ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ ਤਿੱਲਾਂ ਦਾ ਤੇਲ, ਇੰਝ ਕਰੋ ਵਰਤੋਂ

12/06/2020 10:52:55 AM

ਜਲੰਧਰ: ਤਿੱਲ ਦੀ ਵਰਤੋਂ ਜਿਥੇ ਲੱਡੂ ਬਣਾਉਣ ਲਈ ਕੀਤੀ ਜਾਂਦੀ ਹੈ, ਉਥੇ ਹੀ ਇਸ ਦਾ ਤੇਲ ਵੀ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਤਿੱਲਾਂ ਦੇ ਤੇਲ 'ਚ ਮੈਗਨੀਸ਼ੀਅਮ, ਕੈਲਸ਼ੀਅਮ, ਫ਼ਾਸਫੋਰਸ, ਵਿਟਾਮਿਨ-ਈ, ਵੀ-ਕੰਪਲੈਕਸ ਤੇ ਪ੍ਰੋਟੀਨ ਭਰਪੂਰ ਮਾਤਰਾ 'ਚ ਹੁੰਦਾ ਹੈ। ਸਰਦੀ ਦੇ ਮੌਸਮ 'ਚ ਇਸ ਦੀ ਵਰਤੋਂ ਸਿਹਤ ਸਬੰਧੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਐਂਟੀ-ਆਕਸੀਡੈਂਟ ਨਾਲ ਭਰਪੂਰ ਹੋਣ ਕਾਰਨ ਇਹ ਬੈਕਟੀਰੀਆ ਅਤੇ ਇਨਫੈਕਸ਼ਨ ਤੋਂ ਬਚਾਅ ਕਰਦਾ ਹੈ। ਇਹ ਹੱਡੀਆਂ ਨੂੰ ਮਜ਼ਬੂਤ, ਦਿਲ ਨੂੰ ਸਿਹਤਮੰਦ, ਪਾਚਨ ਕਿਰਿਆ ਨੂੰ ਠੀਕ ਰੱਖਣ, ਚਮੜੀ ਨੂੰ ਜਵਾਨ ਬਣਾਈ ਰੱਖਣ ਅਤੇ ਝੜਦੇ ਵਾਲਾਂ ਦੀ ਪ੍ਰੇਸ਼ਾਨੀ ਦੂਰ ਕਰਨ 'ਚ ਮਦਦਗਾਰ ਹੈ।

ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਬਣਾ ਕੇ ਖਾਓ ਅਲਸੀ ਦੀਆਂ ਪਿੰਨੀਆਂ, ਜਾਣੋ ਵਿਧੀ
-ਇਸ 'ਚ ਪ੍ਰੋਟੀਨ ਅਮੀਨੋ ਐਸਿਡ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਬੱਚਿਆਂ ਦੀ ਤਿੱਲਾਂ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਬਹੁਤ ਫਾਇਦਾ ਮਿਲਦਾ ਹੈ। ਜੇਕਰ ਨਵ-ਜੰਮੇ ਬੱਚੇ ਦੀ ਮਾਲਿਸ਼ ਇਸ ਤੇਲ ਨਾਲ ਕੀਤੀ ਜਾਵੇ ਤਾਂ ਉਸ ਦਾ ਸਰੀਰ ਤੰਦਰੁਸਤ ਰਹਿੰਦਾ ਹੈ।
-ਜਿਨ੍ਹਾਂ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੈ, ਉਨ੍ਹਾਂ ਨੂੰ ਤਿੱਲਾਂ ਦੇ ਤੇਲ ਦੀ ਵਰਤੋਂ ਕਰਨਾ ਚਾਹੀਦੀ ਹੈ। ਇਸ ਤੇਲ ਦੀ ਰੋਜ਼ਾਨਾ ਮਾਲਿਸ਼ ਕਰਨ ਨਾਲ ਫ਼ਾਇਦਾ ਹੁੰਦਾ ਹੈ।

PunjabKesari
-ਤਿੱਲਾਂ ਦੇ ਤੇਲ 'ਚ ਵਿਟਾਮਿਨ-ਈ ਹੁੰਦਾ ਹੈ, ਜੋ ਚਮੜੀ ਨੂੰ ਚਮਕਦਾਰ ਬਣਾਉਣ 'ਚ ਮਦਦ ਕਰਦਾ ਹੈ।
-ਤੇਲ ਨੂੰ ਹਲਕਾ ਜਿਹਾ ਗਰਮ ਕਰਕੇ ਵਾਲਾਂ ਦੀਆਂ ਜੜਾਂ 'ਚ ਮਸਾਜ ਕਰਕੇ 1 ਘੰਟੇ ਬਾਅਦ ਵਾਲ ਧੋ ਲਓ। ਇਸ ਨਾਲ ਬਲੱਡ ਸਰਕੁਲੇਸ਼ਨ ਤੇਜ਼ ਹੁੰਦਾ ਹੈ ਤੇ ਵਾਲਾਂ ਦਾ ਝੜਣਾ ਵੀ ਬੰਦ ਹੋ ਜਾਂਦਾ ਹੈ।
-ਜੇਕਰ ਕਦੇ ਵੀ ਤੁਹਾਡੀ ਚਮੜੀ ਸੜ ਜਾਂਦੀ ਹੈ ਤਾਂ ਤੁਸੀਂ ਤਿੱਲ ਨੂੰ ਪੀਸ ਕੇ ਘਿਓ ਅਤੇ ਕਪੂਰ ਨਾਲ ਮਿਲਾ ਕੇ ਜ਼ਖਮ 'ਤੇ ਲਗਾਓ। ਅਜਿਹਾ ਕਰਨ ਨਾਲ ਜ਼ਖਮ ਜਲਦੀ ਭਰ ਜਾਵੇਗਾ।
-ਤਣਾਅ ਦੂਰ ਕਰਨ 'ਚ ਵੀ ਤਿੱਲਾਂ ਦਾ ਤੇਲ ਬਹੁਤ ਫ਼ਾਇਦੇਮੰਦ ਹੈ। ਤਣਾਅ ਮਹਿਸੂਸ ਕਰ ਰਹੇ ਹੋ ਤਾਂ ਇਸ ਤੇਲ ਦੀ ਮਾਲਿਸ਼ ਕਰੋ। ਇਸ ਨਾਲ ਬਹੁਤ ਆਰਾਮ ਮਿਲੇਗਾ।

