ਪਿਆਰ ''ਚ ਸਭ ਤੋਂ ਜ਼ਿਆਦਾ ਇਮਾਨਦਾਰ ਹੁੰਦੇ ਹਨ ਇਨ੍ਹਾਂ ਰਾਸ਼ੀਆਂ ਦੇ ਲੋਕ

03/14/2018 12:24:01 PM

ਨਵੀਂ ਦਿੱਲੀ —ਵਿਆਹ ਤੋਂ ਪਹਿਲਾਂ ਕਿਸੇ ਦੀ ਜ਼ਿੰਦਗੀ ਚਾਹੇ ਜਿਸ ਤਰ੍ਹਾਂ ਗੁਜਰੀ ਹੋਵੇ ਪਰ ਰਿਸ਼ਤੇ 'ਚ ਬੱਝਣ ਦੇ ਬਾਅਦ ਹਰ ਕੋਈ ਚਾਹੁੰਦਾ ਹੈ ਕਿ ਉਸਦਾ ਪਾਟਨਰ ਸਿਰਫ ਆਪਣੇ ਰਿਸ਼ਤੇ ਪ੍ਰਤੀ ਹੀ ਇਮਾਨਦਾਰ ਹੋਵੇ। ਕੁਝ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦਾ ਜੀਵਨਸਾਥੀ ਕਿਸੇ ਦੂਸਰੇ ਬਾਰੇ 'ਚ ਨਾ ਸੋਚੇ ਅਤੇ ਕੁਝ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦਾ ਸਾਥੀ ਜ਼ਿਆਦਾ ਤੋਂ ਜ਼ਿਆਦਾ ਸਮਾਂ ਉਨ੍ਹਾਂ ਨਾਲ ਬਿਤਾਵੇ। ਹਰ ਕਿਸੇ ਦੇ ਜੀਵਨ 'ਚ ਕਦੀ ਨਾ ਕਦੀ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜੋ ਸਾਥੀ ਮੁਸੀਬਤ 'ਚ ਵੀ ਤੁਹਾਡਾ ਸਾਥ ਦੇਵੇ ਉਹ ਹੀ ਅਸਲੀ ਇਮਾਨਦਾਰ ਹੈ। ਬਹੁਤ ਸਾਰੇ ਲੋਕ ਇਹ ਵੀ ਮੰਨਦੇ ਹਨ ਕਿ ਰਾਸ਼ੀਆਂ ਦਾ ਅਸਰ ਵੀ ਰਿਸ਼ਤੇ 'ਤੇ ਜ਼ਰੂਰ ਪੈਂਦਾ ਹੈ। ਤਾਂ ਆਓ ਜਾਣਦੇ ਹਾਂ ਕਿ ਕਿਹੜੀਆਂ ਰਾਸ਼ੀਆਂ ਦੇ ਲੋਕ ਪਿਆਰ 'ਚ ਨਿਭਾਉਂਦੇ ਹਨ ਉਮਰ ਭਰ ਸਾਥ।
-ਬ੍ਰਿਸ਼ਚਕ ਰਾਸ਼ੀ
ਇਸ ਰਾਸ਼ੀ ਦੇ ਲੋਕ ਵਫਾਦਾਰੀ 'ਚ ਸਭ ਤੋਂ ਅੱਗੇ ਹੁੰਦੇ ਹਨ। ਜ਼ਰੂਰਤ ਪੈਣ 'ਤੇ ਉਹ ਲੋਕਾਂ ਦੀ ਮਦਦ ਕਰਦੇ ਹੀ ਹਨ, ਨਾਲ ਹੀ ਰਿਸ਼ਤਿਆਂ ਦੀ ਵੀ ਪੂਰੀ ਕਰਦ ਕਰਦੇ ਹਨ। ਪਾਟਨਰ ਦੀ ਜ਼ਰੂਰਤ 'ਚ ਇਹ ਹਮੇਸ਼ਾ ਉਨ੍ਹਾਂ ਦੇ ਨਾਲ ਹੁੰਦੇ ਹਨ।
-ਕਰਕ ਰਾਸ਼ੀ
ਕਰਕ ਰਾਸ਼ੀ ਦੇ ਲੋਕਾਂ ਦੀ ਪਾਟਨਰ ਪ੍ਰਤੀ ਪੂਰੀ ਤਰ੍ਹਾਂ ਨਾਲ ਇਮਾਨਦਾਰ ਹੁੰਦੇ ਹਨ। ਇਕ ਬਾਰ ਰਿਸ਼ਤੇ 'ਚ ਆਉਣ ਦੇ ਬਾਅਦ ਇਨ੍ਹਾਂ ਦੇ ਲਈ ਪਾਟਨਰ ਨੂੰ ਛੱਡਣਾ ਨਾਮੁਮਕਿਨ ਹੁੰਦਾ ਹੈ।
-ਸਿੰਘ ਰਾਸ਼ੀ
