ਇਨ੍ਹਾਂ ਸ਼ਹਿਰਾਂ ''ਚ ਸਾਹ ਲੈਣਾ ਹੈ ਸਭ ਤੋਂ ਮੁਸ਼ਕਲ

03/29/2017 10:47:56 AM

ਨਵੀ ਦਿੱਲੀ— ਦੁਨੀਆ ''ਚ ਹਰ ਸ਼ਹਿਰ ਕਿਸੇ ਨਾ ਕਿਸੇ ਖਾਸ ਕਾਰਨ ਕਰਕੇ ਜਾਣਿਆ ਜਾਂਦਾ ਹੈ। ਕੁੱਝ ਸ਼ਹਿਰ ਆਪਣੀ ਖੂਬਸੂਰਤੀ ਦੇ ਲਈ ਜਾਣੇ ਜਾਂਦੇ ਹਨ ਅਤੇ ਕੁੱਝ ਪ੍ਰਦੂਸ਼ਣ ਦੇ ਲਈ। ਅੱਜ-ਕਲ੍ਹ ਹਵਾ ''ਚ ਪ੍ਰਦੂਸ਼ਣ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ। ਇਸ ਨਾਲ ਲੋਕਾਂ ਦੀ ਸਿਹਤ ''ਤੇ ਮਾੜਾ ਅਸਰ ਹੋ ਰਿਹਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਸ਼ਹਿਰਾਂ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ। 
1. ਉਲਾਨ ਬਤੋਰ, ਮੰਗੋਲੀਆ
ਉਲਾਨ ਬਤੋਰ ਕਾਫੀ ਠੰਡਾ ਸ਼ਹਿਰ ਹੈ ਪਰ ਇੱਥੇ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਹੈ। ਇੱਥੇ ਕੋਲੇ ਅਤੇ ਲੱਕੜੀ ਨੂੰ ਸਾੜਣ ਕਰਕੇ ਜ਼ਿਆਦਾ ਪ੍ਰਦੂਸ਼ਣ ਰਹਿੰਦਾ ਹੈ। ਪ੍ਰਦੂਸ਼ਣ ਦੇ ਕਾਰਨ ਇੱਥੇ ਸਾਹ ਲੈਣਾ ਬਹੁਤ ਮੁਸ਼ਕਲ ਹੈ। 
2. ਨਵੀਂ ਦਿੱਲੀ, ਭਾਰਤ
ਦਿੱਲੀ ''ਚ ਗੱਡੀਆਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਇਸ ਲਈ ਇੱਥੇ ਰਹਿਣਾ ਮੁਸ਼ਕਲ ਹੈ। 
3. ਬੀਜਿੰਗ, ਚੀਨ
ਖੋਜਕਾਰਾਂ ਦਾ ਮੰਨਣਾ ਹੈ ਕਿ ਇਸ ਸ਼ਹਿਰ ''ਚ ਰਹਿਣਾ ਸੁਰੱਖਿਅਤ ਨਹੀਂ ਹੈ ਕਿਉਂਕਿ ਇੱਥੇ ਧੁੰਦ ਰਹਿੰਦੀ ਹੈ। ਹਰ ਸਾਲ ਪ੍ਰਦੂਸ਼ਣ ਦੇ ਕਾਰਨ ਕਈ ਲੋਕਾਂ ਦੀ ਜਾਨ ਵੀ ਜਾਂਦੀ ਹੈ। 
4. ਮੈਕਸੀਕੋ ਸ਼ਹਿਰ
ਪਹਾੜੀਆਂ ਨਾਲ ਘਿਰਿਆ ਇਹ ਸ਼ਹਿਰ ਕਾਰਖਾਨਿਆਂ ਅਤੇ ਗੱਡੀਆਂ ਦੇ ਪ੍ਰਦੂਸ਼ਣ ਕਾਰਨ ਇੱਥੇ ਹਵਾ ਪ੍ਰਦੂਸ਼ਣ ਕਾਫੀ ਵੱਧ ਗਿਆ ਹੈ ਪਰ ਹੁਣ ਇੱਥੇ ਕਈ ਕਾਰਖਾਨਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਕਰਕੇ ਹੁਣ ਹਾਲਾਤ ਥੋੜ੍ਹੇ ਠੀਕ ਹਨ। 
4. ਰਿਯਾਧ, ਸਾਊਦੀ ਅਰਬ
ਇੱਥੇ ਰੇਤ ਅਤੇ ਤੂਫ਼ਾਨ ਹੋਣ ਦੇ ਕਾਰਨ ਹਵਾ ਪ੍ਰਦੂਸ਼ਣ ਹੁੰਦਾ ਹੈ। ਉੱਥੇ ਹੀ ਉਦਯੋਗਿਕ ਕਾਰਖਾਨਿਆਂ ਤੋਂ ਨਿਕਲਦੇ ਧੂੰਏ ਨਾਲ ਵੀ ਪ੍ਰਦੂਸ਼ਣ ਵੱਧ ਜਾਂਦਾ ਹੈ। 


Related News