ਮਾਡਲ ਟਾਊਨ ਸਥਿਤ ਆਪਟੀਕਲ ਪਲਾਜ਼ਾ ’ਚ ਲੱਗੀ ਅੱਗ, ਭਾਰੀ ਨੁਕਸਾਨ ਹੋਣ ਤੋਂ ਹੋਇਆ ਬਚਾਅ

Monday, Jun 24, 2024 - 12:12 PM (IST)

ਮਾਡਲ ਟਾਊਨ ਸਥਿਤ ਆਪਟੀਕਲ ਪਲਾਜ਼ਾ ’ਚ ਲੱਗੀ ਅੱਗ, ਭਾਰੀ ਨੁਕਸਾਨ ਹੋਣ ਤੋਂ ਹੋਇਆ ਬਚਾਅ

ਜਲੰਧਰ (ਮ੍ਰਿਦੁਲ)- ਜਲੰਧਰ ਮਾਡਲ ਟਾਊਨ ਮਾਰਕੀਟ ਸਥਿਤ ਆਪਟੀਕਲ ਪਲਾਜ਼ਾ ’ਚ ਅਚਾਨਕ ਦੁਪਹਿਰ ਨੂੰ ਅੱਗ ਲੱਗ ਗਈ। ਅੱਖੀਂ ਵੇਖੀ ਗਵਾਹਾਂ ਦਾ ਕਹਿਣਾ ਹੈ ਕਿ ਪਹਿਲੇ ਥੋੜ੍ਹਾ ਜਿਹਾ ਧੂੰਆਂ ਨਿਕਲ ਰਿਹਾ ਸੀ ਪਰ ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਅੱਗ ਬਿਲਡਿੰਗ ਦੇ ਪਹਿਲੇ ਮਾਲ ਤੋਂ ਸ਼ੁਰੂ ਹੋਈ ਸੀ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦੇ ਬਾਰੇ ਹੁਣ ਤਕ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ। ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਆ ਕੇ ਅੱਗ ’ਤੇ ਕਾਬੂ ਪਾ ਕੇ ਰਾਹਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਕਾਰ ਤੇ ਬੁਲੇਟ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, LAW ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਦੀ ਦਰਦਨਾਕ ਮੌਤ

ਅਚਾਨਕ ਲੱਗੀ ਅੱਗ ਕਾਰਨ ਆਪਟੀਕਲ ਪਲਾਜ਼ਾ ਨਾਲ ਲੱਗੀਆਂ ਦੁਕਾਨਾਦਾਰਾਂ ’ਚ ਦਹਿਸ਼ਤ ਫੈਲ ਗਈ, ਕਿਉਂਕਿ ਮਾਰਕੀਟ ’ਚ ਜਿਸ ਕੋਨੇ ’ਚ ਦੁਕਾਨ ਸਥਿਤ ਉਥੇ ਇਕ ਹੀ ਦਿਸ਼ਾ ’ਚ ਕਈ ਦੁਕਾਨਾਂ ਆਪਸ ’ਚ ਜੁੜੀਆਂ ਹਨ, ਜਿਸ ਕਾਰਨ ਆਲੇ-ਦੁਆਲੇ ਦੇ ਦੁਕਾਨਦਾਰਾਂ ਦਾ ਵੀ ਅੱਗ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਮੌਕੇ ’ਤੇ ਮੌਜੂਦ ਇਕ ਅੱਖੀਂ ਵੇਖੀ ਗਵਾਹ ਨੇ ਦੱਸਿਆ ਕੀ ਜੇਕਰ ਸਮੇਂ ਰਹਿੰਦੇ ਮਾਰਕੀਟ ’ਚ ਲੋਕਾਂ ਨੂੰ ਅੱਗ ਦੇ ਬਾਰੇ ਪਤਾ ਨਾ ਲੱਗਦਾ ਤਾਂ ਕਾਫ਼ੀ ਵੱਡਾ ਨੁਕਸਾਨ ਹੋ ਸਕਦਾ ਸੀ, ਕਿਉਂਕਿ ਸ਼ੋਅਰੂਮ ਦੇ ਬਾਹਰ ਹੀ ਹਾਈ ਟੈਨਸ਼ਨ ਵਾਇਰ ਜਾਂਦੀ ਹੈ, ਜੋਕਿ ਕੋਨੇ ’ਚ ਲੱਗੇ ਖੰਭੇ ਨਾਲ ਜਾ ਮਿਲਦੀ ਹੈ, ਜਿਸ ਕਾਰਨ ਕਾਫ਼ੀ ਵੱਡਾ ਹਾਦਸਾ ਵੀ ਹੋ ਸਕਦਾ ਸੀ। ਉਥੇ ਥਾਣਾ ਨੰ. 6 ਦੀ ਪੁਲਸ ਨੇ ਵੀ ਮੌਕੇ ’ਤੇ ਆ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- CM ਮਾਨ ਦੀ ਜਲੰਧਰ 'ਚ ਅਹਿਮ ਮੀਟਿੰਗ, ਕਿਹਾ-ਪਾਰਟੀ 'ਚ ਕੋਈ ਮਤਭੇਦ ਨਹੀਂ, ਜਨਤਾ ਅਫ਼ਵਾਹਾਂ ਤੋਂ ਬਚੇ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News