ਜੀਵਨਸਾਥੀ ਹੋਵੇ ਜਾਂ ਫਿਰ ਦੋਸਤ ਇਹ ਲੋਕ ਹਰ ਕਿਸੇ ਦੀਆਂ ਖੁਸ਼ੀਆਂ 'ਚ ਖੁਸ਼ ਹੁੰਦੇ ਹਨ। ਪਾਟਨਰ ਦਾ ਇਹ ਹਮੇਸ਼ਾ ਸਾਥ ਦਿੰਦੇ ਹਨ। ਇਸਦੇ ਨਾਲ ਹੀ ਜੇਕਰ ਕੋਈ ਇਨ੍ਹਾਂ ਨਾਲ ਬੁਰਾ ਵੀ ਕਰਦਾ ਹੈ ਤਾਂ ਇਹ ਬਿਨ੍ਹਾ ਨਫਰਤ ਕੀਤੇ ਰਿਸ਼ਤਾ ਵੀ ਨਿਭਾਉਂਦੇ ਹਨ।
- ਬ੍ਰਿਸ਼ਭ ਰਾਸ਼ੀ
ਇਸ ਰਾਸ਼ੀ ਦੇ ਲੋਕ ਜ਼ਿਦੀ ਸੁਭਾਅ ਦੇ ਹੁੰਦੇ ਹਨ। ਇਹ ਲੋਕ ਚੁਣ ਕੇ ਆਪਣਾ ਪਾਟਨਰ ਲੱਭਦੇ ਹਨ। ਇਕ ਬਾਰੇ ਪਿਆਰ 'ਚ ਪੈਣ ਜਾਣ ਦੇ ਬਾਅਦ ਇਹ ਸਾਰੀ ਜ਼ਿੰਦਗੀ ਉਸ ਦੇ ਨਾਲ ਹੀ ਬਤੀਤ ਕਰਦੇ ਹਨ।
-ਤੁਲਾ ਰਾਸ਼ੀ
ਰੋਮਾਂਸ ਦੇ ਮਾਮਲੇ 'ਚ ਇਹ ਲੋਕ ਪਰਫੈਕਟ ਹੁੰਦੇ ਹਨ। ਪਾਟਨਰ ਦਾ ਇਨ੍ਹਾਂ ਦੇ ਪ੍ਰਤੀ ਪਿਆਰ ਹੀ ਰਿਸ਼ਤਾ ਨਿਭਾਉਣ 'ਚ ਅਹਿਮ ਵਜ੍ਹਾ ਮੰਨੀ ਜਾਂਦੀ ਹੈ। ਵਫਾਦਾਰੀ ਦੇ ਬਦਲੇ 'ਚ ਜੇਕਰ ਕੋਈ ਮੁਸ਼ਕਲ ਆ ਜਾਵੇ ਤਾਂ ਇਨ੍ਹਾਂ ਦਾ ਰਿਸ਼ਤਾ ਟੁੱਟਣ ਦੀ ਕਾਗਾਰ 'ਤੇ ਆ ਜਾਂਦਾ ਹੈ।
-ਮਿਥੁਨ ਰਾਸ਼ੀ
ਇਹ ਲੋਕ ਵਫਾਦਾਰ ਕਿਸਮ ਦੇ ਮੰਨੇ ਜਾਂਦੇ ਹਨ। ਇਹ ਸ਼ਾਨਦਾਰ ਤਰੀਕੇ ਨਾਲ ਰਿਸ਼ਤਾ ਨਿਭਾਉਂਦੇ ਹਨ। ਸਮਾਂ ਚਾਹੇ ਚੰਗਾ ਹੋਵੇ ਜਾਂ ਫਿਰ ਬੁਰਾ ਰਿਸ਼ਤੇ 'ਚ ਇਹ ਪੂਰਾ ਸਾਥ ਦਿੰਦੇ ਹਨ।
-ਮੇਖ ਰਾਸ਼ੀ
ਹਮੇਸ਼ਾ ਆਪਣੇ ਦਿਲ ਦੀ ਆਵਾਜ ਸੁਣਨ ਵਾਲੇ ਮੇਖ ਜਾਤੀ ਦੇ ਲੋਕ ਪਿਆਰ 'ਚ ਵਫਾਦਾਰ ਅਤੇ ਗੈਰ-ਵਫਾਦਾਰ ਦੋਨਾਂ ਕਿਸਮ ਦੇ ਹੁੰਦੇ ਹਨ। ਸਾਹਮਣੇ ਵਾਲਾ ਜਿਸ ਤਰ੍ਹਾਂ ਦਾ ਵਿਵਹਾਰ ਇਨ੍ਹਾਂ ਨਾਲ ਕਰਦਾ ਹੈ,ਇਹ ਉਸ ਦਾ ਜਵਾਬ ਉਸੇ ਤਰ੍ਹਾਂ ਹੀ ਦਿੰਦੇ ਹਨ।
-ਕੰਨਿਆ ਰਾਸ਼ੀ
ਪਿਆਰ ਨੂੰ ਇਹ ਲੋਕ ਪੂਰੀ ਤਰ੍ਹਾਂ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦੇ ਹਨ। ਜ਼ਰੂਰਤ ਤੋਂ ਜ਼ਿਆਦਾ ਕਮਿਟਮੈਂਟ ਕਰਨ 'ਚ ਵੀ ਇਹ ਲੋਕ ਯਕੀਨ ਨਹੀਂ ਰੱਖਦੇ। ਇਹ ਪਾਟਨਰ ਦਾ ਇੰਤਜਾਰ ਤਾਂ ਕਰਦੇ ਹਨ ਪਰ ਕਿਸੇ ਹਦ ਤੱਕ।


Related News