ਇਸ ਤਰ੍ਹਾਂ ਕਰੋਂ ਬੱਚਿਆਂ ਦੀ ਮਾਲਿਸ਼
Saturday, Feb 04, 2017 - 02:50 PM (IST)

ਨਵੀਂ ਦਿੱਲੀ— ਬੱਚਿਆਂ ਦੇ ਸਰੀਰ ਨੂੰ ਸਵੱਸਥ ਰੱਖਣ ਲਈ ਉਨ੍ਹਾਂ ਨੂੰ ਤੇਲ ਦੀ ਮਾਲਿਸ਼ ਕੀਤੀ ਜਾਂਦੀ ਹੈ। ਮਾਲਿਸ਼ ਕਰਨ ਨਾਲ ਬੱਚਿਆਂ ਦੇ ਸਰੀਰ ਨੂੰ ਤਾਕਤ ਮਿਲਦੀ ਹੈ ''ਤੇ ਉਨ੍ਹਾਂ ਦਾ ਸਰੀਰਕ ਵਿਕਾਸ ਵਧੀਆਂ ਢੰਗ ਨਾਲ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਮਾਲਿਸ਼ ਕਰਨ ਦੇ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ। ਜਿਨ੍ਹਾਂ ਨੂੰ ਅਪਨਾ ਕੇ ਤੁਸੀਂ ਬੱਚਿਆਂ ਦੀ ਮਾਲਿਸ਼ ਸਹੀ ਢੰਗ ਨਾਲ ਕਰ ਸਕਦੇ ਹੋ।
1. ਹਲਕੇ ਹੱਥਾਂ ਨਾਲ ਮਾਲਿਸ਼ ਕਰੋ
ਬੱਚਿਆਂ ਦੀ ਮਾਲਿਸ਼ ਕਰਦੇ ਸਮੇਂ ਹਮੇਸ਼ਾ ਹਲਕੇ ਹੱਥਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਿਸ ਨਾਲ ਬੱਚੇ ਆਰਾਮਦਾਇਕ ਮਹਿਸੂਸ ਕਰਦੇ ਹਨ। ਕਈ ਲੋਕ ਮਾਲਿਸ਼ ਕਰਦੇ ਸਮੇਂ ਬੱਚੇ ਦੇ ਸਰੀਰ ਨੂੰ ਰਗੜਦੇ ਹਨ। ਅਜਿਹਾ ਕਰਨਾ ਸਹੀ ਨਹੀਂ ਹੈ ਕਿਉਂਕਿ ਰਗੜਨ ਨਾਲ ਬੱਚੇ ਦੇ ਸਰੀਰ ''ਤੇ ਨਿਸ਼ਾਨ ਪੈ ਜਾਂਦੇ ਹਨ।
2. ਕਿਹੜੀ ਜਗ੍ਹਾ ''ਤੇ ਕਰੋ ਮਾਲਿਸ਼
ਬੱਚੇ ਦੀ ਮਾਲਿਸ਼ ਹਮੇਸ਼ਾ ਬਿਸਤਰ ''ਤੇ ਜਾਂ ਫਿਰ ਜਮੀਨ ''ਤੇ ਕਰਨੀ ਚਾਹੀਦੀ ਹੈ। ਕਿਉਂਕਿ ਜੇਕਰ ਬੱਚਾ ਪਲਟਣਾ ਸ਼ੁਰੂ ਕਰ ਦੇਵੇ ਤਾਂ ਡਿੱਗਣ ਦਾ ਡਰ ਨਹੀਂ ਰਹਿੰਦਾ।
3. 20 ਮਿੰਟ ਤੱਕ ਕਰੋ ਮਾਲਿਸ਼
ਬੱਚੇ ਨੂੰ ਘੱਟ ਤੋਂ ਘੱਟ 20 ਮਿੰਟ ਜਾਂ ਅੱਧੇ ਘੰਟੇ ਤੱਕ ਮਾਲਿਸ਼ ਕਰਨੀ ਚਾਹੀਦੀ ਹੈ, ਜਿਸ ਦੇ ਨਾਲ ਤੇਲ ਸਰੀਰ ਉਨ੍ਹਾਂ ਦੇ ਅੰਦਰ ਤੱਰ ਚਲਾ ਜਾਵੇ।
4. ਮਾਲਿਸ਼ ਕਰਨ ਦਾ ਸਮਾਂ
ਵੈਸੇ ਤਾਂ ਬੱਚੇ ਦੀ ਮਾਲਿਸ਼ ਕਿਸੇ ਸਮੇਂ ਵੀ ਕੀਤੀ ਜਾ ਸਕਦੀ ਹੈ, ਪਰ ਜੇਕਰ ਬੱਚਾ ਸੌਂ ਰਿਹਾ ਹੋਵੇ, ਭੁੱਖਾ ਹੋਵੇ ਜਾਂ ਫਿਰ ਧੱਕਿਆ ਹੋਵੇ। ਇਸ ਹਾਲਤ ''ਚ ਬੱਚੇ ਨੂੰ ਮਾਲਿਸ਼ ਦਾ ਅੰਨਦ ਨਹੀਂ ਮਿਲਦਾ।
5. ਤੇਲ
ਬੱਚੇ ਦੀ ਮਾਲਿਸ਼ ਤੁਸੀਂ ਨਾਰੀਅਲ ਦੇ ਤੇਲ ਨਾਲ ਵੀ ਕਰ ਸਕਦੇ ਹੋ। ਇਸ ਨਾਲ ਬੱਚੇ ਦੀਆਂ ਹੱਡੀਆਂ ਦਾ ਵਿਕਾਸ ਹੁੰਦਾ ਹੈ। ਇਸਦੇ ਇਲਾਵਾ ਤੁਸੀਂ ਸਰੌਂ ਦਾ ਤੇਲ ਵੀ ਇਸਤੇਮਾਲ ਕਰ ਸਕਦੇ ਹੋ।