈ ਹੁੰਦੇ ਹਨ।

Related News