ਇਹ ਵੀ ਪੜ੍ਹੋ:Health Tips: ਖ਼ੂਨ ਦੀ ਘਾਟ ਨੂੰ ਪੂਰਾ ਕਰਨ ਲਈ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ
-ਤਿੱਲ 'ਚ ਤਾਂਬੇ ਦਾ ਪੱਧਰ ਸੋਜ ਨੂੰ ਘੱਟ ਕਰਨ, ਦਰਦ ਤੋਂ ਆਰਾਮ ਦਿਵਾਉਣ 'ਚ ਮਦਦਗਾਰ ਹੈ। ਗਠੀਆ ਦਰਦ 'ਚ ਤਿੱਲਾਂ ਦੇ ਤੇਲ ਦੀ ਮਸਾਜ ਕਰਨ ਨਾਲ ਵੀ ਸੋਜ ਘੱਟ ਹੋ ਜਾਂਦੀ ਹੈ।
-ਖ਼ੁਸ਼ਕ ਸਕਿਨ 'ਚ ਨਮੀ ਬਰਕਰਾਰ ਰੱਖਣ ਲਈ ਤਿੱਲਾਂ ਦੇ ਤੇਲ ਦੀ ਇਸਤੇਮਾਲ ਕਰੋ। ਇਸ ਨਾਲ ਸਕਿਨ ਦੀ ਨਮੀ ਬਰਕਰਾਰ ਰਹਿਣ ਦੇ ਨਾਲ-ਨਾਲ ਝੁਰੜੀਆਂ ਗਾਇਬ ਹੋ ਜਾਣਗੀਆਂ ਤੇ ਸਕਿਨ 'ਚ ਕਸਾਅ ਵੀ ਆਵੇਗਾ।

PunjabKesari
-ਕੋਲੈਸਟਰੋਲ ਕੰਟਰੋਲ ਕਰਨ 'ਤੇ ਦਿਲ ਸੰਬੰਧੀ ਰੋਗਾਂ ਤੋਂ ਬਚਾਅ ਕਰਨ 'ਚ ਵੀ ਤਿੱਲਾਂ ਦਾ ਤੇਲ ਕਾਰਗਰ ਹੈ। ਇਹ ਦਿਲ ਦੇ ਦੌਰੇ 'ਤੇ ਸਟ੍ਰੋਕ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ।
-ਤਿੱਲਾਂ ਦੇ ਤੇਲ 'ਚ ਸੇਂਧਾ ਲੂਣ ਤੇ ਥੋੜ੍ਹੀ ਜਿਹੀ ਵੈਕਸ ਮਿਲਾ ਕੇ ਅੱਡੀਆਂ 'ਤੇ ਲਗਾਓ। ਅਜਿਹਾ ਕਰਨ ਨਾਲ ਦਰਾਰਾਂ ਵੀ ਜਲਦੀ ਭਰਦੀਆਂ ਹਨ।
-ਆਇਲ ਪੁਲਿੰਗ ਲਈ ਤਿੱਲਾਂ ਦੇ ਤੇਲ ਦੀ ਵਰਤੋਂ ਕਰਨੀ ਫ਼ਾਇਦੇਮੰਦ ਹੁੰਦੀ ਹੈ। ਇਸ ਨਾਲ ਮੂੰਹ ਦੇ ਸਾਰੇ ਕੀਟਾਣੂ ਖਤਮ ਹੋ ਜਾਂਦੇ ਹਨ। ਇਸ ਨਾਲ ਦੰਦਾਂ ਦਾ ਪੀਲਾਪਨ ਵੀ ਦੂਰ ਹੋ ਜਾਂਦਾ ਹੈ। ਇਸ ਦੇ ਐਂਟੀ-ਬੈਕਟੀਰੀਅਲ ਗੁਣ -ਮਸੂੜਿਆਂ ਨੂੰ ਵੀ ਸਿਹਤਮੰਦ ਰੱਖਦੇ ਹਨ। ਸਵੇਰੇ ਸ਼ਾਮ ਬਰੱਸ਼ ਕਰਨ ਤੋਂ ਬਾਅਦ ਅੱਧਾ ਚਮਚ ਤਿੱਲ ਚਬਾਓ। ਮੂੰਹ ਦੇ ਛਾਲੇ ਹੋਣ 'ਤੇ ਤਿੱਲਾਂ ਦੇ ਤੇਲ 'ਚ ਸੇਂਧਾ ਲੂਣ ਮਿਲਾ ਕੇ ਲਗਾਓ, ਜਲਦੀ ਆਰਾਮ ਮਿਲੇਗਾ।


Aarti dhillon

Content Editor

Related News