ਹੜ੍ਹ ਦਾ ਅਲਰਟ: ਖਤਰੇ ਦੇ ਨਿਸ਼ਾਨ ਤੋਂ ਸਿਰਫ 3.84 ਫੁੱਟ ਦੂਰ ਹੈ ਭਾਖੜਾ ਡੈਮ ਦਾ ਪਾਣੀ

Monday, Sep 01, 2025 - 09:26 PM (IST)

ਹੜ੍ਹ ਦਾ ਅਲਰਟ: ਖਤਰੇ ਦੇ ਨਿਸ਼ਾਨ ਤੋਂ ਸਿਰਫ 3.84 ਫੁੱਟ ਦੂਰ ਹੈ ਭਾਖੜਾ ਡੈਮ ਦਾ ਪਾਣੀ

ਨੰਗਲ (ਗੁਰਭਾਗ, ਸੈਣੀ) - ਹਿਮਾਚਲ ਦੇ ਉੱਪਰਲੇ ਖੇਤਰਾਂ ’ਚ ਹੋ ਰਹੀ ਭਾਰੀ ਬਾਰਿਸ਼ ਕਾਰਨ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ’ਚ ਪਾਣੀ ਦੀ ਆਮਦ ਲਗਾਤਾਰ ਜਾਰੀ ਹੈ। ਬੀ. ਬੀ. ਐੱਮ. ਬੀ. ਸੂਤਰਾਂ ਤੋਂ ਮਿਲੀ ਜਾਣਕਾਰੀ ’ਚ ਭਾਖੜਾ ਡੈਮ ਦਾ ਪਾਣੀ ਦਾ ਪੱਧਰ ਸੋਮਵਾਰ ਸ਼ਾਮ 1676.16 ਫੁੱਟ ਤੱਕ ਪਹੁੰਚ ਚੁੱਕਾ ਹੈ, ਉਥੇ ਹੀ ਭਾਖੜਾ ਬੰਨ ਦੇ ਫਲੱਡ ਗੇਟ ਵੀ 4 ਤੋਂ ਵਧਾ ਕੇ 5 ਫੁੱਟ ਤੱਕ ਖੋਲ੍ਹ ਦਿੱਤੇ ਗਏ।

ਭਾਖੜਾ ਬੰਨ੍ਹ ਦੀ ਗੋਬਿੰਦ ਸਾਗਰ ਝੀਲ ’ਚ ਪਾਣੀ ਦੀ ਆਮਦ ਕਰੀਬ 1,12,180 ਕਿਊਸਿਕ ਦਰਜ ਕੀਤੀ ਗਈ ਤੇ ਭਾਖੜਾ ਬੰਨ੍ਹ ਤੋਂ ਟ੍ਰਬਾਇਨਾਂ ਅਤੇ ਫਲੱਡ ਗੇਟਾਂ ਰਾਹੀਂ ਨੰਗਲ ਡੈਮ ਝੀਲ ਲਈ ਕਰੀਬ 54376 ਕਿਊਸਿਕ ਪਾਣੀ ਛੱਡਿਆ ਗਿਆ। ਭਾਖੜਾ ਬੰਨ੍ਹ ਦਾ ਪਾਣੀ ਦੇ ਪੱਧਰ ਦੀ ਸਮਰੱਥਾ 1680 ਫੁੱਟ ਤੱਕ ਹੈ ਅਤੇ ਹੁਣ ਜਲ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ 3.84 ਫੁੱਟ ਦੂਰ ਹੈ।

ਅੱਜ ਨੰਗਲ ਹਾਈਡਲ ਨਹਿਰ ’ਚ ਕਰੀਬ 9000 ਕਿਊਸਿਕ ਅਤੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ’ਚ ਤਕਨੀਕੀ ਕਾਰਨਾਂ ਨਾਲ ਛੱਡਣਾ ਬੰਦ ਕਰ ਦਿੱਤਾ ਗਿਆ ਸੀ, ਜਿਸ ਨੂੰ ਖਬਰ ਲਿਖੇ ਜਾਣ ਇਕ ਹਜ਼ਾਰ ਕਿਊਸਿਕ ਕਰ ਦਿੱਤਾ ਗਿਆ ਸੀ ਅਤੇ ਨਹਿਰ ਦਾ ਪਾਣੀ ਵੀ ਹੁਣ ਸਤਲੁਜ ਦਰਿਆ ’ਚ ਛੱਡਣਾ ਸ਼ੁਰੂ ਕਰ ਦਿੱਤਾ ਹੈ ਅਤੇ ਨੰਗਲ ਨੰਗਲ ਡੈਮ ਤੋਂ ਸਤਲੁਜ ਦਰਿਆ ਲਈ 31,950 ਕਿਊਸਿਕ ਤੋਂ ਵਧਾ ਕੇ 45,800 ਕਿਉਸਿਕ ਪਾਣੀ ਛੱਡਿਆ ਗਿਆ।
 


author

Inder Prajapati

Content Editor

Related News