ਪਾਰਟਨਰ ''ਤੇ ਹੈ ਸ਼ੱਕ ਤਾਂ ਇਸ ਤਰ੍ਹਾਂ ਪਤਾ ਕਰੋ ਸੱਚਾਈ

10/03/2019 9:07:00 PM

ਨਵੀਂ ਦਿੱਲੀ— ਜੇਕਰ ਤੁਹਾਡਾ ਪ੍ਰੇਮੀ ਤੇ ਪਾਰਟਨਰ ਤੁਹਾਨੂੰ ਧੋਖਾ ਦੇ ਰਿਹਾ ਹੈ ਤਾਂ ਤੁਸੀਂ ਕਈ ਸੰਕੇਤਾਂ ਰਾਹੀਂ ਇਸ ਦੀ ਸੱਚਾਈ ਤੱਕ ਪਹੁੰਚ ਸਕਦੇ ਹੋ। ਇਸ ਦੇ ਲਈ ਬਸ ਤੁਹਾਨੂੰ ਸੰਕੇਤਾਂ ਨੂੰ ਸਮਝਣਾ ਹੋਵੇਗਾ ਤੇ ਪਾਰਟਨਰ ਦੇ ਵਿਵਹਾਰ 'ਤੇ ਗੌਰ ਕਰਨਾ ਹੋਵੇਗਾ। ਅਸਲ 'ਚ ਜੇਕਰ ਤੁਹਾਡਾ ਪ੍ਰੇਮੀ ਜਾਂ ਪਾਰਟਨਰ ਤੁਹਾਨੂੰ ਇਕ ਨਹੀਂ ਬਲਕਿ ਕਈ ਵਾਰ ਝੂਠ ਬੋਲ ਰਿਹਾ ਹੈ ਤਾਂ ਸਮਝ ਜਾਣਾ ਚਾਹੀਦਾ ਹੈ ਕਿ ਉਹ ਤੁਹਾਡੇ ਨਾਲ ਗੱਦਾਰੀ ਕਰ ਰਿਹਾ ਹੈ।

ਜੇਕਰ ਤੁਹਾਡਾ ਪਾਰਟਨਰ ਬਿਜ਼ਨਸ ਟ੍ਰਿਪ 'ਤੇ ਜਾਣ ਦੀ ਗੱਲ ਕਹਿ ਕੇ ਹਰ ਮਹੀਨੇ ਘਰ ਤੋਂ ਗਾਇਬ ਰਹਿੰਦਾ ਹੈ ਤਾਂ ਉਸ 'ਤੇ ਸ਼ੱਕ ਹੋਣਾ ਜਾਇਜ਼ ਹੈ। ਸਮਝ ਲੈਣਾ ਚਾਹੀਦਾ ਹੈ ਕਿ ਦਾਲ 'ਚ ਜ਼ਰੂਰ ਕੁਝ ਕਾਲਾ ਹੈ ਤੇ ਤੁਹਾਡੇ ਪਾਰਟਨਰ ਦਾ ਕਿਸੇ ਹੋਰ ਦੇ ਨਾਲ ਵੀ ਚੱਕਰ ਹੋ ਸਕਦਾ ਹੈ। ਅਚਾਨਕ ਪਾਰਟਰ ਦਾ ਜਿਮ ਜੁਆਇਨ ਕਰ ਲੈਣਾ ਤੇ ਨਵੇਂ-ਨਵੇਂ ਕੱਪੜੇ ਪਾਉਣਾ ਵੀ ਧੋਖੇਬਾਜ਼ੀ ਦੀ ਨਿਸ਼ਾਨੀ ਹੋ ਸਕਦਾ ਹੈ।

* ਜੇਕਰ ਤੁਹਾਡਾ ਪਾਰਟਨਰ ਬਿਜ਼ਨਸ ਟ੍ਰਿਪ ਦਾ ਬਹਾਨਾ ਬਣਾ ਕੇ ਹਰ ਮਹੀਨੇ ਘਰ ਤੋਂ ਨਿਕਲ ਜਾਂਦਾ ਹੈ ਤਾਂ ਤੁਹਾਨੂੰ ਜ਼ਰੂਰ ਸ਼ੱਕ ਕਰਨਾ ਚਾਹੀਦਾ ਹੈ।
* ਅਕਸਰ ਪਰਿਵਾਰਕ ਤੇ ਦੋਸਤਾਂ ਦੇ ਸਮਾਗਮ ਕਿਸੇ ਨਾ ਕਿਸੇ ਬਹਾਨੇ ਛੱਡਣਾ ਵੀ ਸ਼ੱਕ ਦਾ ਇਕ ਕਾਰਨ ਹੋ ਸਕਦਾ ਹੈ।
* ਕੰਮ ਦਾ ਬਹਾਨਾ ਬਣਾ ਕੇ ਘੰਟਿਆਂ ਤੱਕ ਦਫਤਰ 'ਚ ਬਿਤਾਉਣ ਦੀ ਗੱਲ ਕਹਿਣਾ ਤੇ ਪੁੱਛਣ 'ਤੇ ਗੁੱਸਾ ਕਰਨਾ।
* ਤੁਹਾਡੇ ਨਾਲ ਹਰ ਗੱਲ ਨੂੰ ਲੈ ਕੇ ਪ੍ਰਾਈਵੇਸੀ ਮੇਂਟੇਨ ਕਰਨਾ। ਇੰਸਟਾਗ੍ਰਾਮ ਤੋਂ ਲੈ ਕੇ ਮੇਲ ਤੇ ਫੇਸਬੁੱਕ ਅਕਾਊਂਟ ਨੂੰ ਵੀ ਹੱਥ ਨਾ ਲਾਉਣ ਦੇਣਾ।
* ਕ੍ਰੈਡਿਟ ਕਾਰਡ ਦੇ ਬਿੱਲ ਲੁਕਾਉਣਾ।
ਤੋਹਫੇ ਖਰੀਦਣਾ ਜਿਸ ਬਾਰੇ ਤੁਹਾਨੂੰ ਜਾਣਕਾਰੀ ਨਾ ਹੋਵੇ।
ਅਣਜਾਣ ਨੰਬਰ ਤੋਂ ਵਾਰ-ਵਾਰ ਪਾਰਟਨਰ ਦੇ ਫੋਨ 'ਤੇ ਮਿਸ ਕਾਲ ਆਉਣਾ ਸ਼ੱਕ ਦਾ ਬਹੁਤ ਵੱਡਾ ਕਾਰਨ ਹੈ।


Baljit Singh

Content Editor

Related News