ਸਹੀ ਤਰੀਕਿਆਂ ਨਾਲ ਕਰੋਗੇ ਵਾਲਾਂ ''ਚ ਸ਼ੈਂਪੂ ਤਾਂ ਮਿਲੇਗਾ ਪੂਰਾ ਫਾਇਦਾ

10/22/2019 5:04:32 PM

ਮੁੰਬਈ(ਬਿਊਰੋ)— ਲੜਕੀਆਂ ਵਾਲਾਂ ਨੂੰ ਮਜ਼ਬੂਤ, ਚਮਕਦਾਰ ਅਤੇ ਸਿਲਕੀ ਬਣਾਉਣ ਲਈ ਮਹਿੰਗੇ ਤੋਂ ਮਹਿੰਗੇ ਸ਼ੈਂਪੂ ਦੀ ਵਰਤੋਂ ਕਰਦੀਆਂ ਹਨ ਪਰ ਇਸ ਦੇ ਬਾਵਜੂਦ ਵੀ ਵਾਲ ਰੁੱਖੇ-ਸੁੱਖੇ ਅਤੇ ਬੇਜਾਨ ਹੋ ਜਾਂਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਤੁਸੀਂ ਸਹੀ ਤਰੀਕਿਆਂ ਨਾਲ ਸ਼ੈਂਪੂ ਨਹੀਂ ਕਰਦੀ। ਸਿਰਫ ਸ਼ੈਂਪੂ ਲਗਾ ਦੇਣ ਨਾਲ ਨਾ ਤਾਂ ਵਾਲ ਸਾਫ ਹੋ ਜਾਣਗੇ ਅਤੇ ਨਾ ਹੀ ਤੁਹਾਨੂੰ ਉਸ ਦਾ ਪੂਰਾ ਨਤੀਜਾ ਮਿਲੇਗਾ। ਇਸ ਲਈ ਜ਼ਰੂਰੀ ਹੈ ਕਿ ਤੁਹਾਨੂੰ ਸ਼ੈਂਪੂ ਕਰਨ ਦਾ ਸਹੀ ਤਰੀਕਾ ਪਤਾ ਹੋਵੇ ਤਾਂ ਚਲੋ ਜਾਣਦੇ ਹਾਂ ਕੀ ਹੈ ਵਾਲਾਂ 'ਚ ਸ਼ੈਂਪੂ ਕਰਨ ਦਾ ਸਹੀ ਤਰੀਕਾ। 
 

ਹਫਤੇ 'ਚ ਕਿੰਨੀ ਵਾਰ ਕਰਨਾ ਚਾਹੀਦਾ ਸ਼ੈਂਪੂ?
ਜ਼ਿਆਦਾਤਰ ਲੋਕ ਆਪਣੇ ਵਾਲਾਂ ਨੂੰ ਹਫਤੇ 'ਚ ਦੋ ਵਾਰ ਧੋਂਦੇ ਹਨ। ਕੁਝ ਲੋਕਾਂ ਦੀ ਆਦਤ ਵਾਲਾਂ ਨੂੰ ਰੋਜ਼ ਧੋਂਣ ਦੀ ਹੁੰਦੀ ਹੈ ਤਾਂ ਉੱਥੇ ਹੀ ਕੁਝ ਲੋਕ ਵਾਲਾਂ ਨੂੰ ਹਫਤੇ 'ਚ ਇਕ ਵਾਰ ਹੀ ਧੋਂਦੇ ਹਨ। ਉਂਝ ਤਾਂ ਵਾਲਾਂ ਨੂੰ ਧੋਂਣ ਦਾ ਕੋਈ ਖਾਸ ਨਿਯਮ ਨਹੀਂ ਹੈ ਪਰ ਫਿਰ ਵੀ ਹਫਤੇ 'ਚ ਘੱਟ ਤੋਂ ਘੱਟ 2 ਵਾਰ ਤਾਂ ਵਾਲ ਧੋਂਣਾ ਜ਼ਰੂਰੀ ਹੈ। ਇਸ ਨਾਲ ਤੁਹਾਡੇ ਵਾਲ ਲੰਬੇ ਸਮੇਂ ਤੱਕ ਖੂਬਸੂਰਤ ਅਤੇ ਸਿਹਤਮੰਦ ਬਣੇ ਰਹਿਣਗੇ।
 

ਵਾਲ ਧੋਂਣ ਦਾ ਸਹੀ ਤਰੀਕਾ 
 

ਸਹੀ ਸ਼ੈਂਪੂ ਦੀ ਚੋਣ 
ਵਾਲਾਂ ਦੇ ਹਿਸਾਬ ਨਾਲ ਸਹੀ ਸ਼ੈਂਪੂ ਦੀ ਚੋਣ ਕਰੋ। ਇਸ ਲਈ ਤੁਸੀਂ ਐਕਸਪਰਟ ਦੀ ਸਲਾਹ ਵੀ ਲੈ ਸਕਦੀ ਹੋ। ਕੁਝ ਲੜਕੀਆਂ ਸ਼ੈਂਪੂ ਅਤੇ ਕੰਡੀਸ਼ਨਰ ਦਾ ਕੋਂਬੋ ਖਰੀਦ ਲੈਂਦੀਆਂ ਹਨ ਜੋ ਕਿ ਗਲਤ ਹੈ। ਸ਼ੈਂਪੂ ਅਤੇ ਕੰਡੀਸ਼ਨਰ ਹਮੇਸ਼ਾ ਵੱਖ-ਵੱਖ ਲਓ। 
 

