ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਸਟ੍ਰੇਟ ਕੁੜਤੀ ਸੂਟ

Sunday, Apr 20, 2025 - 11:41 AM (IST)

ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਸਟ੍ਰੇਟ ਕੁੜਤੀ ਸੂਟ

ਮੁੰਬਈ- ਭਾਰਤੀ ਪਹਿਰਾਵੇ ਵਿਚ ਸੂਟ ਹਰ ਮੁਟਿਆਰ ਤੇ ਔਰਤ ਦੀ ਪਹਿਲੀ ਪਸੰਦ ਹੁੰਦਾ ਹੈ। ਇਹੋ ਕਾਰਨ ਹੈ ਿਕ ਉਨ੍ਹਾਂ ਨੂੰ ਕਈ ਮੌਕਿਆਂ ’ਤੇ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਰ ਸੂਟ ਵਿਚ ਦੇਖਿਆ ਜਾ ਸਕਦਾ ਹੈ। ਅੱਜਕੱਲ ਸਟ੍ਰੇਟ ਕੁੜਤੀ ਸੂਟ ਵੀ ਬਹੁਤ ਟਰੈਂਡ ਵਿੱਚ ਹੈ। ਇਹ ਔਰਤਾਂ ਨੂੰ ਬਹੁਤ ਪਸੰਦ ਆ ਰਹੇ ਹਨ। ਇਹ ਹੋਰਨਾਂ ਸੂਟਾਂ ਵਾਂਗ ਹੀ ਹੁੰਦੇ ਹਨ ਪਰ ਇਨ੍ਹਾਂ ਦੀ ਕੁੜਤੀ ਸਟ੍ਰੇਟ ਹੁੰਦੀ ਹੈ ਜਿਸ ਕਾਰਨ ਇਹ ਮੁਟਿਆਰਾਂ ਨੂੰ ਲੰਬੀ ਤੇ ਪਤਲੀ ਲੁਕ ਦਿੰਦੀ ਹੈ। ਸਟ੍ਰੇਟ ਕੁ਼ੜਤੀ ਸੂਟ ਵੱਖ-ਵੱਖ ਕੱਪੜਿਆਂ ਵਿਚ ਉਪਲਬਧ ਹਨ, ਜਿਵੇਂ ਕਿ ਕਾਟਨ, ਰੇਸ਼ਮ ਅਤੇ ਜਾਰਜੈੱਟ ਆਦਿ। ਇਨ੍ਹਾਂ ਸੂਟਾਂ ਵਿਚ ਪਲੇਨ ਸਟ੍ਰੇਟ ਕੁੜਤੀ ਸੈੱਟ ਵਿਚ ਸਿੰਪਲ ਡਿਜ਼ਾਈਨ ਵਿਚ ਆਉਂਦਾ ਹੈ ਅਤੇ ਇਹ ਵੱਖ-ਵੱਖ ਮੌਕਿਆਂ ’ਤੇ ਪਹਿਨਿਆ ਜਾ ਸਕਦਾ ਹੈ। ਦੂਜੇ ਐਂਬ੍ਰਾਇਡਰਡ ਸਟ੍ਰੇਟ ਕੁੜਤੀ ਸੂਟ ਵਿਚ ਸੁੰਦਰ ਐਂਬ੍ਰਾਇਟਰੀ ਹੁੰਦੀ ਹੈ, ਜਿਸਨੂੰ ਮੁਟਿਆਰਾਂ ਅਤੇ ਔਰਤਾਂ ਖਾਸ ਮੌਕਿਆਂ ’ਤੇ ਪਹਿਨਣਾ ਪਸੰਦ ਕਰਦੀਆਂ ਹਨ। ਸਟ੍ਰੇਟ ਕੁੜਤੀ ਸੂਟ ਵਿਚ ਮੁਟਿਆਰਾਂ ਅਤੇ ਔਰਤਾਂ ਨੂੰ ਜ਼ਿਆਦਾਤਰ ਪਲਾਜ਼ੋ ਸੂਟ ਅਤੇ ਪਲੇਅਰ ਸੂਟ ਪਹਿਨੇ ਦੇਖਿਆ ਜਾ ਸਕਦਾ ਹੈ।

ਦਫਤਰ ਵਿਚ ਸਟ੍ਰੇਟ ਕੁੜਤੀ ਸੂਟ ਨੂੰ ਮੁਟਿਆਰਾਂ ਫਾਰਮਲ ਵੀਅਰ ਦੇ ਰੂਪ ਵਿਚ ਪਹਿਨਣਾ ਪਸੰਦ ਕਰ ਰਹੀਆਂ ਹਨ। ਫੈਮਿਲੀ ਫੰਕਸ਼ਨ ਜਿਵੇਂ ਪਾਰਟੀ ਅਤੇ ਹੋਰ ਸਮਾਜਿਕ ਮੌਕਿਆਂ ’ਤੇ ਇਹ ਸੂਟ ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦਿੰਦੇ ਹਨ। ਇਨ੍ਹਾਂ ਨਾਲ ਮੁਟਿਆਰਾਂ ਆਪਣੀ ਪਸੰਦ ਦੇ ਹਰ ਤਰ੍ਹਾਂ ਦੇ ਹੇਅਰ ਸਟਾਈਲ ਨੂੰ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ। ਦੂਜੇ ਪਾਸੇ ਜੁੱਤੀਆਂ ਵਿਚ ਮੁਟਿਆਰਾਂ ਨੂੰ ਜ਼ਿਆਦਾਤਰ ਜੁੱਤੀ, ਬੈਲੀ, ਹਾਈ ਹੀਲਸ ਅਤੇ ਸੈਂਡਲ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ। ਮੁਟਿਆਰਾਂ ਅਤੇ ਔਰਤਾਂ ਨੂੰ ਸਟ੍ਰੇਟ ਕੁੜਤੀ ਸੂਟ ਦੇ ਨਾਲ-ਨਾਲ ਸਿੰਗਲ ਸਟ੍ਰੇਟ ਕੁੜਤੀ ਵੀ ਬਹੁਤ ਪਸੰਦ ਆ ਰਹੀ ਹੈ। ਇਸਨੂੰ ਜ਼ਿਆਦਾਤਰ ਸਕੂਲ ਅਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਜੀਨਸ, ਪਲਾਜ਼ੋ ਅਤਕੇ ਲੈਗਿੰਗ ਨਾਲ ਪਹਿਨਣਾ ਪਸੰਦ ਕਰ ਰਹੀਆਂ ਹਨ। ਇਹ ਕੁੜਤੀ ਜੀਨਸ ਨਾਲ ਮੁਟਿਆਰਾਂ ਨੂੰ ਇਸ ਸਟਾਈਲਿਸ਼ ਲੁਕ ਦਿੰਦੀ ਹੈ ਦੂਜੇ ਪਾਸੇ ਲੈਗਿੰਗਸ ਨਾਲ ਇਹ ਕੁੜਤੀ ਮੁਟਿਆਰਾਂ ਨੂੰ ਕੰਫਰਟੇਬਲ ਅਤੇ ਸਿੰਪਲ ਲੁਕ ਦਿੰਦੀ ਹੈ।


author

cherry

Content Editor

Related News