ਵਾਸ਼ਿੰਗ ਮਸ਼ੀਨ ਜ਼ਿਆਦਾ ਚੱਲੇ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

Saturday, Oct 23, 2021 - 02:13 PM (IST)

ਵਾਸ਼ਿੰਗ ਮਸ਼ੀਨ ਜ਼ਿਆਦਾ ਚੱਲੇ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

ਕਿਸੇ ਵੀ ਮਸ਼ੀਨ ਦੇ ਲੰਬੇ ਸਮੇਂ ਤੱਕ ਚੱਲਣ ਲਈ ਉਸ ਦੀ ਦੇਖਭਾਲ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਹੀ ਕੱਪੜੇ ਧੋਣ ਵਾਲੀ ਮਸ਼ੀਨ ਨਾਲ ਸਬੰਧਤ ਕੁੱਝ ਸਾਵਧਾਨੀਆਂ ਨੂੰ ਧਿਆਨ ’ਚ ਰੱਖਣਾ ਜ਼ਰੂਰੀ ਹੈ। ਮਸ਼ੀਨ ਨੂੰ ਉੱਚੀ-ਨੀਵੀਂ ਜਗ੍ਹਾ 'ਤੇ ਰੱਖ ਕੇ ਨਾ ਚਲਾਓ। ਇਸ ਤਰ੍ਹਾਂ ਮਸ਼ੀਨ ਰੱਖ ਕੇ ਚਲਾਉਣ ਨਾਲ ਹਿੱਲਣ-ਜੁੱਲਣ ਦੀ ਵਜ੍ਹਾ ਨਾਲ ਉਸ ਉੱਤੇ ਜ਼ਿਆਦਾ ਜ਼ੋਰ ਪਵੇਗਾ ਜਿਸ ਨਾਲ ਉਹ ਸਮੇਂ ਤੋਂ ਪਹਿਲਾਂ ਹੀ ਖਰਾਬ ਹੋ ਸਕਦੀ ਹੈ, ਇਸ ਲਈ ਮਸ਼ੀਨ ਨੂੰ ਹਮੇਸ਼ਾ ਸਹੀ ਥਾਂ 'ਤੇ ਰੱਖ ਕੇ ਹੀ ਇਸਤੇਮਾਲ ਕਰੋ।
ਮਸ਼ੀਨ ’ਚ ਕੱਪੜੇ ਧੋਣ ਲਈ ਘਟੀਆ ਡਿਟਰਜੈਂਟ ਪਾਊੁਡਰ ਦੀ ਵਰਤੋਂ ਨਾ ਕਰੋ। ਕਿਉਂਕਿ ਸਸਤਾ ਪਾਊੁਡਰ ਮਸ਼ੀਨ ਦੇ ਅੰਦਰ ਚਿਪਕਦਾ ਰਹਿੰਦਾ ਹੈ ਅਤੇ ਹੌਲੀ-ਹੌਲੀ ਮਸ਼ੀਨ ਖਰਾਬ ਹੋ ਜਾਂਦੀ ਹੈ। ਜੇਕਰ ਕੱਪੜੇ ਧੋਣ ਵਾਲੀ ਮਸ਼ੀਨ ਪਲਾਸਟਿਕ ਦੀ ਹੈ ਤਾਂ ਉਸ ਨੂੰ ਇਸ ਤਰ੍ਹਾਂ ਦੀ ਜਗ੍ਹਾ ਉੱਤੇ ਨਾ ਰੱਖੋ ਜਿੱਥੇ ਜ਼ਿਆਦਾ ਗਰਮੀ ਹੋਵੇ। ਇਸ ਤੋਂ ਇਲਵਾ ਜੇਕਰ ਬਿਜਲੀ ਦੀ ਸਪਲਾਈ ਘੱਟ ਹੋਵੇ ਤਾਂ ਭੁੱਲ ਕੇ ਵੀ ਮਸ਼ੀਨ ਨਾ ਚਲਾਓ। ਮੋਟਰ ਦੇ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ।
ਮਸ਼ੀਨ ’ਚ ਬਹੁਤ ਜ਼ਿਆਦਾ ਕੱਪੜੇ ਨਾ ਪਾਓ, ਕਿਉਕਿ ਮਸ਼ੀਨ ’ਚ ਇੰਨੀ ਜਗ੍ਹਾ ਤਾਂ ਹੋਣੀ ਹੀ ਚਾਹੀਦੀ ਹੈ ਕਿ ਮਸ਼ੀਨ ’ਚ ਕੱਪੜੇ ਆਸਾਨੀ ਨਾਲ ਧੋਤੇ ਜਾਣ।
 


author

Aarti dhillon

Content Editor

Related News