ਵਾਲਾਂ ਨੂੰ ਸਾਫ ਪਾਣੀ ਨਾਲ ਧੋ ਲਓ।
ਸ਼ੈਂਪੂ ਕਰਨ ਤੋਂ ਪਹਿਲਾਂ ਵਾਲਾਂ ਨੂੰ ਸਾਫ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਧੋ ਲਓ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਪਾਣੀ ਨਾ ਤਾਂ ਬਿਲਕੁਲ ਠੰਡਾ ਹੋਵੇ ਅਤੇ ਨਾ ਹੀ ਜ਼ਿਆਦਾ ਗਰਮ ਹੋਵੇ। ਹਲਕੇ ਗਰਮ ਪਾਣੀ ਨਾਲ ਵਾਲਾਂ ਨੂੰ ਧੋ ਕੇ ਹੀ ਸ਼ੈਂਪੂ ਕਰੋ। ਇਸ ਨਾਲ ਵਾਲਾਂ ਅਤੇ ਸਕੈਲਪ 'ਤੇ ਜੰਮੀ ਧੂਲ-ਮਿੱਟੀ ਨਿਕਲ ਜਾਂਦੀ ਹੈ। ਨਾਲ ਹੀ ਜੇਕਰ ਵਾਲ ਵੱਡੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਬਰੱਸ਼ ਕਰ ਲਓ ਤਾਂ ਕਿ ਸ਼ੈਂਪੂ ਕਰਦੇ ਸਮੇਂ ਉਹ ਉਲਝਣ ਨਾ।
 

ਸਹੀ ਮਾਤਰਾ 'ਚ ਲਓ ਸ਼ੈਂਪੂ 
ਅਕਸਰ ਲੜਕੀਆਂ ਬਹੁਤ ਜ਼ਿਆਦਾ ਸ਼ੈਂਪੂ ਲੈ ਲੈਂਦੀਆਂ ਹਨ। ਤੁਸੀਂ ਇਕ ਵਾਰ ਸ਼ੈਂਪੂ ਕਰਨ ਲਈ ਘੱਟ ਤੋਂ ਘੱਟ 1/2 ਚੱਮਚ ਜਿੰਨਾ ਸ਼ੈਂਪੂ ਲਓ ਅਤੇ ਉਸ ਨੂੰ ਪਾਣੀ 'ਚ ਮਿਕਸ ਕਰਕੇ ਵਾਲਾਂ 'ਚ ਲਗਾਓ। 
 

ਸਕੈਲਪ 'ਤੇ ਸ਼ੈਂਪੂ ਲਗਾਓ
ਬਹੁਤ ਸਾਰੀਆਂ ਲੜਕੀਆਂ ਅਜਿਹੀਆਂ ਹਨ ਜੋ ਸ਼ੈਂਪੂ ਵਾਲਾਂ 'ਚ ਲਗਾਉਂਦੀਆਂ ਹਨ ਪਰ ਅਜਿਹਾ ਕਰਨਾ ਗਲਤ ਹੈ। ਸ਼ੈਂਪੂ ਨੂੰ ਸਭ ਤੋਂ ਪਹਿਲਾਂ ਸਕੈਲਪ 'ਤੇ ਲਗਾਓ ਅਤੇ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ। ਪਹਿਲਾਂ ਸਿਰ 'ਤੇ ਮਾਲਿਸ਼ ਕਰੋ ਫਿਰ ਇਸ ਨੂੰ ਪੂਰੇ ਵਾਲਾਂ ਤਕ ਫੈਲਾਓ। ਇਸ ਨਾਲ ਵਾਲ ਉਲਝਣ ਦਾ ਡਰ ਵੀ ਨਹੀਂ ਰਹਿੰਦਾ ਅਤੇ ਉਹ ਚੰਗੀ ਤਰ੍ਹਾਂ ਨਾਲ ਸਾਫ ਵੀ ਹੋ ਜਾਂਦੇ ਹਨ।
 

ਵਾਲ ਧੋ ਲਓ
ਸ਼ੈਂਪੂ ਨੂੰ ਸਿਰ ਅਤੇ ਵਾਲਾਂ 'ਤੇ ਚੰਗੀ ਤਰ੍ਹਾਂ ਨਾਲ ਲਗਾਉਣ ਦੇ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ। ਨਾਲ ਹੀ ਵਾਲ ਧੋਂਦੇ ਸਮੇਂ ਵਾਰ-ਵਾਰ ਵਾਲਾਂ 'ਚ ਉਂਗਲੀਓ ਨਾ ਚਲਾਓ ਕਿਉਂਕਿ ਇਹ ਵਾਲ ਟੁੱਟਣ ਦਾ ਕਾਰਨ ਬਣ ਜਾਂਦੀ ਹੈ। 
 

ਕੰਡੀਸ਼ਨਰ ਲਗਾਓ
ਵਾਲਾਂ 'ਚ ਸ਼ੈਂਪੂ ਕੱਢਣ ਦੇ ਬਾਅਦ ਕੰਡੀਸ਼ਨਰ ਅਪਲਾਈ ਕਰੋ। ਇਸ ਗੱਲ ਦਾ ਧਿਆਨ ਰੱਖੋ ਕਿ ਕੰਡੀਸ਼ਨਰ ਸਿਰ 'ਤੇ ਲੱਗਣ ਦੇ ਬਜਾਏ ਸਿਰਫ ਵਾਲਾਂ 'ਤੇ ਹੀ ਲੱਗੇ। ਕੰਡੀਸ਼ਨਰ ਲਗਾਉਣ ਦੇ 5-10 ਮਿੰਟ ਬਾਅਦ ਵਾਲਾਂ ਨੂੰ ਤਾਜ਼ੇ ਪਾਣੀ ਨਾਲ ਧੋ ਲਓ।


manju bala

Content Editor

Related News