ਪਹਿਲੀ ਵਾਰ ਤੁਰਨ ਲੱਗੇ ਬੱਚਾ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Monday, Dec 19, 2016 - 10:47 AM (IST)

 ਪਹਿਲੀ ਵਾਰ ਤੁਰਨ ਲੱਗੇ ਬੱਚਾ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਜਲੰਧਰ— ਦੁਨਿਆਂ ''ਚ ਮਾਂ-ਬਾਪ ਲਈ ਬੱਚਿਆਂ ਨਾਲ ਜੁੜਿਆਂ ਕਈ ਚੀਜ਼ਾ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜੋ ਉਨ੍ਹਾਂ ਦੇ ਮੂੰਹ ''ਤੇ ਖੁਸ਼ੀ ਲੈ ਆਉਂਦੀਆਂ ਹਨ। ਇਨ੍ਹਾਂ ''ਚੋ ਇਕ ਪੱਲ ਉਹ ਹੁੰਦਾ ਹੈ ਜਦੋ ਬੱਚਾ ਆਪਣੇ ਗੋਡਿਆਂ ਦੇ ਸਹਾਰੇ ਤੁਰਨਾ ਸਿੱਖਦਾ ਹੈ, ਇਸ ''ਤੋ ਜ਼ਿਆਦਾ ਖੁਸ਼ੀ ਦਾ ਪਲ ਕਿਸੇ ਮਾਂ-ਬਾਪ ਨੇ ਨਹੀ ਦੇਖਿਆ ਹੁੰਦਾ। ਜੇਕਰ ਤੁਹਾਡੇ ਘਰ ਵੀ ਛੋਟਾ ਬੱਚਾ ਹੈ ਅਤੇ ਉਹ ਗੋਡਿਆਂ ਦੇ ਸਹਾਰੇ ਤੁਰਨਾ ਸ਼ੂਰੁ ਕਰ ਚੁੱਕਾ ਹੈ ਤਾਂ ਇਸ ਪਲ ਨੂੰ ਬੇਕਾਰ ਨਾ ਜਾਣ ਦਿਓ। ਉਸ ਦੀਆਂ ਕੁਝ ਤਸਵੀਰਾਂ ਲਵੋਂ ਅਤੇ ਆਪਣੇ ਘਰ ਨੂੰ ਉਸ ਲਈ ਪੂਰੀ ਤਰ੍ਹਾਂ ਸੁਰੱਖਿਅਤ ਕਰ ਦਿਓ, ਤਾਂ ਕਿ ਬੱਚੇ ਨੂੰ ਤੁਰਦੇ ਸਮੇਂ ਭਾਰੀ ਸੱਟ ਨਾ ਲੱਗ ਸਕੇ।
1. ਉਸ ਦੀਆਂ ਤਸਵੀਰਾਂ ਖਿਚੋਂ
ਬੱਚੇ ਲਈ ਗੋਡਿਆਂ ਦੇ ਸਹਾਰੇ ਤੁਰਨਾ ਇਕ ਬਹੁਤ ਹੀ ਅਹਿਮ ਗੱਲ ਹੁੰਦੀ ਹੈ। ਇਹ ਤੁਹਾਡੇ ਲਈ ਵੀ ਕੋਈ ਛੋਟੀ ਗੱਲ ਨਹੀਂ। ਆਪਣੇ ਬੱਚੇ ਦੀ ਫੋਟੋ ਖਿਚੋਂ ਅਤੇ ਵੀਡੀਓ ਬਣਾ ਲਓ।
2. ਘਾਤਕ ਸਮਾਨ ਹਟਾ ਦਿਓ
