ਸਿਰਹਾਣਾ ਵੀ ਪਹੁੰਚਾਉਂਦਾ ਹੈ ਚਿਹਰੇ ਅਤੇ ਵਾਲਾਂ ਨੂੰ ਨੁਕਸਾਨ, ਜਾਣੋਂ ਕਿਵੇਂ

04/16/2018 4:19:08 PM

ਨਵੀਂ ਦਿੱਲੀ— ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਚਿਹਰੇ ਅਤੇ ਵਾਲਾਂ ਦੀ ਖੂਬਸੂਰਤੀ ਸੂਰਜ ਦੀ ਰੌਸ਼ਨੀ, ਧੂਲ, ਪ੍ਰਦੂਸ਼ਣ, ਗੰਦਗੀ ਅਤੇ ਕੈਮੀਕਲਸ ਤੋਂ ਹੀ ਖਰਾਬ ਹੁੰਦੀ ਹੈ ਪਰ ਅਜਿਹਾ ਨਹੀਂ ਹੈ ਸਿਰਹਾਣਾ ਵੀ ਤੁਹਾਡੀ ਖੂਬਸੂਰਤੀ 'ਚ ਦਾਗ ਲਗਾਉਣ ਦਾ ਕੰਮ ਕਰਦਾ ਹੈ। ਅੱਜ ਅਸੀਂ ਤੁਹਾਨੂੰ ਇਹੀ ਦੱਸਣ ਜਾ ਰਹੇ ਹਾਂ ਕਿ ਸਿਰਹਾਣਾ ਕਿਵੇਂ ਤੁਹਾਡੀ ਪਰਸਨੈਲਿਟੀ ਨੂੰ ਖਰਾਬ ਕਰ ਸਕਦਾ ਹੈ ਆਓ ਜਾਣਦੇ ਹਾਂ ਇਸ ਬਾਰੇ...
1. ਮੁਹਾਸੇ ਕੱਢੇ
ਸਿਰਹਾਣੇ 'ਤੇ ਤੇਲ, ਧੂਲ, ਵਾਲ ਅਤੇ ਦੂਜੇ ਕਈ ਪਦਾਰਥ ਚਿਪਕੇ ਹੁੰਦੇ ਹਨ। ਜਦੋਂ ਅਸੀਂ ਚਿਹਰੇ ਨੂੰ ਸਿਰਹਾਣੇ 'ਤੇ ਰੱਖਦੇ ਹਾਂ ਤਾਂ ਸਾਰੀ ਗੰਦਗੀ ਪੋਰਸ 'ਚ ਚਲੀ ਜਾਂਦੀ ਹੈ, ਜਿਸ ਨਾਲ ਚਿਹਰੇ 'ਤੇ ਦਾਣੇ ਨਿਕਲ ਆਉਂਦੇ ਹਨ ਇਨ੍ਹਾਂ ਦਾਣਿਆਂ ਦਾ ਸਮੇਂ 'ਤੇ ਇਲਾਜ਼ ਨਾ ਕੀਤਾ ਜਾਵੇ ਤਾਂ ਇਹ ਪਿੰਪਲਸ ਦਾ ਰੂਪ ਲੈ ਲੈਂਦੇ ਹਨ।
2. ਝੁਰੜੀਆਂ ਪੈਣਾ
ਰਾਤ ਨੂੰ ਸੌਂਦੇ ਸਮੇਂ ਸਿਰਹਾਣੇ ਨਾਲ ਸਕਿਨ 'ਤੇ ਰਗੜ ਲੱਗ ਜਾਂਦੀ ਹੈ। ਇਸ ਨਾਲ ਚਿਹਰੇ 'ਤੇ ਝੁਰੜੀਆਂ ਪੈ ਜਾਂਦੀ ਹੈ। ਇਸ ਦੇ ਨਾਲ ਹੀ ਦੇ ਸਿਰਹਾਣੇ ਦੇ ਕਵਰ 'ਚ ਜੇ ਸਾਬਣ ਅਤੇ ਸਰਫ ਦੇ ਕਣ ਰਹਿ ਜਾਵੇ ਤਾਂ ਵੀ ਸਿਰਹਾਣੇ ਨੂੰ ਨੁਕਸਾਨ ਪਹੁੰਚਦਾ ਹੈ। 
3. ਵਾਲਾਂ ਦਾ ਰੁੱਖਾ ਹੋਣਾ ਅਤੇ ਝੜਣਾ
ਰਾਤ ਨੂੰ ਸੌਂਦੇ ਸਮੇਂ ਜਦੋਂ ਚਿਹਰੇ ਨੂੰ ਇੱਧਰ-ਉੱਧਰ ਕਰਦੇ ਹੋ ਤਾਂ ਵਾਲਾਂ ਦਾ ਮੋਇਸਚਰਾਈਜ਼ਰ ਉੱਡ ਜਾਂਦਾ ਹੈ। ਇਸ ਨਾਲ ਵਾਲ ਰੁੱਖੇ-ਸੁੱਖੇ ਹੋ ਜਾਂਦੇ ਹਨ। ਸਿਰਹਾਣੇ ਦੀ ਰਗੜ ਦੇ ਚਲਦੇ ਵਾਲ ਵਿਚੋਂ ਹੀ ਟੁੱਟ ਜਾਂਦੇ ਹਨ। ਅਜਿਹੇ 'ਚ ਜੇ ਤੁਹਾਡੇ ਵਾਲ ਝੜ ਰਹੇ ਹਨ ਤਾਂ ਹੋ ਸਕਦਾ ਹੈ ਕਿ ਤੁਹਾਡਾ ਸਿਰਹਾਣਾ ਇਸ ਲਈ ਜਿੰਮੇਦਾਰ ਹੋਵੇਗਾ।
ਇਸ ਤਰ੍ਹਾਂ ਕਰੋ ਸਿਰਹਾਣੇ ਦੀ ਵਰਤੋਂ
ਕਈ ਵਾਰ ਸਾਲਾਂ-ਸਾਲ ਇਕ ਸਿਰਹਾਣੇ ਦੀ ਵਰਤੋਂ ਕਰਦੇ ਰਹਿੰਦੇ ਹਾਂ ਅਤੇ ਉਸ ਨੂੰ ਬਦਲਦੇ ਨਹੀਂ। ਇਹ ਪੂਰੀ ਤਰ੍ਹਾਂ ਨਾਲ ਗਲਤ ਹੈ। ਸਿਰਹਾਣੇ ਨੂੰ ਹਰ ਛੇ ਮਹੀਨੇ 'ਚ ਬਦਲਦੇ ਰਹਿਣਾ ਚਾਹੀਦਾ ਹੈ। ਸਿਰਹਾਣਾ ਜਿੰਨਾ ਮੁਲਾਇਮ ਹੋਵੇਗਾ ਉਨ੍ਹਾਂ ਹੀ ਬਿਹਤਰ ਹੈ। ਰਾਤ ਨੂੰ ਸੌਂਦੇ ਸਮੇਂ ਵਾਲਾਂ ਦੀ ਚੋਟੀ ਜਾਂ ਬਨ ਬਣਾ ਕੇ ਹੀ ਸੋਵੋ। ਇਸ ਨਾਲ ਹੀ ਸਿਰਹਾਣੇ ਦੇ ਕਵਰ ਨੂੰ ਨਿਯਮਿਤ ਰੂਪ ਨਾਲ ਸਾਫ ਕਰਦੇ ਰਹੋ।

 


Related News