ਇਸ ਜਨਜਾਤੀ ਦੇ ਲੋਕ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਦੇ ਹਨ ਜਾਨਵਰ

02/14/2017 9:52:48 AM

ਮੁੰਬਈ— ਦੁਨੀਆ ਭਰ ''ਚ ਕਈ ਜਨਜਾਤੀਆਂ ਦੇ ਬਾਰੇ ''ਚ ਤੁਸੀਂ ਸੁਣਿਆ ਹੋਵੇਗਾ। ਇਹ ਵੀ ਸਾਰੇ ਆਪਣੇ -ਆਪਣੇ  ਅਜੀਬੋ ਗਰੀਬ ਰੀਤੀ- ਰਿਵਾਜ਼ ਅਤੇ ਪਰੰਪਰਾਵਾਂ ਦੇ ਲਈ ਜਾਣੇ ਜਾਂਦੇ ਹਨ। ਇਨ੍ਹਾਂ ''ਚੋ ਇੱਕ ਪੂਰਬੀ ਬ੍ਰਾਜ਼ੀਲ ਦੇ ਕੋਲ ਅਮੇਜਨ ਦੇ ਜੰਗਲਾਂÎ ''ਚ  ਜਨਜਾਤੀ ਹੈ ਜੋ ਬੇਹਦ ਅਜੀਬੋਗਰੀਬ ਤਰੀਕੇ ਨਾਲ ਰਹਿੰਦੀ ਹੈ। ਇੱਥੇ ਰਹਿਣ ਵਾਲੀਆਂ ਔਰਤਾਂ ਜਾਨਵਰਾਂ ਨਾਲ ਇੰਨਾ ਘੁਲ ਮਿਲ ਗਈਆਂ ਹਨ ਕਿ ਕੋਈ ਔਰਤਾਂ ਜਾਨਵਰਾਂ ਨੂੰ ਆਪਣਾ ਦੁੱਧ ਤੱਕ ਪਿਲਾਉਂਦੀਆਂ ਹਨ। ਉਹ ਜਾਨਵਰਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਮੰਨਦੀਆਂ ਹਨ। ਇਸ ਜਨਜਾਤੀ ਨੂੰ ਆਵਾ ਟਰਾਇਬਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
-ਖਤਮ ਹੋਣ ਦੀ ਸੰਕਟ
ਕਰੀਬ 500 ਸਾਲ ਪਹਿਲਾਂ ਇੱਥੇ ਜਨਜਾਤੀ ਦੀ ਸੰਖਿਆ ਕਈ ਹਜ਼ਾਰ ਸੀ, ਪਰ ਹੁਣ ਸਿਰਫ 500 ਰਹਿ ਗਈ ਹੈ। ਇਨ੍ਹਾਂ ਦੇ ਖੇਤਰ ''ਚ ਬਾਹਰੀ ਇਨਸਾਨਾਂ ਦੇ ਦਖਲ ਨਾਲ ਜਨਜਾਤੀ ਦੀ ਜਿੰਦਗੀ ਪ੍ਰਭਾਵਿਤ ਹੋਈ ਹੈ। ਇਹ ਲੋਕ ਪੂਰੀ ਤਰ੍ਹਾਂ ਜੰਗਲ ''ਤੇ ਨਿਰਭਰ ਹੋ ਕੇ ਜਿੰਦਗੀ ਜਿਉਂਦੇ ਹਨ।
-ਜਨਵਰਾਂ ਨੂੰ ਪਾਲਦੇ ਹਨ ਬੱਚਿਆਂ ਦੀ ਤਰ੍ਹਾਂ
ਆਵਾ ਜਨਜਾਤੀ ਜਾਨਵਰਾਂ ਨੂੰ ਆਪਣੇ ਪਰਿਵਾਰ ਦੇ ਨਾਲ ਪਾਲਦੇ ਹਨ। ਔਰਤਾਂ ਗਿਲਹਰੀ ਸਮੇਤ ਕਈ ਜਾਨਵਰਾਂ ਨੂੰ ਦੁੱਧ ਪਿਲਾਉਂਦੀਆਂ ਹਨ। ਔਰਤਾਂ ਬੱਚੇ ਦੀ ਤਰ੍ਹਾਂ ਜਾਨਵਰ ਦੇ ਵੱਡੇ ਹੋਣ ਤੱਕ ਉਸਨੂੰ ਆਪਣਾ ਦੁੱਧ ਪਿਲਾਉਣਾ ਪਸੰਦ ਕਰਦੀਆਂ ਹਨ ਅਤੇ ਜਾਨਵਰ ਵੀ ਇਸਦੇ ਬਦਲੇ ''ਚ ਉਨ੍ਹਾਂ ਨੂੰ ਉੱਚੇ ਦਰਖਤਾਂ ਤੋਂ ਫਲ ਤੋੜ ਕੇ ਦਿੰਦੇ ਹਨ।


Related News