ਬੱਚੇ ਤੁਰਦੇ-ਤੁਰਦੇ ਹਾਈਪਰ ਹੋ ਜਾਂਦੇ ਹਨ, ਜਿਸ ਦੇ ਕਾਰਨ ਬਹੁਤ ਜਲਦੀ ਦੌੜਨ ਲੱਗ ਜਾਂਦੇ ਹਨ। ਤੁਹਾਡਾ ਬੱਚਾ ਪੂਰੇ ਘਰ ''ਚ ਆਰਾਮ ਨਾਲ ਘੁੰਮ ਸਕੇ,  ਇਸ ਦੌਰਾਨ ਕੋਈ ਇਸ ਤਰ੍ਹਾਂ ਦੀ ਚੀਜ਼ ਘਰ ''ਚ ਨਾ ਰੱਖੋ ਜਿਸ ਨਾਲ ਬੱਚੇ ਨੂੰ ਸੱਟ ਲੱਗ ਸਕੇ। ਇਸ ਤਰ੍ਹਾਂ ਦਾ ਛੋਟਾ ਸਮਾਨ ਜਿਸਨੂੰ ਬੱਚੇ ਮੂੰਹ ''ਚ ਪਾ ਲੈਂਦੇ ਹਨ, ਉਸ ਸਮਾਨ ਨੂੰ ਵੀ ਹਟਾ ਦਿਓ।
3. ਬੱਚੇ ਨੂੰ ਬੈਡ ਤੇ ਇਕੱਲਾ ਨਾ ਛੱਡੋ
ਬੱਚਿਆਂ ਨੂੰ ਇਕੱਲੇ ਕਦੀ ਵੀ ਸੋਫ਼ੇ ਜਾਂ ਬੈਡ ਨਾ ਛੱਡੋ, ਇਸ ਤਰ੍ਹਾਂ ਬੱਚਾ ਥੱਲੇ ਡਿੱਗ ਸਕਦਾ ਹੈ। 
4. ਬੱਚਿਆਂ ਨੂੰ ਘੁੰਮਣ ਦਾ ਮੌਕਾ ਦਿਓ 
ਆਪਣੇ ਬੱਚੇ ਨੂੰ ਇੱਧਰ-ਉੱਧਰ ਘੁੰਮਣ ''ਤੋਂ ਨਾ ਰੋਕੋ। ਉਸਨੂੰ ਹੋਰ ਜ਼ਿਆਦਾ ਹੌਸਲਾ ਦਿਓ, ਉਸਨੂੰ ਕੁਝ ਖਿਡੌਣੇ ਜਾਂ ਰੰਗ ਬਰੰਗੀਆਂ ਚੀਜ਼ਾ ਦਿਓ ਜਿਸ ਨਾਲ ਬੱਚਾ ਆਰਾਮ ਨਾਲ ਟਹਿਲ ਸਕੇ।
5. ਜ਼ਮੀਨ ਸਾਫ਼-ਸੁਥਰੀ ਰੱਖੋ
ਆਪਣੀ ਜ਼ਮੀਨ ਅਤੇ ਉਸ ਉਪਰ ਵਿਛਾਏ ਹੋਏ ਕਾਰਪਟ ਨੂੰ ਪੂਰੀ ਤਰ੍ਹਾਂ ਸਾਫ਼ ਰੱਖੋ। ਤੁਹਾਡਾ ਬੱਚਾ ਸਾਰਾ ਦਿਨ ਜ਼ਮੀਨ ''ਤੇ ਘੁੰਮਦਾ ਫਿਰਦਾ ਰਹੇਗਾ, ਇਸ ਲਈ ਜ਼ਰੂਰੀ ਹੈ ਕਿ ਤੁਸੀਂ ਜ਼ਮੀਨ ਨੂੰ ਪੂਰੀ ਤਰ੍ਹਾਂ ਸਾਫ਼ ਰੱਖੋ।
6. ਬੱਚੇ ਦੀ ਮਦਦ ਕਰੋ 
ਜਦੋਂ ਤੁਹਾਡਾ ਬੱਚਾ ਤੁਰਨਾ ਸ਼ੂਰੁ ਕਰੇ ਉਸ ਦਾ ਹੱਥ ਫੜ ਕੇ ਉਸਦੀ ਤੁਰਨ ''ਚ ਮਦਦ ਕਰੋ, ਜਿਸ ਨਾਲ ਉਹ ਜਲਦੀ ਤੁਰਨਾ ਸਿੱਖ ਜਾਵੇਗਾ।


Related News