ਫਲ-ਸਬਜ਼ੀਆਂ ਨੂੰ ਧੋਣ ਦਾ ਸਹੀ ਤਰੀਕਾ

02/14/2017 11:31:10 AM

ਨਵੀਂ ਦਿੱਲੀ—ਫਲਾਂ ਅਤੇ ਸਬਜ਼ੀਆਂ ਨੂੰ ਖਾਣ ਜਾਂ ਪਕਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ, ਇਹ ਗੱਲ ਤਾਂ ਹਰ ਕਿਸੇ ਨੂੰ ਪਤਾ ਹੈ ਪਰ ਇਨ੍ਹਾਂ ਨੂੰ ਧੋਣ ਦਾ ਸਹੀ ਤਰੀਕਾ ਸ਼ਾਇਦ ਅੱਜ ਵੀ ਬਹੁਤ ਸਾਰੇ ਲੋਕ ਨਹੀਂ ਜਾਣਦੇ। ਫਲਾਂ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਨ੍ਹਾਂ ''ਤੇ ਲੱਗੇ ਕੀਟਾਣੂ ਅਤੇ ਕੀਟਨਾਸ਼ਕ ਦਵਾਈਆਂ, ਜੇ ਭੋਜਨ ਦੇ ਰਸਤੇ ਸਾਡੇ ਸਰੀਰ ''ਚ ਚਲੇ ਜਾਣ ਤਾਂ ਇਹ ਫੂਡ ਪੁਆਇਜ਼ਨਿੰਗ ਨੂੰ ਵੀ ਸੱਦਾ ਦਿੰਦੇ ਹਨ।
ਦਰਅਸਲ, ਫਲਾਂ ਅਤੇ ਸਬਜ਼ੀਆਂ ਦੀ ਚਮਕ ਵਧਾਉਣ ਅਤੇ ਜ਼ਿਆਦਾ ਸਮੇਂ ਤਕ ਇਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ (ਤਾਂ ਕਿ ਇਹ ਛੇਤੀ ਸੜਨ-ਗਲ਼ਣ ਨਾ) ਇਨ੍ਹਾਂ ''ਤੇ ਵੈਕਸ ਕੋਟਿੰਗ ਕੀਤੀ ਜਾਂਦੀ ਹੈ। ਚਮਕ ਬਰਕਰਾਰ ਰੱਖਣ ਲਈ ਵਾਰਨਿਸ਼ ਵਰਗੇ ਰਸਾਇਣਾਂ ਦੀ ਵਰਤੋਂ ਹੁੰਦੀ ਹੈ, ਜੋ ਮਨੁੱਖੀ ਸਰੀਰ ''ਚ ਟਾਕਸਿਨ ਦੀ ਮਾਤਰਾ ਨੂੰ ਵਧਾਉਂਦੇ ਹਨ। ਇਹ ਕੈਮੀਕਲ ਅੰਦਰ ਜਾ ਕੇ ਆਰਗਨ ਨੂੰ ਖਰਾਬ ਕਰ ਸਕਦੇ ਹਨ, ਇਸ ਲਈ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਬਹੁਤ ਜ਼ਰੂਰੀ ਹੈ।
ਜ਼ਿਆਦਾਤਰ ਲੋਕ ਫਲਾਂ ਅਤੇ ਸਬਜ਼ੀਆਂ ਨੂੰ ਤਾਜ਼ੇ ਪਾਣੀ ''ਚ ਧੋ ਕੇ ਵਰਤ ਲੈਂਦੇ ਹਨ ਪਰ ਇਹ ਤਰੀਕਾ ਸਹੀ ਨਹੀਂ ਹੈ। ਇਸ ਨਾਲ ਫਲਾਂ ''ਤੇ ਕੀਤੀ ਗਈ ਵੈਕਸ ਉਤਰਦੀ ਨਹੀਂ ਹੈ। ਜੇ ਉਹ ਖਾਣੇ ਰਾਹੀਂ ਪੇਟ ''ਚ ਜਾਂਦੀ ਹੈ ਤਾਂ ਇਸ ਨਾਲ ਪਾਚਨ ਕਿਰਿਆ ਦੀ ਗੜਬੜੀ ਨਾਲ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਫਲ-ਸਬਜ਼ੀਆਂ ਨੂੰ ਧੋਣ ਦੇ ਬੈਸਟ ਤਰੀਕੇ ਦੱਸਦੇ ਹਾਂ।
