ਨੂਡਲਸ ਅਤੇ ਸਬਜ਼ੀਆਂ ਨਾਲ ਬਣਾਓ ਤਾਲੂਮੇਨ ਸੂਪ

03/16/2018 4:56:14 PM

ਜਲੰਧਰ— ਅੱਜ ਅਸੀਂ ਤੁਹਾਨੂੰ ਰੈਸਟੋਰੈਂਟ ਦੇ ਸਵਾਦ ਵਰਗਾ ਨੂਡਲਸ ਅਤੇ ਸਬਜ਼ੀਆਂ ਤੋਂ ਤਿਆਰ ਤਾਲੂਮੇਨ ਤਰੀ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਹ ਸਿਹਤ ਲਈ ਹੈਲਦੀ ਅਤੇ ਬਣਾਉਣ ਵਿਚ ਵੀ ਕਾਫ਼ੀ ਆਸਾਨ ਹੈ। ਇਸ ਨੂੰ ਤੁਸੀਂ ਬਹੁਤ ਆਸਾਨੀ ਨਾਲ ਘਰ 'ਚ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ—
ਤੇਲ - 2 ਚੱਮਚ
ਫੁੱਲਗੋਭੀ - 50 ਗ੍ਰਾਮ
ਗਾਜਰ - 50 ਗ੍ਰਾਮ
ਪੱਤਾਗੋਭੀ - 50 ਗ੍ਰਾਮ
ਹਰਾ ਪਿਆਜ਼ - 40 ਗ੍ਰਾਮ
ਉੱਬਲੇ ਹੋਏ ਸਵੀਟ ਕਾਰਨ - 90 ਗ੍ਰਾਮ
ਵੈਜੀਟੇਬਲ ਸਟਾਕ - 1 ਲੀਟਰ
ਸੋਇਆ ਸਾਓਸ - 1/2 ਚੱਮਚ
ਚੀਨੀ - 1/2 ਚੱਮਚ
ਨਮਕ - 1 ਚੱਮਚ
ਨੂਡਲਸ - 100 ਗ੍ਰਾਮ
ਕਾਲੀ ਮਿਰਚ - 1 ਚੱਮਚ
ਹਰਾ ਪਿਆਜ਼ - ਗਾਰਨਿਸ਼ ਲਈ
ਵਿਧੀ—
1. ਸਭ ਤੋਂ ਪਹਿਲਾਂ ਪੈਨ ਵਿਚ 2 ਚੱਮਚ ਤੇਲ ਗਰਮ ਕਰਕੇ ਇਸ ਵਿਚ 50 ਗ੍ਰਾਮ ਫੁੱਲਗੋਭੀ, 50 ਗ੍ਰਾਮ ਗਾਜਰ, 50 ਗ੍ਰਾਮ ਪੱਤਾਗੋਭੀ, 40 ਗ੍ਰਾਮ ਹਰਾ ਪਿਆਜ਼ ਪਾ ਕੇ 3 ਤੋਂ 5 ਮਿੰਟ ਤੱਕ ਪਕਾਓ।
2. ਹੁਣ ਇਸ ਵਿਚ 90 ਗ੍ਰਾਮ ਸਵੀਟ ਕਾਰਨ ਪਾ ਕੇ ਚੰਗੀ ਤਰ੍ਹਾਂ ਮਿਲਾਓ।
3. ਇਸ ਨੂੰ ਮਿਲਾਉਣ ਤੋਂ ਬਾਅਦ ਇਸ ਵਿਚ 1 ਲੀਟਰ ਵੈਜੀਟੇਬਲ ਸਟਾਕ, 1/2 ਚੱਮਚ ਸੋਇਆ ਸਾਓਸ, 1/2 ਚੱਮਚ ਚੀਨੀ,  1 ਚੱਮਚ ਨਮਕ, 100 ਗ੍ਰਾਮ ਨੂਡਲਸ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ ਘੱਟ ਗੈਸ 'ਤੇ 8 ਤੋਂ 10 ਮਿੰਟ ਪਕਾਉਣ ਲਈ ਰੱਖ ਦਿਓ।
4. ਫਿਰ ਇਸ ਵਿਚ 1 ਚੱਮਚ ਕਾਲੀ ਮਿਰਚ ਚੰਗੀ ਤਰ੍ਹਾਂ ਮਿਲਾ ਲਓ।
5. ਤਾਲੂਮੇਨ ਸੂਪ ਬਣ ਕੇ ਤਿਆਰ ਹੈ। ਹੁਣ ਇਸ ਨੂੰ ਹਰੇ ਪਿਆਜ਼ ਨਾਲ ਗਾਰਨਿਸ਼ ਕਰਕੇ ਸਰਵ ਕਰੋ।

 


Related News