-ਨਮਕ ਵਾਲਾ ਪਾਣੀ
ਸੇਂਧਾ ਨਮਕ ਨੂੰ ਪਾਣੀ ਵਿਚ ਮਿਲਾ ਕੇ ਇਸਤੇਮਾਲ ਕਰਨ ਨਾਲ ਵੀ ਕੀਟਨਾਸ਼ਕ ਦਾ ਸਫਾਇਆ ਹੁੰਦਾ ਹੈ। ਸਾਫ ਪਾਣੀ ਦੇ ਇਕ ਬਾਊਲ ਵਿਚ 1 ਕੱਪ ਨਮਕ ਮਿਕਸ ਕਰੋ। ਫਲਾਂ ਅਤੇ ਸਬਜ਼ੀਆਂ ਨੂੰ ਇਸ ਵਿਚ 10 ਮਿੰਟ ਤੱਕ ਭਿਉਂ ਕੇ ਰੱਖੋ। ਫਿਰ ਕੱਢ ਕੇ ਸਾਫ ਪਾਣੀ ਨਾਲ ਧੋ ਲਓ।
-ਸਿਰਕਾ
ਸਿਰਕੇ ਦੀ ਮਦਦ ਨਾਲ ਤੁਸੀਂ ਕੀਟਾਣੂ ਅਤੇ ਕੀਟਨਾਸ਼ਕ ਨੂੰ ਆਸਾਨੀ ਨਾਲ ਸਾਫ ਕਰ ਸਕਦੇ ਹੋ।
ਇਕ ਬਾਊਲ ਵਿਚ ਪਾਣੀ ਅਤੇ 1 ਕੱਪ ਵ੍ਹਾਈਟ ਵਿਨੇਗਰ ਪਾਓ ਅਤੇ ਉਸ ਵਿਚ ਫਲ ਜਾਂ ਸਬਜ਼ੀਆਂ ਨੂੰ ਧੋਵੋ। ਜਦੋਂ ਇਹ ਚੰਗੀ ਤਰ੍ਹਾਂ ਸਾਫ ਹੋ ਜਾਣ ਤਾਂ ਉਨ੍ਹਾਂ ਨੂੰ ਸਾਫ ਬਾਊਲ ਵਿਚ ਰੱਖੋ ਤੇ ਇਨ੍ਹਾਂ ਦੀ ਵਰਤੋਂ ਕਰੋ।
-ਬੇਕਿੰਗ ਸੋਡਾ
ਬੇਕਿੰਗ ਸੋਡਾ ਵੀ ਕੀਟਨਾਸ਼ਕ ਨੂੰ ਪੂਰੀ ਤਰ੍ਹਾਂ ਸਾਫ ਕਰਦਾ ਹੈ। 5 ਗਲਾਸ ਪਾਣੀ ਵਿਚ 4 ਚੱਮਚ ਬੇਕਿੰਗ ਸੋਡਾ ਮਿਲਾਓ। ਹੁਣ ਇਸ ਪਾਣੀ ਵਿਚ ਸਬਜ਼ੀਆਂ ਅਤੇ ਫਲ ਡੁਬੋ ਦਿਓ ਅਤੇ 15 ਮਿੰਟ ਬਾਅਦ ਬਾਹਰ ਕੱਢ ਲਓ।
-ਹਲਦੀ ਵਾਲਾ ਪਾਣੀ
ਹਲਦੀ ''ਚ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਕੀਟਾਣੂਆਂ ਦਾ ਨਾਸ਼ ਕਰਦੇ ਹਨ। ਇਕ ਪਤੀਲਾ ਗਰਮ ਪਾਣੀ ਵਿਚ 5 ਛੋਟੇ ਚੱਮਚ ਹਲਦੀ ਮਿਕਸ ਕਰੋ। ਫਿਰ ਇਸ ਵਿਚ ਸਬਜ਼ੀਆਂ ਤੇ ਫਲ ਮਿਲਾਓ। ਫਿਰ ਇਨ੍ਹਾਂ ਨੂੰ ਤਾਜ਼ੇ ਪਾਣੀ ਨਾਲ ਇਕ ਵਾਰ ਮੁੜ ਧੋ ਲਓ ਤਾਂ ਕਿ ਹਲਦੀ ਦਾ ਪੀਲਾਪਣ ਨਾ ਰਹੇ। ਇਸ ਤੋਂ ਇਲਾਵਾ ਜੇ ਤੁਸੀਂ ਸਬਜ਼ੀਆਂ ਅਤੇ ਫਲਾਂ ਦੇ ਛਿਲਕੇ ਉਤਾਰ ਦਿਓ ਤਾਂ ਵੀ 90 ਫੀਸਦੀ ਤੱਕ ਕੀਟਨਾਸ਼ਕ ਆਪਣੇ-ਆਪ ਨਿਕਲ ਜਾਣਗੇ।


Related News